ਗੋਜੁ ਰੂ ਕਰਾਟੇ ਡੁ ਪੰਜਾਬ ਵੱਲੋਂ ਮਲੋਟ ਵਿੱਚ ਕਰਵਾਇਆ ਗਿਆ ਪਹਿਲਾ ਇਨਾਮ ਵੰਡ ਸਮਾਰੋਹ
2024 ਵਿੱਚ ਕਰਾਟੇ ਖੇਡ ਵਿੱਚ ਮੱਲ੍ਹਾਂ ਮਾਰਨ ਵਾਲੇ ਕਰਾਟੇ ਖਿਡਾਰੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਨ ਲਈ ਗੋਜੁ ਰੂ ਕਰਾਟੇ ਡੁ ਪੰਜਾਬ ਵੱਲੋਂ ਮਲੋਟ ਵਿੱਚ ਪਹਿਲਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : 2024 ਵਿੱਚ ਕਰਾਟੇ ਖੇਡ ਵਿੱਚ ਮੱਲ੍ਹਾਂ ਮਾਰਨ ਵਾਲੇ ਕਰਾਟੇ ਖਿਡਾਰੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਨ ਲਈ ਗੋਜੁ ਰੂ ਕਰਾਟੇ ਡੁ ਪੰਜਾਬ ਵੱਲੋਂ ਮਲੋਟ ਵਿੱਚ ਪਹਿਲਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਜਿਲ੍ਹਾ ਲੈਵਲ ਤੇ ਨੈਸ਼ਨਲ ਲੈਵਲ ਦੇ ਇਨਾਮ ਜਿੱਤਣ ਵਾਲਿਆਂ ਨੂੰ ਸਨਮਾਨ ਕੀਤਾ ਗਿਆ।
ਇਸ ਮੌਕੇ ਅਲੱਗ-ਅਲੱਗ ਚਾਰ ਜਿਲ੍ਹਿਆਂ ਤੋਂ ਕਰਾਟੇ ਖਿਡਾਰੀਆਂ ਦੇ ਨਾਲ-ਨਾਲ ਉਨ੍ਹਾਂ ਦੇ ਮਾਤਾ-ਪਿਤਾ ਨੇ ਵਿਸ਼ੇਸ਼ ਤੌਰ ਤੇ ਭਾਗ ਲਿਆ। ਅੱਜ ਦੇ ਸਮੇਂ ਵੀ ਆਤਮ-ਰੱਖਿਆ ਲਈ ਕਰਾਟੇ ਖੇਡ ਅਤਿ ਜ਼ਰੂਰੀ ਹੈ ਖਾਸ ਕਰਕੇ ਲੜਕੀਆਂ ਲਈ, ਲੜਕੀਆਂ ਨੂੰ ਕਰਾਟੇ ਖੇਡ ਦੀ ਸਿਖਲਾਈ ਲੈ ਕੇ ਬਿਨ੍ਹਾਂ ਕਿਸੇ ਡਰ, ਭੈਅ ਦੇ ਸਮਾਜ ਵਿੱਚ ਰਹਿ ਸਕਦੀਆਂ ਹਨ। ਇਸ ਖੇਡ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਮਲੋਟ ਵਿੱਚ 2024 ਵਿੱਚ ਕਰਾਟੇ ਖੇਡ ਵਿੱਚ ਮੱਲ੍ਹਾਂ ਮਾਰਨ ਵਾਲੇ ਕਰਾਟੇ ਖਿਡਾਰੀਆਂ ਨੂੰ ਸਨਮਾਨਿਤ ਕਰਨ ਦੇ ਮਕਸਦ ਨਾਲ ਗੋਜੁ ਰੂ ਕਰਾਟੇ ਡੁ ਪੰਜਾਬ ਵੱਲੋਂ ਇੱਕ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਜਿਲ੍ਹੇ ਦੇ ਨਾਲ-ਨਾਲ ਨੈਸ਼ਨਲ ਅਤੇ ਇੰਟਰ ਨੈਸ਼ਨਲ ਲੈਵਲ ਤੇ ਖੇਡਣ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੀਨੀਅਰ ਪੱਤਰਕਾਰਾਂ ਤੋਂ ਇਲਾਵਾ ਸਾਬਕਾ ਪੁਲਿਸ ਇੰਸਪੈਕਟਰ ਮੋਹਨ ਲਾਲ ਵੱਲੋਂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ।
Author : Maout Live