ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਸ਼੍ਰੀ ਮੁਕਤਸਰ ਸਾਹਿਬ ਦੇ ਵਾਰਡਾਂ ਵਿੱਚ ਮੀਟਿੰਗ ਕਰਕੇ ਪਾਰਟੀ ਦੀਆਂ ਪ੍ਰਾਪਤੀਆਂ ਬਾਰੇ ਦਿੱਤੀ ਜਾਣਕਾਰੀ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਆਮ ਆਦਮੀ ਪਾਰਟੀ ਵੱਲੋਂ ਦਿੱਤੀ ਜ਼ਿੰਮੇਵਾਰੀ ਤਹਿਤ ਵਰਕਰਾਂ ਨੇ ਸ੍ਰੀ ਮੁਕਤਸਰ ਸਾਹਿਬ ਦੇ ਵਾਰਡ ਨੰਬਰ 6,7,10,11,12,16 ਵਿੱਚ ਮੀਟਿੰਗ ਕੀਤੀ। ਇਸ ਦੌਰਾਨ ਆਮ ਆਦਮੀ ਪਾਰਟੀ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਸ੍ਰ. ਜਗਦੀਪ ਸਿੰਘ ਕਾਕਾ ਬਰਾੜ ਲੋਕ ਸਭਾ ਫਿਰੋਜ਼ਪੁਰ ਤੋਂ ਚੋਣਾਂ ਦੀ ਨੀਤੀ ਸੰਬੰਧੀ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਮੀਟਿੰਗ ਦੀ ਪ੍ਰਧਾਨਗੀ ਵਰਿੰਦਰ ਢੋਸੀਵਾਲ ਸਟੇਟ ਜੁਆਇੰਟ ਸੈਕਟਰੀ, ਜ਼ਿਲ੍ਹਾ ਈਵੈਂਟ ਇੰਚਾਰਜ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਬਲਾਕ ਪ੍ਰਭਾਵੀ ਨੇ ਕੀਤੀ।
ਇਸ ਮੌਕੇ ਵਿੱਕੀ ਗੁੰਬਰ ਬਲਾਕ ਪ੍ਰਧਾਨ, ਕੁਲਵਿੰਦਰ ਕੰਡਾ ਪ੍ਰਧਾਨ ਵਪਾਰ ਮੰਡਲ, ਸੁਮਨ ਕੁਮਾਰ, ਰਮੇਸ ਬਾਂਸਲ ਕਾਕਾ, ਰਿੰਕੂ ਬਾਂਸਲ, ਜੈ ਚੰਦ ਭੰਡਾਰੀ, ਕ੍ਰਿਸ਼ਨ ਸੇਠੀ, ਦੀਪਕ ਅਰੋੜਾ, ਕਰਮਜੀਤ ਸਿੰਘ ਕਾਲਾ, ਸਤਪਾਲ ਸਿੰਘ, ਵਿਜੈ ਕੁਮਾਰ, ਦੀਪਕ ਕੁਮਾਰ, ਲੱਕੀ ਮਾਨ (ਬਲਾਕ ਇੰਚਾਰਜ), ਦੀਪਕ ਕੁਮਾਰ ਮੁਰਾਰੀ ਸਾਬਕਾ ਪ੍ਰਧਾਨ ਅਕਾਊਂਟੈਂਟ ਯੂਨੀਅਨ, ਜਸਨੂਰ ਬਰਾੜ, ਜਸਵਿੰਦਰ ਸਿੰਘ ਕੰਡਾ, ਅਵਤਾਰ ਸਿੰਘ ਪੀ.ਏ ਹਾਜ਼ਿਰ ਸਨ। Author : Malout Live



