UPI ਪੇਮੈਂਟਸ ਤੇ ਚਾਰਜ ਲਗਾਉਣਾ ਦੁਕਾਨਦਾਰਾਂ ਨਾਲ ਧੱਕਾ – ਵਪਾਰ ਮੰਡਲ ਮਲੋਟ

ਬੀਤੇ ਦਿਨ ਕੇਂਦਰ ਸਰਕਾਰ ਦੇ ਵਿੱਤੀ ਸੇਵਾਵਾਂ ਵਿਭਾਗ (DFS) ਅਤੇ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NCPI) ਨੇ UPI ਲੈਣ-ਦੇਣ ਲਈ ਨਵਾਂ ਫਰੇਮਵਰਕ ਪੇਸ਼ ਕੀਤਾ, ₹2,000 ਤੋਂ ਵੱਧ ਦੇ UPI ਵਪਾਰੀ ਲੈਣ-ਦੇਣ ’ਤੇ MDR ਚਾਰਜ਼ ਲਗਾਉਣ ਬਾਰੇ ਕੁੱਝ ਨਿਯਮ ਸ਼ਾਮਿਲ ਹਨ, ਜਿਸ ਦਾ ਮਲੋਟ ਵਪਾਰ ਵੱਲੋਂ ਵਿਰੋਧ ਕੀਤਾ ਗਿਆ।

ਮਲੋਟ : ਬੀਤੇ ਦਿਨ ਕੇਂਦਰ ਸਰਕਾਰ ਦੇ ਵਿੱਤੀ ਸੇਵਾਵਾਂ ਵਿਭਾਗ (DFS) ਅਤੇ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NCPI) ਨੇ UPI ਲੈਣ-ਦੇਣ ਲਈ ਨਵਾਂ ਫਰੇਮਵਰਕ ਪੇਸ਼ ਕੀਤਾ, ₹2,000 ਤੋਂ ਵੱਧ ਦੇ UPI ਵਪਾਰੀ ਲੈਣ-ਦੇਣ ’ਤੇ MDR ਚਾਰਜ਼ ਲਗਾਉਣ ਬਾਰੇ ਕੁੱਝ ਨਿਯਮ ਸ਼ਾਮਿਲ ਹਨ, ਜਿਸ ਦਾ ਮਲੋਟ ਵਪਾਰ ਮੰਡਲ ਦੇ ਪ੍ਰਧਾਨ ਪ੍ਰਦੀਪ ਧੀਂਗੜਾ, ਚੇਅਰਮੈਨ ਨਰਸਿੰਘ ਦਾਸ ਚਲਾਣਾ, ਸੁਭਾਸ਼ ਕੱਕੜ ਜਨਰਲ ਸੈਕਟਰੀ, ਰਜਿੰਦਰ ਜੁਨੇਜਾ, ਹੈਪੀ ਡਾਵਰ, ਅਵਤਾਰ ਸੋਨੀ, ਪਾਲੀ ਮੱਕੜ, ਵਿਜੇ ਬਜਾਜ ਅਤੇ ਰੂਪ ਕਥੂਰੀਆ ਵੱਲੋਂ ਵਿਰੋਧ ਕੀਤਾ ਗਿਆ। ਮਲੋਟ ਲਾਈਵ ਦੇ ਪੱਤਰਕਾਰ ਰਾਮ ਕੁਮਾਰ ਨਾਲ ਗੱਲਬਾਤ ਕਰਦਿਆਂ ਪ੍ਰਦੀਪ ਧੀਂਗੜਾ ਨੇ ਕਿਹਾ ਕਿ UPI ਪੇਮੈਂਟ ਤੇ ਚਾਰਜ ਲਗਾਉਣਾ ਦੁਕਾਨਦਾਰਾਂ ਨਾਲ ਧੱਕਾ ਹੈ।

ਉਨ੍ਹਾਂ ਕਿਹਾ ਕਿ ਪਹਿਲਾਂ ਦੁਕਾਨਦਾਰਾਂ ਨੂੰ ਡਿਜੀਟਲ ਪੇਮੈਂਟ ਦੀ ਆਦਤ ਪਾਈ ਤੇ ਹੁਣ ਦੁਕਾਨਦਾਰਾਂ ’ਤੇ ਵਾਧੂ ਬੋਝ ਪਾਇਆ ਜਾ ਰਿਹਾ। ਉਨ੍ਹਾਂ ਕਿਹਾ, “ਜਦੋਂ ਸਰਕਾਰ ਡਿਜੀਟਲ ਭੁਗਤਾਨ ਵੱਲ ਲੈ ਕੇ ਗਈ ਸੀ ਤਾਂ ਉਸ ਵੇਲੇ ਇਹ ਨਹੀਂ ਦੱਸਿਆ ਗਿਆ ਸੀ ਕਿ ਅੱਗੇ ਚੱਲ ਕੇ ਵਪਾਰੀਆਂ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ। ਉਨ੍ਹਾਂ ਕਿਹਾ ਕਿ UPI ਸਰਵਿਸ ਨੂੰ ਮੁਫਤ ਰੱਖਣਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ ਵਪਾਰੀਆਂ ’ਤੇ ਲਾਗੂ ਹੋਣ ਵਾਲੇ ਇਸ MDR ਫਰੇਮਵਰਕ ’ਤੇ ਮੁੜ ਵਿਚਾਰ ਕੀਤਾ ਜਾਵੇ ਅਤੇ ਦੁਕਾਨਦਾਰਾਂ ਨੂੰ ਕਿਸੇ ਵੀ ਵਾਧੂ ਭੁਗਤਾਨੀ ਬੋਝ ਤੋਂ ਬਚਾਇਆ ਜਾਵੇ।

Author : Malout Live