ਆਂਗਣਵਾੜੀ ਕੇਂਦਰਾਂ ਵਿੱਚ ਵੀ ਗਰਮੀ ਦੀ ਛੁੱਟੀਆਂ ਦਾ ਐਲਾਨ, ਸਰਵ ਆਂਗਣਵਾੜੀ ਵਰਕਰ ਹੈਲਪ ਯੂਨੀਅਨ ਦੀ ਸਲਾਨਾ ਭੱਤਾ ਵਾਲੀ ਮੰਗ ਵੀ ਹੋਈ ਪ੍ਰਵਾਨ

ਮਲੋਟ (ਸ਼੍ਰੀ ਮੁਕਤਸਰ ਸਾਹਿਬ): 15 ਮਈ ਨੂੰ ਮਲੋਟ ਵਿਖੇ ਕੈਬਨਿਟ ਮੰਤਰੀ ਮੈਡਮ ਬਲਜੀਤ ਕੌਰ ਨੂੰ ਆਂਗਣਵਾੜੀ ਸੈਂਟਰ ਵਿੱਚ ਛੁੱਟੀਆਂ ਸੰਬੰਧੀ ਮੰਗ ਰੱਖੀ ਗਈ ਸੀ ਅਤੇ 19 ਮਈ ਨੂੰ ਸੂਬਾ ਪ੍ਰਧਾਨ ਬਰਿੰਦਰਜੀਤ ਕੌਰ ਨਾਲ ਮੀਟਿੰਗ ਦੌਰਾਨ ਮੰਤਰੀ ਮੈਡਮ ਨੇ ਭਰੋਸਾ ਦਿਵਾਇਆ ਕਿ ਇਸ ਮੰਗ ਤੇ ਜ਼ਰੂਰ ਵਿਚਾਰ ਕੀਤਾ ਜਾਵੇਗਾ ਅਤੇ ਅੱਜ ਵਿਭਾਗ ਵੱਲੋਂ ਆਂਗਣਵਾੜੀ ਕੇਂਦਰ ਵਿੱਚ ਛੁੱਟੀਆਂ ਕਰਨ ਸੰਬੰਧੀ ਪੱਤਰ ਜਾਰੀ ਕਰ ਦਿੱਤਾ ਗਿਆ ਹੈ।

ਇਸ ਦੇ ਨਾਲ ਹੀ ਮੈਡਮ ਵੱਲੋਂ ਪੋਸ਼ਣ ਟਰੈਕਰ ਤੇ ਕੰਮ ਕਰਨ ਲਈ 2000 ਸਲਾਨਾ ਭੱਤਾ ਦੇਣ ਦਾ ਵੀ ਐਲਾਨ ਕੀਤਾ ਹੈ। ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਦੇ ਸਾਰੇ ਕੇਡਰਜ਼ ਵੱਲੋਂ ਕੈਬਿਨੇਟ ਮੰਤਰੀ ਮੈਡਮ ਬਲਜੀਤ ਕੌਰ ਦਾ ਧੰਨਵਾਦ ਕੀਤਾ ਹੈ ਅਤੇ ਉਮੀਦ ਕਰਦੇ ਹਾਂ ਕਿ ਇਸੇ ਤਰ੍ਹਾਂ ਮੈਡਮ ਵੱਲੋਂ ਹੋਰ ਮੰਗਾਂ ਤੇ ਵੀ ਜ਼ਰੂਰ ਧਿਆਨ ਦਿੱਤਾ ਜਾਵੇਗਾ। Author: Malout Live