ਮਲੋਟ ਬਲੱਡ ਗਰੁੱਪ ਦੇ ਸਹਿਯੋਗ ਨਾਲ ਲਗਾਇਆ ਵਿਸ਼ਾਲ ਖੂਨਦਾਨ ਕੈਂਪ, 135 ਯੂਨਿਟ ਖੂਨ ਇਕੱਤਰ

ਪੰਜਾਬ ਬਲੱਡ ਗਰੁੱਪ (ਪੀ.ਬੀ.ਜੀ) ਕਲੱਬ ਕੋਟਕਪੂਰਾ ਦੇ ਮਿਸ਼ਨ 1313 ਤਹਿਤ ਮਲੋਟ ਬਲੱਡ ਗਰੁੱਪ ਦੇ ਸਹਿਯੋਗ ਨਾਲ ਪੰਚਾਇਤੀ ਧਰਮਸ਼ਾਲਾ, ਜੰਡੀ ਵਾਲਾ ਚੌਂਕ, ਮਲੋਟ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਕੁੱਲ 135 ਯੂਨਿਟ ਖੂਨ ਇਕੱਤਰ ਕੀਤਾ ਗਿਆ।

ਮਲੋਟ : ਪੰਜਾਬ ਬਲੱਡ ਗਰੁੱਪ (ਪੀ.ਬੀ.ਜੀ) ਕਲੱਬ ਕੋਟਕਪੂਰਾ ਦੇ ਮਿਸ਼ਨ 1313 ਤਹਿਤ ਮਲੋਟ ਬਲੱਡ ਗਰੁੱਪ ਦੇ ਸਹਿਯੋਗ ਨਾਲ ਪੰਚਾਇਤੀ ਧਰਮਸ਼ਾਲਾ, ਜੰਡੀ ਵਾਲਾ ਚੌਂਕ, ਮਲੋਟ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਕੁੱਲ 135 ਯੂਨਿਟ ਖੂਨ ਇਕੱਤਰ ਕੀਤਾ ਗਿਆ। ਇਸ ਕੈਂਪ ਨੂੰ ਆੜ੍ਹਤੀਆ ਯੂਨੀਅਨ ਮਲੋਟ ਦੇ ਪ੍ਰਧਾਨ ਮੋਹਨ ਲਾਲ ਅਰੋੜਾ ਅਤੇ ਪੰਚਾਇਤੀ ਪ੍ਰਬੰਧਕ ਕਮੇਟੀ ਧਰਮਸ਼ਾਲਾ ਜੰਡੀ ਵਾਲਾ ਚੌਂਕ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਮਲੋਟ ਬਲੱਡ ਗਰੁੱਪ ਦੇ ਚੇਅਰਮੈਨ ਚਿੰਟੂ ਬੱਠਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਪ ਦੌਰਾਨ ਇਕੱਤਰ ਕੀਤੇ ਗਏ ਖੂਨ ਵਿੱਚੋਂ ਸਭ ਤੋਂ ਪਹਿਲਾਂ 63 ਯੂਨਿਟ ਖੂਨ ਮਲੋਟ ਦੇ ਸਰਕਾਰੀ ਹਸਪਤਾਲ ਦੇ ਬਲੱਡ ਬੈਂਕ ਨੂੰ ਦਿੱਤਾ ਗਿਆ, ਜਿਸ ਨਾਲ ਬਲੱਡ ਬੈਂਕ ਪੂਰੀ ਤਰ੍ਹਾਂ ਭਰ ਗਿਆ।

ਇਸ ਤੋਂ ਬਾਅਦ 72 ਯੂਨਿਟ ਖੂਨ ਅਤੁਲਿਆ ਚੈਰੀਟੇਬਲ ਬਲੱਡ ਸੈਂਟਰ, ਸ਼੍ਰੀ ਮੁਕਤਸਰ ਸਾਹਿਬ ਨੂੰ ਦਿੱਤਾ ਗਿਆ। ਕੈਂਪ ਵਿੱਚ 102 ਵਾਰ ਖੂਨਦਾਨ ਕਰ ਚੁੱਕੇ ਰਿੰਕੂ ਸਨੇਜਾ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਚੰਡੀਗੜ੍ਹ ਯੂਨੀਵਰਸਿਟੀ ਤੋਂ ਇੰਟਰਨਸ਼ਿਪ ਲਈ ਆਏ ਵਿਦਿਆਰਥੀਆਂ ਅਤੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਕੈਂਪ ਵਿੱਚ ਆਏ ਹਰੇਕ ਖੂਨਦਾਨੀ ਨੂੰ ਫੋਟੋ ਵਾਲੀ ਟਰਾਫੀ, ਵਾਟਰ ਬੋਤਲ, ਡੋਨਰ ਕਾਰਡ, ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।

Author : Malout Live