ਕੇਂਦਰੀ ਬਜਟ ਆਮ ਆਦਮੀ ਤੇ ਸਰਕਾਰ ਨੂੰ ਨਹੀਂ ਦੇਵੇਗਾ ਸਕੂਨ- ਪ੍ਰੋਫੈਸਰ ਡਾ. ਬਲਜੀਤ ਸਿੰਘ ਗਿੱਲ

ਪ੍ਰੋਫੈਸਰ ਬਲਜੀਤ ਸਿੰਘ ਗਿੱਲ ਨੇ ਕੇਂਦਰੀ ਬਜਟ ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਮੌਜੂਦਾ ਬਜਟ ਅੰਕੜਾ ਮੰਤਰਾਲੇ ਦੇ ਅਨੁਮਾਨਾਂ ਅਨੁਸਾਰ ਭਾਰਤ ਦੀ ਘਰੇਲੂ ਉਤਪਾਦਕਤਾ ਦੀ ਵਿਕਾਸ ਦਰ ਦੇ ਸਾਲ 2024-25 ਦੌਰਾਨ 6.4 ਫੀਸਦੀ ਰਹਿਣ ਦਾ ਖਦਸ਼ਾ ਹੈ ਜੋ ਕਿ ਕਰੋਨਾ ਤੋਂ ਬਾਅਦ ਦੇ ਪਿਛਲੇ ਚਾਰ ਸਾਲਾਂ ਵਿੱਚ ਸਭ ਤੋਂ ਘੱਟ ਹੈ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪ੍ਰੋਫੈਸਰ ਬਲਜੀਤ ਸਿੰਘ ਗਿੱਲ ਨੇ ਕੇਂਦਰੀ ਬਜਟ ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਮੌਜੂਦਾ ਬਜਟ ਅੰਕੜਾ ਮੰਤਰਾਲੇ ਦੇ ਅਨੁਮਾਨਾਂ ਅਨੁਸਾਰ ਭਾਰਤ ਦੀ ਘਰੇਲੂ ਉਤਪਾਦਕਤਾ ਦੀ ਵਿਕਾਸ ਦਰ ਦੇ ਸਾਲ 2024-25 ਦੌਰਾਨ 6.4 ਫੀਸਦੀ ਰਹਿਣ ਦਾ ਖਦਸ਼ਾ ਹੈ ਜੋ ਕਿ ਕਰੋਨਾ ਤੋਂ ਬਾਅਦ ਦੇ ਪਿਛਲੇ ਚਾਰ ਸਾਲਾਂ ਵਿੱਚ ਸਭ ਤੋਂ ਘੱਟ ਹੈ। ਡਿਗਦੀ ਉਤਪਾਦਕਤਾ ਦੇ ਨਾਲ-ਨਾਲ ਆਮ ਜਨਤਾ ਵੱਲੋਂ ਲਗਾਤਾਰ ਘਟਦੀ ਖਪਤ, ਖੁਰਾਕੀ ਵਸਤਾਂ ਦੀ ਬੇਤਹਾਸ਼ਾ ਮਹਿੰਗਾਈ, ਰੁਪਏ ਦੀ ਡਿਗਦੀ ਕੀਮਤ, ਬੈਂਕਾਂ ਵਿੱਚ ਨਕਦੀ ਦੀ ਕਮੀ, ਕਾਰਪੋਰੇਟਾਂ ਦੀ ਮਾੜੀ ਕਾਰਗੁਜ਼ਾਰੀ ਤੇ ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਨੇ ਵੀ ਸਰਕਾਰ ਲਈ ਨਵੀਆਂ ਆਰਥਿਕ ਚੁਨੌਤੀਆਂ ਪੇਸ਼ ਕੀਤੀਆਂ ਹਨ।

ਬਜਟ ਦਸਤਾਵੇਜਾਂ ਵਿੱਚ ਦਰਸਾਇਆ ਗਿਆ ਹੈ ਕਿ ਸਾਲ 2025-26 ਦੌਰਾਨ ਘਰੇਲੂ ਉਤਪਾਦਕਤਾ ਦੀ ਵਿਕਾਸ ਦਰ 10.2 ਫੀਸਦੀ ਰਹੇਗੀ ਜੋ ਕਿ ਸੰਭਵ ਨਹੀਂ ਜਾਪਦੀ। ਸਰਕਾਰ ਲੋਕਾਂ ਨੂੰ ਸੱਚ ਦੱਸਣ ਤੋਂ ਕਿਨਾਰਾ ਕਰ ਰਹੀ ਹੈ। ਸਰਕਾਰ ਨੇ ਖਰਚਾ ਘੱਟ ਕਰਨ ਲਈ ਬਹੁਤ ਸਾਰੇ ਖੇਤਰਾਂ ਵਿੱਚ ਜਿਵੇਂ ਭੋਜਨ ਸਬਸਿਡੀ, ਪੈਟਰੋਲੀਅਮ, ਖੇਤੀਬਾੜੀ ਸਹਾਇਕ ਗਤੀਵਿਧੀਆਂ, ਸਿੱਖਿਆ, ਪੇਂਡੂ ਵਿਕਾਸ, ਸਮਾਜਿਕ ਭਲਾਈ, ਸ਼ਹਿਰੀ ਵਿਕਾਸ, ਮਨਰੇਗਾ ਆਦਿ ਬਜਟ ਦੀ ਵੰਡ ਵਿੱਚ ਪਿਛਲੇ ਸਾਲਾਂ ਦੇ ਮੁਤਾਬਿਕ ਕਟੌਤੀ ਕੀਤੀ ਹੈ। ਬਜਟ ਦੀ ਰੂਪ-ਰੇਖਾ ਦੱਸਦੀ ਹੈ ਕਿ ਇਸ ਵਿੱਚ ਨੌਜਵਾਨਾਂ ਨੂੰ ਕੋਈ ਵੀ ਰੁਜ਼ਗਾਰ ਨਹੀਂ ਮਿਲੇਗਾ। ਸਰਕਾਰ ਵਿੱਤੀ ਘਾਟੇ ਨੂੰ ਟੈਕਸ ਲਗਾ ਕੇ ਪੂਰਾ ਕਰਨਾ ਚਾਹੁੰਦੀ ਹੈ ਪਰ ਇਹ ਵੀ ਸੰਭਵ ਨਹੀਂ ਹੋਵੇਗਾ। ਜਿੱਥੋਂ ਤੱਕ ਸਰਕਾਰ ਨੇ 12 ਲੱਖ ਰੁਪਏ ਤੱਕ ਦਾ ਆਮਦਨ ਟੈਕਸ ਮਾਫ ਕੀਤਾ ਹੈ, ਉਸ ਘੇਰੇ ਵਿੱਚ ਬਹੁਤ ਘੱਟ ਲੋਕ ਆਉਂਦੇ ਹਨ। ਕੇਂਦਰੀ ਬਜਟ ਵਿੱਚ ਪੰਜਾਬ ਨੂੰ ਅਣਗੌਲਿਆਂ ਕੀਤਾ ਹੈ।

Author : Malout Live