District NewsMalout News

ਇਲੈਕਸ਼ਨਾਂ ਦੇ ਮੱਦੇਨਜ਼ਰ ਟ੍ਰੈਫਿਕ ਪੁਲਿਸ ਮਲੋਟ ਵੱਲੋਂ ਵਾਹਨਾਂ ਦੀ ਕੀਤੀ ਗਈ ਚੈਕਿੰਗ

ਮਲੋਟ: ਇਲੈਕਸ਼ਨਾਂ ਦੇ ਮੱਦੇਨਜ਼ਰ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ ਲਈ ਡੀ.ਐੱਸ.ਪੀ ਮਲੋਟ ਪਵਨਜੀਤ ਸਿੰਘ ਅਤੇ ਮੁੱਖ ਅਫਸਰ ਥਾਣਾ ਸਿਟੀ ਮਲੋਟ ਸ. ਗੁਰਦੀਪ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਮਲੋਟ ਦੇ ਤਹਿਸੀਲ ਰੋਡ ਤੇ ਵਾਹਨਾਂ ਦੀ ਚੈਕਿੰਗ ਕੀਤੀ ਗਈ।

ਇਸ ਦੌਰਾਨ ਜਿਨ੍ਹਾਂ ਵਾਹਨਾਂ ਦੇ ਕਾਗਜ਼ ਪੂਰੇ ਨਹੀਂ ਸਨ ਉਨ੍ਹਾਂ ਦੇ ਮੌਕੇ ਤੇ ਚਲਾਨ ਕੀਤੇ ਗਏ। ਇਸ ਮੌਕੇ ਟ੍ਰੈਫਿਕ ਪੁਲਿਸ ਮਲੋਟ ਦੇ ਇੰਚਾਰਜ ਏ.ਐੱਸ.ਆਈ ਹਰਪਾਲ ਸਿੰਘ, ਏ.ਐੱਸ.ਆਈ ਹਰਬੰਸ ਸਿੰਘ, ਏ.ਐੱਸ.ਆਈ ਹਰਜਿੰਦਰ ਸਿੰਘ ਤੋੰ ਇਲਾਵਾ ਐੱਚ.ਸੀ ਸੁਖਜਿੰਦਰ ਸਿੰਘ ਮੌਜੂਦ ਸਨ।

Author: Malout Live

Back to top button