ਡਾ.ਆਰ.ਕੇ.ਉੱਪਲ ਨੂੰ ਰਿਸਰਚ ਸਕਾਲਰਜ਼ ਦੁਆਰਾ ਵਿਦਾਇਗੀ ਪਾਰਟੀ ਸਥਾਨਕ ਡੀ.ਏ.ਵੀ ਕਾਲਜ ਮਲੋਟ ਦੇ ਅਰਥ

ਮਲੋਟ:-  ਸ਼ਾਸਤਰ ਵਿਭਾਗ ਦੇ ਮੁਖੀ ਡਾ.ਰਾਜਿੰਦਰ ਕੁਮਾਰ ਉੱਪਲ ਨੂੰ ਉਹਨਾਂ ਦੀ ਸੇਵਾ - ਮੁਕਤੀ ਦੇ ਸਮੇਂ ਉਹਨਾਂ ਦੇ ਰਿਸਰਚ ਸਕਾਲਰਜ਼ ਦੁਆਰਾ ਵਿਦਾਇਗੀ ਪਾਰਟੀ ਦਾ ਆਜੋਯਨ ਕੀਤਾ ਗਿਆ । ਇਸ ਮੌਕੇ ਪੰਜਾਬ ਦੇ ਵੱਖ - ਵੱਖ ਕਾਲਜਾਂ ਤੋਂ ਅਧਿਆਪਕ ਸਾਹਿਬਾਨ ਜਿੰਨ੍ਹਾਂ ਨੇ ਡਾ . ਉੱਪਲ ਦੀ ਦੇਖ - ਰੇਖ ਵਿਚ ਪੀ.ਐੱਚ.ਡੀ ਅਤੇ ਐਮ ਫ਼ਿਲ ਦੀਆਂ ਡਿਗਰੀਆਂ ਹਾਸਲ ਕੀਤੀਆਂ ਸਨ , ਹਾਜ਼ਰ ਹੋਏ । ਡਾ.ਉੱਪਲ ਅਤੇ ਉਹਨਾਂ ਦੇ ਪਰਿਵਾਰ ਨੇ ਪਾਰਟੀ ਅੰਦਰ ਮੁੱਖ - ਮਹਿਮਾਨ ਦੇ ਤੌਰ ਉਤੇ ਸ਼ਿਰਕਤ ਕੀਤੀ । ਸਮਾਰੋਹ ਦਾ ਆਰੰਭ ਡਾ . ਮਿਨਾਕਸ਼ੀ ਮਿੱਤਲ ਨੇ ਡਾ . ਉੱਪਲ ਹੋਰਾਂ ਨੂੰ ‘ ਜੀ ਆਇਆਂ ਆਖਦਿਆਂ ਕੀਤਾ । ਇਸ ਉਪਰੰਤ ਪ੍ਰੋ . ਆਜ਼ਾਦਵਿੰਦਰ ਸਿੰਘ ਨੇ ਡਾ . ਉੱਪਲ ਦੇ ਜੀਵਨ ਤੇ ਝਾਤ ਮਰਵਾਉਂਦਿਆਂ ਉਹਨਾਂ ਦੀਆਂ ਅਕਾਦਮਿਕ ਉਪਲੱਭਧੀਆਂ ਤੋਂ ਜਾਣੂ ਕਰਵਾਇਆ । ਉਹਨਾਂ ਦੱਸਿਆ ਕਿ ਡਾ . ਉੱਪਲ ਦਾ ਜਨਮ ਕੋਟ - ਬੱਖਤੂ ਪਿੰਡ ਦੇ ਕਿਸਾਨੀ ਪਰਿਵਾਰ ਵਿਚ ਹੋਇਆ । ਉਹਨਾਂ ਦਾ ਇਲਾਕਾ ਅਤੇ ਪਰਿਵਾਰ ਸਧਾਰਨ ਪਰਸਥਿਤੀਆਂ ਵਾਲੇ ਮਨ । ਉਹਨਾਂ ਦੀ ਕਾਮਯਾਬੀ ਪਿੱਛੇ ਉਹਨਾਂ ਦੀ ਮਿਹਨਤ ਅਤੇ ਦ੍ਰਿੜ ਨਿਸ਼ਚਾ ਹੀ ਸੀ ਜਿਸਨੇ ਉਹਨਾਂ ਨੂੰ ਅਕਾਦਮਿਕ ਖੇਤਰ ਵਿਚ ਬਹੁਮੁੱਲੀ ਪ੍ਰਸਿੱਧੀ ਦਿਵਾਈ ।

ਉਹਨਾਂ ਨੇ ਮਲੋਟ ਦੇ ਡੀ.ਏ.ਵੀ. ਕਾਲਜ ਵਿਚ 33 ਸਾਲ ਆਪਣੀਆਂ ਸੇਵਾਵਾਂ ਦਿੱਤੀਆਂ । ਇਸ ਸਮੇਂ ਦੌਰਾਨ ਉਹਨਾਂ ਨੇ ਸਿਰਫ਼ ਅਧਿਆਪਨ ਹੀ ਨਹੀਂ ਕੀਤਾ ਸਗੋਂ ਆਪਣੇ ਖੇਤਰ ਵਿਚ ਰਿਸਰਚ ਵਰਕ ਦੀਆਂ ਬਹੁਮੁੱਲੀਆਂ ਪ੍ਰਾਪਤੀਆਂ ਕੀਤੀਆਂ । ਇਸ ਸੇਵਾ - ਕਾਲ ਦੌਰਾਨ ਉਹਨਾਂ ਨੇ 72 ਕਿਤਾਬਾਂ , 7 ਮੇਜਰ ਪ੍ਰੋਜੈਕਟ ਅਤੇ 250 ਖੋਜ - ਪੱਤਰਾਂ ਦੇ ਨਾਲ - ਨਾਲ ਅਨੇਕ ਆਰਟੀਕਲ ਵੀ ਲਿਖੇ । ਉਹਨਾਂ ਦੁਆਰਾ ਕੀਤਾ ਗਿਆ ਰਿਸਰਚ ਵਰਕ ਸਮਾਜ ਵਿਚਲੇ ਹਰ ਵਰਗ ਲਈ ਲਾਹੇਵੰਦ ਸਾਬਤ ਹੋਣ ਵਾਲੀ ਖੋਜ ਹੈ । ਉਹਨਾਂ ਨੇ 13 ਵਿਦਿਆਰਥੀਆਂ ਨੂੰ ਵੱਖ ਵੱਖ ਵਿਸ਼ਿਆਂ ਉਤੇ ਪੀ.ਐੱਚ.ਡੀ. ਦਾ ਖੋਜ - ਕਾਰਜ ਕਰਵਾਇਆ । ਇਸ ਤੋਂ ਇਲਾਵਾ 62 ਵਿਦਿਆਰਥੀ ਨੂੰ ਐਮ.ਫਿਲ ਵੀ ਕਰਵਾਈ । ਇਲਾਕੇ ਵਿਚ ਪ੍ਰੋ.ਉੱਪਲ ਨੂੰ ਪ੍ਰਮੁੱਖ ਅਰਥ - ਸ਼ਾਸਤਰੀ ਵਿਦਵਾਨ ਦੇ ਰੂਪ ਵਿਚ ਜਾਇਆਂ ਜਾਂਦਾ ਹੈ । ਸਮਾਰੋਹ ਦੌਰਾਨ ਉਹਨਾਂ ਦੇ ਵਿਦਿਆਰਥੀਆਂ ਨੇ ਡਾ . ਉੱਪਲ ਨਾਲ ਆਪਣੇ ਵੱਖ - ਵੱਖ ਤਜਰਬਿਆਂ ਨੂੰ ਸਾਝੇ ਕੀਤਾ । ਇਸ ਮੌਕੇ ਡਾ . ਉੱਪਲ ਨੇ ਆਪਣੀ ਕਾਮਯਾਬੀ ਦੇ ਮੰਤਰਾਂ ਨੂੰ ਆਪਇਆਂ ਵਿਦਿਆਰਥੀਆਂ ਨੂੰ ਦੱਸਿਆ । ਉਹਨਾਂ ਕਿਹਾ ਕਿ ਮਿਹਨਤ ਹੀ ਅਜਿਹਾ ਜਾਦੂ ਹੈ ਜੋ ਸਭ ਕਾਸਯਾਬੀਆਂ ਦਾ ਰਾਜ ਹੈ । ਇਸ ਮੌਕੇ ਸ੍ਰੀ ਮਤੀ ਨੀਲਮ ਉੱਪਲ ਨੇ ਵੀ ਵਿਦਿਆਰਥੀਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ । ਸਮਾਰੋਹ ਅੰਦਰ ਡਾ . ਮਿਨਾਕਸ਼ੀ ਮਿੱਤਲ , ਡਾ . ਰਿੰਪੀ , ਡਾ . ਰਜਨੀ , ਡਾ . ਅੰਮ੍ਰਿਤਾ , ਰਮਨਦੀਪ , ਡਾ . ਮਨਜੀਤ ਆਜ਼ਾਦ ਆਦਿ ਸ਼ਾਮਲ ਸਨ ।