ਭਾਰਤ ਦੀ ਪੁਲਾੜ 'ਚ ਨਵੀਂ ਪੁਲਾਂਘ, ਚੰਦਰਯਾਨ-2 ਸਫਲਤਾਪੂਰਵਕ ਲਾਂਚ

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਵੱਲੋਂ ਸ਼ਕਤੀਸ਼ਾਲੀ ਰਾਕੇਟ ਜੀ.ਐਸ.ਐਲ.ਵੀ 3-ਐਮ1 ਦੇ ਜਰੀਏ ਚੰਦਰਯਾਨ-2 ਸਫਲਤਾਪੂਰਵਕ ਦਾਗ਼ ਦਿੱਤਾ ਗਿਆ ਹੈ। ਦੱਸ ਦੇਈਏ ਕਿ ਚੰਦਰਯਾਨ-2 ਦੁਨੀਆ ਦਾ ਅਜਿਹਾ ਪਹਿਲਾਂ ਮਿਸ਼ਨ ਹੈ, ਜਿਸ 'ਚ ਲੈਂਡਰ ਚੰਦਰਮਾ ਦੇ ਦੱਖਣੀ ਧਰੁਵ 'ਤੇ ਉੱਤਰੇਗਾ। ਆਰਬਿਟਰ ਚੰਦਰਮਾ ਦੀ ਸਤ੍ਹਾ 'ਤੇ 100 ਕਿੱਲੋਮੀਟਰ ਦੀ ਉਚਾਈ ਵਾਲੇ ਵਰਗ 'ਚ ਚੱਕਰ ਲਗਾਏਗਾ ਅਤੇ ਲੈਂਡਰ ਆਰਬਿਟਰ ਤੋਂ ਅਲੱਗ ਹੋ ਕੇ ਸਤ੍ਹਾ 'ਤੇ ਉੱਤਰੇਗਾ। ਇੱਥੇ ਇਹ ਦੱਸਣਯੋਗ ਹੈ ਕਿ ਚੰਦ ਅਤੇ ਧਰਤੀ ਵਿਚਾਲੇ 3,48,000 ਕਿਮੀ ਦੀ ਦੂਰੀ ਹੈ। ਇਸ ਦੂਰੀ ਨੂੰ ਪੂਰਾ ਕਰਨ ਦੇ ਲਈ ਚੰਦਰਯਾਨ-2 ਨੂੰ 48 ਦਿਨ ਲੱਗਣਗੇ।