ਅਮਰਜੀਤ ਕੌਰ MPHW ਫੀ-ਮੇਲ ਨੂੰ ਦਿੱਤੀ ਵਿਦਾਇਗੀ ਕਮ ਰੋਹ ਪਾਰਟੀ, ਮੁਲਾਜ਼ਮਾਂ ਨੇ ਇਕੱਤਰ ਕਰ ਦਿੱਤਾ 1 ਲੱਖ 15 ਹਜ਼ਾਰ ਦਾ ਚੈੱਕ
ਮਲੋਟ (ਗਿੱਦੜਬਾਹਾ, ਦੋਦਾ): ਅਮਰਜੀਤ ਕੌਰ MPHW (ਫੀ-ਮੇਲ) ਸਬ-ਸੈਂਟਰ ਦੋਦਾ ਤੋਂ 31-8-2023 ਨੂੰ ਸੇਵਾਮੁਕਤ ਹੋਣ ਤੇ ਵਿਦਾਇਗੀ ਕਮ ਰੋਹ ਪਾਰਟੀ ਸੀ.ਐੱਚ.ਸੀ ਦੋਦਾ ਵਿਖੇ ਕੀਤੀ ਗਈ। ਇਸ ਸਮੇਂ ਸੁਖਵਿੰਦਰ ਸਿੰਘ ਦੋਦਾ ਜਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਇਹ ਰਿਟਾਇਰਮੈਂਟ ਪਾਰਟੀ ਤੋਂ ਰੋਹ ਪਾਰਟੀ ਇਸ ਕਰਕੇ ਬਣੀ ਕਿ ਕੋਈ ਆਪਣੀ ਜ਼ਿੰਦਗੀ ਦਾ ਉਹ ਸਮਾਂ ਜਦੋਂ ਤੁਸੀਂ ਤੰਦਰੁਸਤ ਤੇ ਜਵਾਨ ਹੁੰਦੇ ਹੋ, ਕੰਮ ਕਰਨ ਦੀ ਅਥਾਹ ਸ਼ਕਤੀ ਨਾਲ ਭਰੇ ਹੋਏ ਹੁੰਦੇ ਹੋ ਉਹ ਹਿੱਸਾ ਤੁਸੀਂ ਕਿਸੇ (ਮਹਿਕਮੇ) ਦੇ ਲੇਖੇ ਲਾ ਦਿੰਦੇ ਹੋ ਤੇ ਅਗਲਾ ਤੁਹਾਨੂੰ ਘਰੇ ਜਾਣ ਲੱਗਿਆਂ ਖਾਲੀ ਹੱਥ ਤੋਰ ਦੇਵੇ, ਉਹ ਵੀ ਉਸ ਵਕਤ ਜਦੋਂ ਤੁਹਾਡਾ ਸਰੀਰ ਵੀ ਪਹਿਲਾਂ ਵਾਂਗ ਕੰਮ ਕਰਨ ਦੇ ਸਮਰੱਥ ਨਾ ਰਿਹਾ ਹੋਵੇ ਤਾਂ ਜੋ ਇਨਸਾਨ ਤੇ ਬੀਤਦੀ ਹੈ ਅਜਿਹੇ ਮਾਹੌਲ ਵਿੱਚ ਵਿਦਾਇਗੀ ਪਾਰਟੀ ਰੋਹ ਬਣ ਜਾਂਦੀ ਹੈ। ਪਰ ਸਾਥੀਓ ਜਦੋਂ ਤੁਹਾਡੇ ਵਰਗੇ ਸੂਝਵਾਨ ਮੁਲਾਜ਼ਮ ਭਰਾ ਨਾਲ ਖੜ੍ਹੇ ਹੋਣ ਤਾਂ ਆਪਾਂ ਸਾਰਿਆ ਨੇ ਆਪਣੇ ਸਾਥੀ ਨੂੰ ਭਰੇ ਭੁਕੰਨੇ ਤੋਰਨ ਦੀ ਕੋਸ਼ਿਸ਼ ਵਿੱਚ ਸਮੂਹ ਸਟਾਫ ਦੋਦਾ ਅਤੇ ਫੀਲਡ ਸਟਾਫ ਦੋਦਾ ਵੱਲੋਂ 1,15,000/- ਰੁਪਏ ਦੀ ਰਾਸ਼ੀ ਦਿੱਤੀ ਗਈ। ਇਸ ਮੋਕੇ ਗਗਨਦੀਪ ਸਿੰਘ ਸੂਬਾ ਪ੍ਰਧਾਨ ਪ.ਸ.ਸ.ਫ ਵਿਗਿਆਨਿਕ, ਗੁਲਜ਼ਾਰ ਖਾਂ ਮੁੱਖ ਸਲਾਹਕਾਰ ਮਲਟੀਪਰਪਜ਼ ਹੈੱਲਥ ਇੰਪਲਾਈਜ਼ ਯੂਨੀਅਨ ਪੰਜਾਬ ਨੇ ਆਖਿਆ ਕਿ ਪੰਜਾਬ ਸਰਕਾਰ ਇਸ ਤਰ੍ਹਾਂ ਸਿਹਤ ਮੁਲਾਜ਼ਮਾਂ ਨੂੰ ਖਾਲੀ ਹੱਥ ਤੋਰਨ ਦਾ ਰਿਵਾਜ਼ ਬਹੁਤ ਹੀ ਮੰਦਭਾਗਾ ਹੈ।
ਇਸ ਤੋਂ ਵੀ ਵੱਡੀ ਮਾੜੀ ਗੱਲ ਇਹ ਹੈ ਕਿ ਮੁਲਾਜ਼ਮਾਂ ਦੀ ਅਵਾਜ਼ ਨੂੰ ਦੱਬਣ ਲਈ ਐਸਮਾਂ ਵਰਗੇ ਕਾਨੂੰਨ ਲਾਗੂ ਕੀਤੇ ਜਾ ਰਹੇ ਹਨ। ਪਰ ਮੁਲਾਜ਼ਮ ਆਪਣੀਆਂ ਹੱਕੀ ਮੰਗਾਂ ਨੂੰ ਹੱਲ ਕਰਵਾਉਣ ਲਈ ਸੰਘਰਸ਼ਾਂ ਦੇ ਪਿੜ ਨੂੰ ਮੱਘਦਾ ਰੱਖਣਗੇ ਅਤੇ ਐਸਮਾ ਵਰਗੇ ਕਾਨੂੰਨਾਂ ਦੀ ਪ੍ਰਵਾਹ ਨਹੀਂ ਕਰਨਗੇ। ਅੰਤ ਵਿੱਚ ਆਗੂਆਂ ਵੱਲੋਂ ਭੈਣ ਅਮਰਜੀਤ ਕੌਰ ਨੂੰ ਜਾਂਦੇ ਸਮੇਂ ਖਾਲੀ ਹੱਥ ਨਾ ਤੋਰਨ ਅਤੇ ਮੁਲਾਜ਼ਮਾਂ ਵੱਲੋਂ ਆਪਣੇ ਵੱਲੋਂ ਦਿੱਤੀ ਵਿੱਤੀ ਸਹਾਇਤਾ ਦੇ ਵਿਲੱਖਣ ਕਾਰਜ ਦੀ ਸ਼ਲਾਘਾ ਕੀਤੀ। ਇਸ ਪ੍ਰੋਗਰਾਮ ਦਾ ਸਟੇਜ ਸਕੱਤਰ ਦੀ ਭੂਮਿਕਾ ਸਾਥੀ ਜਗਮੀਤ ਸਿੰਘ ਵੱਲੋਂ ਨਿਭਾਈ। ਇਸ ਮੌਕੇ ਰਾਮਪਾਲ ਸਿੰਘ ਚੇਅਰਮੈਨ ਸਾਂਝੀ ਏਕਤਾ ਐਸੋਸੀਏਸ਼ਨ ਪੰਜਾਬ, ਸੁਖਵਿੰਦਰ ਸਿੰਘ ਦੋਦਾ ਸੀਨੀਅਰ ਮੀਤ ਪ੍ਰਧਾਨ ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ, ਚਮਕੌਰ ਸਿੰਘ ਜ਼ਿਲ੍ਹਾ ਪ੍ਰਧਾਨ ਲੈਬੋਰੇਟਰੀ ਟੈਕਨੀਸ਼ੀਅਨ ਯੂਨੀਅਨ, ਸਾਥੀ ਰਜਿੰਦਰ ਸਿੰਘ ਬੱਲੂਆਣਾ ਜਰਨਲ ਸਕੱਤਰ ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਸ਼੍ਰੀ ਮੁਕਤਸਰ ਸਾਹਿਬ, ਗੁਰਮੇਲ ਸਿੰਘ ਚੇਅਰਮੈਨ ਤਾਲਮੇਲ ਕਮੇਟੀ ਪੈਰਾਮੈਡੀਕਲ ਤੇ ਸਿਹਤ ਕਰਮਚਾਰੀ ਜ਼ਿਲ੍ਹਾ ਮੁਕਤਸਰ ਸਾਹਿਬ, ਚਰਨਜੀਤ ਕੌਰ ਹੈੱਲਥ ਸੁਪਰਵਾਈਜ਼ਰ, ਕੁਲਬੀਰ ਰਜਨੀ ਮਲਟੀਪਰਪਜ ਹੈਲਥ ਇੰਪਲਾਈਜ਼ ਯੂਨੀਅਨ ਆਗੂ, ਅਮਨਦੀਪ ਕੌਰ ਸੀ.ਐੱਚ.ਓ ਆਦਿ ਆਗੂਆਂ ਨੇ ਸੰਬੋਧਨ ਕੀਤਾ। Author: Malout Live