District NewsMalout News
ਭਾਰਤੀ ਸਕੇਟ ਰੋਲਰ ਹਾਕੀ ਸੰਘ ਵੱਲੋਂ ਮੋਹਾਲੀ ਵਿਖੇ ਕਰਵਾਈਆਂ ਨੈਸ਼ਨਲ ਖੇਡਾਂ ਵਿੱਚ ਲਿਟਲ ਫਲਾਵਰ ਕਾਨਵੈਂਟ ਸਕੂਲ ਨੇ ਮਾਰੀ ਬਾਜ਼ੀ
ਮਲੋਟ (ਸ਼੍ਰੀ ਮੁਕਤਸਰ ਸਾਹਿਬ):- ਭਾਰਤੀ ਸਕੇਟ ਰੋਲਰ ਹਾਕੀ ਸੰਘ ਵੱਲੋਂ ਮਿਤੀ 10-12-2021 ਤੋਂ 22-12-2021 ਤੱਕ ਮੋਹਾਲੀ ਵਿਖੇ ਕਰਵਾਈਆਂ ਗਈਆਂ ਨੈਸ਼ਨਲ ਖੇਡਾਂ ਵਿਚ ਲਿਟਲ ਫਲਾਵਰ ਕੋਨਵੈਂਟ ਸਕੂਲ ਸ਼੍ਰੀ ਮੁਕਤਸਰ ਸਾਹਿਬ ਦੇ ਵਿਦਿਆਰਥੀਆਂ ਵੱਲੋਂ ਅੰਡਰ-11, ਅੰਡਰ-14 ਅਤੇ ਅੰਡਰ-17 ਪੰਜਾਬ ਦੀ ਟੀਮ ਵਿੱਚ ਸ਼ਾਮਿਲ ਹੋ ਕੇ ਪੰਜਾਬ ਲਈ ਗੋਲਡ ਮੈਡਲ ਅਤੇ ਸਿਲਵਰ ਮੈਡਲ ਜਿੱਤ ਕੇ ਪੰਜਾਬ ਅਤੇ
ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਨਾਮ ਰੋਸ਼ਨ ਕੀਤਾ। ਇਸ ਜਿੱਤ ਤੇ ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਇਨ੍ਹਾਂ ਵਿਦਿਆਰਥੀਆਂ/ਖਿਡਾਰੀਆਂ ਅਤੇ ਕੋਚ ਡੈਨੀ ਸਕਾਰੀਆਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਗਈ। ਇਸ ਮੌਕੇ ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਨੇ ਅਰਮਾਨਪਾਲ ਸਿੰਘ, ਹਸਰਤ ਸਿੰਘ, ਐਰਿਸ, ਅਸੀਮ ਬਰਾੜ, ਮੋਲੀ, ਅਮੀਤੋਜ਼, ਕ੍ਰਿਸਕਾ, ਸੁਭਰੀਤ ਅਤੇ ਆਸ਼ੂਤੋਸ਼ ਖਿਡਾਰੀਆਂ ਨੂੰ ਸਨਮਾਨਿਤ ਕੀਤਾ।