ਕਿਰਤੀ ਨੇ ਲੱਭਿਆ ਪਰਸ ਵਾਪਸ ਕਰਕੇ ਇਮਾਨਦਾਰੀ ਜਿੰਦਾ ਹੈ ਦੀ ਮਿਸਾਲ ਦਿੱਤੀ
ਮਲੋਟ :- ਅਜੋਕਾ ਸਮਾਂ ਭਾਵੇਂ ਕਾਲ ਵਜੋਂ ਕਲਯੁੱਗ ਦਾ ਕਰਾਰ ਦਿੱਤਾ ਜਾਂਦਾ ਹੈ ਪਰ ਇਸ ਦੌਰ ਵਿਚ ਇਨਸਾਨੀਅਤ ਦਿਨੋ ਦਿਨ ਨਿਘਰਦੀ ਜਾ ਰਹੀ ਹੈ । ਮਲੋਟ ਵਿਖੇ ਇਕ ਮਿਹਨਤਕੱਸ਼ ਵੈਲਡਿੰਗ ਦਾ ਕੰਮ ਕਰਨ ਵਾਲੇ ਰਾਜ ਕੁਮਾਰ ਗੁੰਬਰ ਨੂੰ ਰਸਤੇ ਵਿਚ ਇਕ ਪਰਸ ਲੱਭਾ । ਪਰਸ ਵਿਚ ਕਾਫੀ ਨਗਦੀ ਸਮੇਤ ਬੈਂਕ ਦੇ ਏਟੀਐਮ ਕਾਰਡ ਅਤੇ ਡਰਾਈਵਿੰਗ ਲਾਇਸੰਸ ਵੀ ਸੀ ।
ਰਾਜ ਕੁਮਾਰ ਨੇ ਅਜਿਹੇ ਮੌਕੇ ਬਿਨਾ ਕਿਸੇ ਲਾਲਚ ਤੁਰੰਤ ਪਰਸ ਦੇ ਮਾਲਕ ਕ੍ਰਿਸ਼ਨ ਲਾਲ ਨੂੰ ਸੂਚਿਤ ਕੀਤਾ ਕਿ ਆਪਣਾ ਪਰਸ ਲੈ ਜਾਉ ।ਪਰਸ ਮਾਲਕ ਕ੍ਰਿਸ਼ਨ ਲਾਲ ਨੇ ਆਪਣਾ ਪਰਸ ਤੇ ਕਾਰਡ ਸੰਭਾਲਦਿਆਂ ਰਾਜ ਕੁਮਾਰ ਦਾ ਧੰਨਵਾਦ ਕੀਤਾ । ਇਸ ਮੌਕੇ ਮੌਜੂਦ ਉੱਘੇ ਸਮਾਜਸੇਵੀ ਦਵਿੰਦਰ ਕੁਮਾਰ ਕਾਠਪਾਲ ਅਤੇ ਜੀ.ਓ.ਜੀ ਤਹਿਸੀਲ ਮਲੋਟ ਦੇ ਇੰਚਾਰਜ ਵਰੰਟ ਅਫਸਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਵੀ ਇਮਾਨਦਾਰੀ ਜਿੰਦਾ ਹੈ ਅਤੇ ਵੱਡੀ ਗਿਣਤੀ ਜਿੰਦਾ ਜਮੀਰ ਵਾਲੇ ਇਨਸਾਨਾਂ ਅੱਜ ਵੀ ਮਾਇਆ ਦੇ ਮੋਹ ਜਾਲ ਵਿੱਚ ਨਹੀ ਫਸਦੇ ।