ਸਰਕਾਰੀ ਪੋਲੀਟੈਕਨਿਕ ਕਾਲਜ, ਫਤੂਹੀ ਖੇੜਾ ਵਿਖੇ ਦਾਖਲਿਆਂ ਦੀ ਮਿਤੀ ਵਿੱਚ ਵਾਧਾ
ਸਰਵ ਭਾਰਤੀ ਤਕਨੀਕੀ ਸਿੱਖਿਆ ਕੌਂਸਲ ਨਵੀਂ ਦਿੱਲੀ ਵੱਲੋਂ ਪੋਲੀਟੈਕਨਿਕ ਕਾਲਜਾਂ ਵਿੱਚ ਦਾਖਲੇ ਦੀ ਮਿਤੀ ਵਿੱਚ 15 ਸਿਤੰਬਰ 2025 ਤੱਕ ਵਾਧਾ ਕੀਤਾ ਗਿਆ ਹੈ। ਸਰਕਾਰੀ ਪੋਲੀਟੈਕਨਿਕ ਕਾਲਜ, ਫਤੂਹੀ ਖੇੜਾ ਦੇ ਦਾਖਲਾ ਇੰਚਾਰਜ਼ ਹਰਜੀਵ ਕੁਮਾਰ ਖੰਨਾ, ਮੁੱਖੀ ਵਿਭਾਗ ਮਕੈਨੀਕਲ ਇੰਜੀ. ਨੇ ਦੱਸਿਆ ਕਿ ਦਾਖਲੇ ਦੇ ਚਾਹਵਾਨ ਵਿਦਿਆਰਥੀ ਦਾਖਲਾ ਲੈਣ ਲਈ ਕਾਲਜ ਵਿਖੇ ਸੰਪਰਕ ਕਰ ਸਕਦੇ ਹਨ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸਰਵ ਭਾਰਤੀ ਤਕਨੀਕੀ ਸਿੱਖਿਆ ਕੌਂਸਲ ਨਵੀਂ ਦਿੱਲੀ ਵੱਲੋਂ ਪੋਲੀਟੈਕਨਿਕ ਕਾਲਜਾਂ ਵਿੱਚ ਦਾਖਲੇ ਦੀ ਮਿਤੀ ਵਿੱਚ 15 ਸਿਤੰਬਰ 2025 ਤੱਕ ਵਾਧਾ ਕੀਤਾ ਗਿਆ ਹੈ। ਸਰਕਾਰੀ ਪੋਲੀਟੈਕਨਿਕ ਕਾਲਜ, ਫਤੂਹੀ ਖੇੜਾ ਦੇ ਦਾਖਲਾ ਇੰਚਾਰਜ਼ ਹਰਜੀਵ ਕੁਮਾਰ ਖੰਨਾ, ਮੁੱਖੀ ਵਿਭਾਗ ਮਕੈਨੀਕਲ ਇੰਜੀ. ਨੇ ਦੱਸਿਆ ਕਿ ਦਾਖਲੇ ਦੇ ਚਾਹਵਾਨ ਵਿਦਿਆਰਥੀ ਦਾਖਲਾ ਲੈਣ ਲਈ ਕਾਲਜ ਵਿਖੇ ਸੰਪਰਕ ਕਰ ਸਕਦੇ ਹਨ। ਉਹਨਾਂ ਨੇ ਦੱਸਿਆ ਕਿ ਕਾਲਜ ਵਿੱਚ ਪਹਿਲੇ ਸਾਲ ਵਿੱਚ ਮਕੈਨੀਕਲ ਇੰਜੀਨੀਅਰਿੰਗ ਅਤੇ ਇਲੈਕਟ੍ਰਾਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਦੇ ਡਿਪਲੋਮਾ ਕੋਰਸ ਲਈ ਕੁਝ ਸੀਟਾਂ ਖਾਲੀ ਹਨ।
ਇਸ ਤੋਂ ਇਲਾਵਾ ਲੇਟਰਲ ਐਂਟਰੀ ਰਾਹੀਂ ਦੂਸਰੇ ਸਾਲ ਵਿੱਚ ਸਿੱਧੇ ਦਾਖਲੇ ਲਈ ਵੀ ਕੁਝ ਸੀਟਾ ਖਾਲੀ ਹਨ। ਉਹਨਾਂ ਨੇ ਕਿਹਾ ਕਿ ਦੱਸਵੀਂ/ਬਾਰ੍ਹਵੀਂ (ਆਰਟਸ, ਸਾਇੰਸ, ਵੋਕੇਸ਼ਨਲ)/ਆਈ.ਟੀ.ਆਈ ਪਾਸ ਵਿਦਿਆਰਥੀ ਖਾਲੀ ਸੀਟਾਂ ਤੇ ਦਾਖਲੇ ਲਈ ਆਪਣੇ ਦਸਤਾਵੇਜ਼ਾਂ ਸਮੇਤ ਕਿਸੇ ਵੀ ਕੰਮ-ਕਾਜ ਦਿਨ ਕਾਲਜ ਵਿਖੇ ਪਹੁੰਚ ਕੇ ਦਾਖਲਾ ਲੈ ਸਕਦੇ ਹਨ ਅਤੇ 2.5 ਲੱਖ ਤੋਂ ਘੱਟ ਸਲਾਨਾ ਆਮਦਨ ਵਾਲੇ ਐੱਸ.ਸੀ ਵਰਗ ਦੇ ਵਿਦਿਆਰਥੀਆਂ ਦੀ ਤਿੰਨ ਸਾਲ ਦੀ ਕੁੱਲ ਫੀਸ ਸਿਰਫ਼ 1683/-ਰੁਪਏ ਹੈ ਅਤੇ ਮੁੱਖ ਮੰਤਰੀ ਵਜੀਫ਼ਾ ਯੋਜਨਾ ਤਹਿਤ ਹਰ ਵਰਗ ਦੇ ਵਿਦਿਆਰਥੀਆਂ ਲਈ 70-100 ਟਿਊਸ਼ਨ ਫੀਸ ਵਿੱਚ ਛੋਟ ਹੈ। ਉਨ੍ਹਾਂ ਦੱਸਿਆ ਕਿ ਕਾਲਜ ਵਿੱਚ ਬਹੁਤ ਹੀ ਮਿਹਨਤੀ, ਤਜ਼ਰਬੇਕਾਰ ਸਟਾਫ਼, ਉੱਤਮ ਵੈੱਬਾਂ ਅਤੇ ਵਰਕਸ਼ਾਪ ਮੌਜੂਦ ਹਨ। ਕਾਲਜ ਵਿੱਚ ਪੜ੍ਹਾਈ ਤੋਂ ਇਲਾਵਾ ਖੇਡਾ, ਸੱਭਿਆਚਾਰਕ ਗਤੀਵਿਧੀਆ ਅਤੇ ਹੋਰ ਵਿਦਿਆਰਥੀ ਗਤੀਵਿਧੀਆਂ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਦਾਖ਼ਲੇ ਸੰਬੰਧੀ ਵਧੇਰੇ ਜਾਣਕਾਰੀ ਲਈ ਮੋਬਇਲ ਨੰਬਰ 99154-55250, 94642-32356, 99144-28300, 82838-06120 ਸੰਪਰਕ ਕੀਤਾ ਜਾ ਸਕਦਾ ਹੈ।
Author : Malout Live