ਸਾਬਕਾ ਕੇਂਦਰੀ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਜੈਪਾਲ ਰੈੱਡੀ ਦਾ ਦਿਹਾਂਤ

ਸਾਬਕਾ ਕੇਂਦਰੀ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ 77 ਸਾਲਾਂ ਜੈਪਾਲ ਰੈੱਡੀ ਦਾ ਦਿਹਾਂਤ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਜੈਪਾਲ ਰੈੱਡੀ ਪਿਛਲੇ ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਸੀ। ਸ਼ਨੀਵਾਰ ਨੂੰ ਰਾਤ ਨੂੰ ਉਹਨਾਂ ਦੀ ਤਬੀਅਤ ਅਚਾਨਕ ਖ਼ਰਾਬ ਹੋ ਗਈ ਸੀ, ਜਿਸ ਕਾਰਨ ਉਹਨਾਂ ਨੂੰ ਹੈਦਰਾਬਾਦ ਦੇ ਏ ਆਈ ਜੀ ਹਸਪਤਾਲ ਦਾਖਲ ਕਰਵਾਇਆ ਗਿਆ। ਇਲਾਜ ਦੌਰਾਨ ਜੈਪਾਲ ਰੈੱਡੀ ਦਾ ਦਿਹਾਂਤ ਹੋ ਗਿਆ।