ਸ਼੍ਰੀ ਮੁਕਤਸਰ ਸਾਹਿਬ ਤੋਂ ਮਲੋਟ ਦੀ ਆਵਾਜਾਈ ਲਈ ਕੀਤੇ ਬਦਲਵੇ ਪ੍ਰਬੰਧ ਪਿੰਡ ਰੁਪਾਣਾ ਡਰੇਨ ਦੇ ਪੁੱਲ ਦੇ ਨਵ ਨਿਰਮਾਣ ਦਾ ਕੰਮ ਜਲਦੀ ਸ਼ੁਰੂ

ਇੰਜ.ਆਨੰਦ ਮਾਹਰ ਕਾਰਜਕਾਰੀ ਇੰਜੀਨੀਅਰ ਰਾਸ਼ਟਰੀ ਮਾਰਗ ਮੰਡਲ ਲੋਕ ਨਿਰਮਾਣ ਵਿਭਾਗ(ਭ ਤੇ ਮ) ਸ਼ਾਖਾ ਅਬੋਹਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੀ ਮੁਕਤਸਰ ਸਾਹਿਬ ਤੋਂ ਮਲੋਟ ਰੋਡ ਵਾਲੇ ਨੈਸ਼ਨਲ ਹਾਈਵੇਜ ਪਿੰਡ ਰੁਪਾਣਾ ਪਾਸ ਜੋ ਚੰਦਰਭਾਨ ਡਰੇਨ ਲੰਘਦੀ ਹੈ, ਇਸ ਡਰੇਨ ਦੇ ਪੁੱਲ ਦਾ ਕੰਮ ਜਲਦੀ ਸ਼ੁਰੂ ਹੋਣ ਵਾਲਾ ਹੈ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਇੰਜ.ਆਨੰਦ ਮਾਹਰ ਕਾਰਜਕਾਰੀ ਇੰਜੀਨੀਅਰ ਰਾਸ਼ਟਰੀ ਮਾਰਗ ਮੰਡਲ ਲੋਕ ਨਿਰਮਾਣ ਵਿਭਾਗ(ਭ ਤੇ ਮ) ਸ਼ਾਖਾ ਅਬੋਹਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੀ ਮੁਕਤਸਰ ਸਾਹਿਬ ਤੋਂ ਮਲੋਟ ਰੋਡ ਵਾਲੇ ਨੈਸ਼ਨਲ ਹਾਈਵੇਜ ਪਿੰਡ ਰੁਪਾਣਾ ਪਾਸ ਜੋ ਚੰਦਰਭਾਨ ਡਰੇਨ ਲੰਘਦੀ ਹੈ, ਇਸ ਡਰੇਨ ਦੇ ਪੁੱਲ ਦਾ ਕੰਮ ਜਲਦੀ ਸ਼ੁਰੂ ਹੋਣ ਵਾਲਾ ਹੈ। ਉਹਨਾਂ ਅੱਗੇ ਦੱਸਿਆ ਕਿ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਤੇ ਇਸ ਸੜਕ ਤੇ ਲੰਘਣ ਵਾਲੀਆਂ ਵਹੀਕਲ ਦੀ ਸਹੂਲਤ ਲਈ ਬਦਲਵੇ ਪ੍ਰਬੰਧ ਕੀਤੇ ਜਾ ਰਹੇ ਹਨ।

ਉਹਨਾਂ ਦੱਸਿਆ ਕਿ ਭਾਰੀ ਟ੍ਰੈਫ਼ਿਕ ਲਈ ਮਲੋਟ, ਗਿੱਦੜਬਾਹਾ, ਕੋਟਭਾਈ ਭਲਾਈਆਣਾ-ਦੋਦਾ ਤੋਂ ਸ਼੍ਰੀ ਮੁਕਤਸਰ ਸਾਹਿਬ ਅਤੇ ਸ਼੍ਰੀ ਮੁਕਤਸਰ ਸਾਹਿਬ ਤੋਂ ਬਠਿੰਡਾ ਮਲੋਟ ਕੀਤਾ ਜਾਵੇਗਾ। ਬੱਸਾਂ ਲਈ ਮਲੋਟ-ਰੁਪਾਣਾ-ਸੋਥਾ-ਦੋਦਾ ਤੋਂ ਸ਼੍ਰੀ ਮੁਕਤਸਰ ਸਾਹਿਬ, ਜਦ ਕਿ ਹਲਕੇ ਵਾਹਨਾਂ ਲਈ ਮਲੋਟ ਤੋਂ ਧਿਗਾਣਾ ਰੋਡ-ਸੋਥਾ-ਦੋਦਾ ਤੋਂ ਸ਼੍ਰੀ ਮੁਕਤਸਰ ਸਾਹਿਬ। ਮਲੋਟ-ਧੀਗਾਣਾ-ਸੋਥਾ ਸੜਕ ਤੋਂ ਧਿਗਾਣਾ-ਭੰਗਚੜੀ-ਗੋਨਿਆਣਾ-ਰਾਧਾ ਸਵਾਮੀ ਡੇਰਾ(ਐਨ.ਐਚ-354), ਮਲੋਟ-ਰੁਪਾਣਾ-ਰਹੂੜਿਆਂ ਵਾਲੀ-ਗੋਨਿਆਣਾ ਤੋਂ ਸ਼੍ਰੀ ਮੁਕਤਸਰ ਸਾਹਿਬ।

Author : Malout Live