ਡਿਪਟੀ ਕਮਿਸ਼ਨਰ ਨੇ ਮਲੋਟ ਦੇ ਸੀਵਰੇਜ਼ ਟ੍ਰੀਟਮੈਂਟ ਪਲਾਂਟ ਦਾ ਲਿਆ ਜਾਇਜ਼ਾ

ਮਲੋਟ ਸ਼ਹਿਰ ਵਿੱਚ ਚੱਲ ਰਹੇ 3 ਐਮ.ਐਲ.ਡੀ ਅਤੇ 10 ਐਮ.ਐਲ.ਡੀ ਸਮਰੱਥਾ ਦੇ ਪਲਾਂਟਾਂ ਦਾ ਜਾਇਜ਼ਾ ਸ਼੍ਰੀ ਰਾਜੇਸ਼ ਕੁਮਾਰ ਤ੍ਰਿਪਾਠੀ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਨੇ ਲਿਆ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀਆਂ ਹਦਾਇਤਾਂ ਤੇ ਕੇਂਦਰੀ ਪ੍ਰਦੂਸ਼ਨ ਕੰਟਰੋਲ ਬੋਰਡ ਵੱਲੋਂ ਪੰਜਾਬ ਰਾਜ ਦੇ ਸਾਰੇ ਹੀ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਨਿਰੀਖਣ ਜਲਦ ਹੀ ਕੀਤਾ ਜਾਣਾ ਹੈ। ਇਸੇ ਕੜੀ ਵਿੱਚ ਮਲੋਟ ਸ਼ਹਿਰ ਵਿੱਚ ਚੱਲ ਰਹੇ 3 ਐਮ.ਐਲ.ਡੀ ਅਤੇ 10 ਐਮ.ਐਲ.ਡੀ ਸਮਰੱਥਾ ਦੇ ਪਲਾਂਟਾਂ ਦਾ ਜਾਇਜ਼ਾ ਸ਼੍ਰੀ ਰਾਜੇਸ਼ ਕੁਮਾਰ ਤ੍ਰਿਪਾਠੀ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਨੇ ਲਿਆ।

ਇਸ ਸੰਬੰਧੀ ਤਕਨੀਕੀ ਜਾਣਕਾਰੀ ਦਿੰਦੇ ਹੋਏ ਸੀਵਰੇਜ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਸ. ਬਲਜੀਤ ਸਿੰਘ ਨੇ ਦੱਸਿਆ ਕਿ ਮਲੋਟ ਦੇ ਜ਼ੋਨ ਨੰ. 1 ਵਿੱਚ ਟ੍ਰੀਟਮੈਂਟ ਪਲਾਂਟ ਦੀ ਸਮਰੱਥਾ ਪੂਰੀ ਹੈ ਅਤੇ ਇਸ ਉੱਪਰ ਨਵੀਂ ਰੇਸਿੰਗ ਮੇਨ ਪਾਇਪ ਅਤੇ ਮਸ਼ੀਨਰੀ ਦਾ ਕੰਮ ਚੱਲ ਰਿਹਾ ਹੈ, ਜਦ ਕਿ ਜੋਨ ਨੰ. 2 ਦੇ ਟ੍ਰੀਟਮੈਂਟ ਪਲਾਂਟ ਵਿੱਚ ਵਾਧਾ 10 ਐਮ.ਐਲ.ਡੀ ਕੀਤੇ ਜਾਣ ਦਾ ਟੈਂਡਰ ਲੱਗਿਆ ਹੋਇਆ ਹੈ, ਇਸ ਦੀ ਉਸਾਰੀ ਉਪਰੰਤ ਮਲੋਟ ਸ਼ਹਿਰ ਦੇ ਸਮੁੱਚੇ ਸੀਵਰੇਜ਼ ਪਾਣੀ ਨੂੰ ਟ੍ਰੀਟਮੈਂਟ ਕੀਤੇ ਜਾਣ ਦੀ ਸਮਰੱਥਾ ਪੂਰੀ ਹੋ ਜਾਵੇਗੀ। ਇਸ ਮੌਕੇ ਤੇ ਡਾ. ਸੰਜੀਵ ਸ਼ਰਮਾ ਉਪ-ਮੰਡਲ ਮੈਜਿਸਟਰੇਟ ਮਲੋਟ, ਸੀਵਰੇਜ ਬੋਰਡ ਦੇ ਉਪ-ਮੰਡਲ ਇੰਜੀਨੀਅਰ ਵਿਸ਼ਵਜੀਤ ਸਿੱਧੂ, ਇੰਜ. ਰਾਕੇਸ਼ ਮੋਹਨ ਮੱਕੜ ਦੇ ਨਾਲ-ਨਾਲ ਮਲੋਟ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਮੰਗਤ ਰਾਮ ਵੀ ਹਾਜ਼ਿਰ ਸਨ।

Author : Malout Live