ਮਲੋਟ ਨੇੜਲੇ ਪਿੰਡ ਸਰਾਵਾਂ ਬੋਦਲਾਂ ਤੋਂ ਇੱਕ ਨੌਜਵਾਨ ਕਈ ਦਿਨਾਂ ਤੋਂ ਲਾਪਤਾ
ਮਲੋਟ ਦੇ ਨੇੜਲੇ ਪਿੰਡ ਸਰਾਵਾਂ ਬੋਦਲਾਂ ਤੋਂ ਇੱਕ ਨੌਜਵਾਨ ਕਈ ਦਿਨਾਂ ਤੋਂ ਲਾਪਤਾ ਚੱਲ ਰਿਹਾ ਹੈ। ਪਰਿਵਾਰ ਮੁਤਾਬਿਕ ਲਾਪਤਾ ਹੋਏ ਨੂੰ ਕਰੀਬ 10 ਤੋਂ 15 ਦਿਨ ਹੋ ਗਏ ਹਨ। ਜਾਣਕਾਰੀ ਦਿੰਦਿਆਂ ਪਰਿਵਾਰ ਨੇ ਦੱਸਿਆ ਕਿ ਨੌਜਵਾਨ ਦਾ ਨਾਮ ਜੋਰਾਵਰ ਸਿੰਘ ਸਪੁੱਤਰ ਗੁਰਮੀਤ ਸਿੰਘ ਹੈ, ਜੋ ਕਿ ਪਿੰਡ ਸਰਾਵਾਂ ਦੇ ਰਹਿਣ ਵਾਲੇ ਹਨ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਮਲੋਟ ਦੇ ਨੇੜਲੇ ਪਿੰਡ ਸਰਾਵਾਂ ਬੋਦਲਾਂ ਤੋਂ ਇੱਕ ਨੌਜਵਾਨ ਕਈ ਦਿਨਾਂ ਤੋਂ ਲਾਪਤਾ ਚੱਲ ਰਿਹਾ ਹੈ। ਪਰਿਵਾਰ ਮੁਤਾਬਿਕ ਲਾਪਤਾ ਹੋਏ ਨੂੰ ਕਰੀਬ 10 ਤੋਂ 15 ਦਿਨ ਹੋ ਗਏ ਹਨ। ਜਾਣਕਾਰੀ ਦਿੰਦਿਆਂ ਪਰਿਵਾਰ ਨੇ ਦੱਸਿਆ ਕਿ ਨੌਜਵਾਨ ਦਾ ਨਾਮ ਜੋਰਾਵਰ ਸਿੰਘ ਸਪੁੱਤਰ ਗੁਰਮੀਤ ਸਿੰਘ ਹੈ, ਜੋ ਕਿ ਪਿੰਡ ਸਰਾਵਾਂ ਦੇ ਰਹਿਣ ਵਾਲੇ ਹਨ। ਜੋਰਾਵਰ ਸਿੰਘ ਦੀ ਉਮਰ 30 ਸਾਲ ਹੈ ਅਤੇ ਰੰਗ ਸਾਂਵਲਾ ਹੈ। ਉਸ ਨੇ ਹਰੇ ਰੰਗ ਦੀ ਟੀ-ਸ਼ਰਟ ਅਤੇ ਨੀਲੀ ਲੋਹਰ ਪਾਈ ਹੋਈ ਹੈ ਅਤੇ ਨਾਲ ਹੀ ਪੀਲੇ ਰੰਗ ਦਾ ਸਾਫਾ ਬੰਨਿਆ ਹੋਇਆ ਹੈ।
ਉਸ ਦੀ ਗਰਦਨ ਅਤੇ ਹੱਥ ਤੇ ਟੈਟੂ ਬਣਿਆ ਹੈ ਅਤੇ ਉਸ ਦੇ ਨੱਕ ਤੇ ਕੱਟ ਦਾ ਨਿਸ਼ਾਨ ਹੈ। ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਿਸ ਨੂੰ ਵੀ ਇਸ ਸੰਬੰਧੀ ਜਾਣਕਾਰੀ ਦਿੱਤੀ ਹੋਈ ਹੈ। ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਕੋਈ ਜੋਰਾਵਰ ਸਿੰਘ ਦੀ ਭਾਲ ਕਰਦਾ ਹੈ ਤਾਂ ਉਸ ਨੂੰ 5000 ਰੁਪਏ ਇਨਾਮ ਵਜੋਂ ਦਿੱਤੇ ਜਾਣਗੇ। ਜੇਕਰ ਕਿਸੇ ਨੂੰ ਇਸ ਸੰਬੰਧੀ ਜਾਣਕਾਰੀ ਹੋਵੇ ਤਾਂ ਇਨ੍ਹਾਂ ਨੰਬਰਾਂ 99884-57423 ਅਤੇ 94654-05990 ਤੇ ਸੰਪਰਕ ਕਰ ਸਕਦਾ ਹੈ।
Author : Malout Live



