ਮਲੋਟ ਵਿੱਚ 6 ਪੰਜਾਬ ਬਟਾਲੀਅਨ ਐਨ.ਸੀ.ਸੀ CATC-61 ਕੈਂਪ ਦਾ ਆਯੋਜਨ

NCC ਦੀ 6 ਪੰਜਾਬ ਬਟਾਲੀਅਨ ਮਲੋਟ ਵੱਲੋਂ ਮਿਤੀ 16 ਜੂਨ 2026 ਤੋਂ 25 ਜੂਨ 2026 ਤੱਕ ਸੰਯੁਕਤ ਸਾਲਾਨਾ ਪ੍ਰਸ਼ਿਕਸ਼ਣ ਕੈਂਪ (CATC-61) ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਕੈਂਪ ਵਿੱਚ ਮਲੋਟ ਅਤੇ ਆਸ-ਪਾਸ ਦੇ 16 ਵਿੱਦਿਅਕ ਸੰਸਥਾਵਾਂ ਦੇ ਕੈਡੇਟ ਪੂਰੇ ਉਤਸ਼ਾਹ ਨਾਲ ਭਾਗ ਲੈ ਰਹੇ ਹਨ।

ਮਲੋਟ : NCC ਦੀ 6 ਪੰਜਾਬ ਬਟਾਲੀਅਨ ਮਲੋਟ ਵੱਲੋਂ ਮਿਤੀ 16 ਜੂਨ 2026 ਤੋਂ 25 ਜੂਨ 2026 ਤੱਕ ਸੰਯੁਕਤ ਸਾਲਾਨਾ ਪ੍ਰਸ਼ਿਕਸ਼ਣ ਕੈਂਪ (CATC-61) ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਕੈਂਪ ਵਿੱਚ ਮਲੋਟ ਅਤੇ ਆਸ-ਪਾਸ ਦੇ 16 ਵਿੱਦਿਅਕ ਸੰਸਥਾਵਾਂ ਦੇ ਕੈਡੇਟ ਪੂਰੇ ਉਤਸ਼ਾਹ ਨਾਲ ਭਾਗ ਲੈ ਰਹੇ ਹਨ। ਕੈਂਪ ਦਾ ਉਦਘਾਟਨ ਕਰਨਲ ਭੂਪਿੰਦਰ ਸਿੰਘ ਮਾਨ ਅਤੇ ਸੂਬੇਦਾਰ ਮੇਜਰ ਮਨਜੀਤ ਸਿੰਘ ਦੀ ਹਾਜ਼ਰੀ ਵਿੱਚ ਕੀਤਾ ਗਿਆ। ਇਸ ਮੌਕੇ ਅਧਿਕਾਰੀਆਂ ਵੱਲੋਂ ਕੈਡੇਟਾਂ ਨੂੰ ਅਨੁਸ਼ਾਸਨ, ਲੀਡਰਸ਼ਿਪ, ਰਾਸ਼ਟਰ ਸੇਵਾ ਅਤੇ ਸਮਾਜਿਕ ਜਿੰਮੇਵਾਰੀਆਂ ਦੇ ਮਹੱਤਵ ਬਾਰੇ ਜਾਣੂੰ ਕਰਵਾਇਆ ਗਿਆ ਅਤੇ ਉਨ੍ਹਾਂ ਨੂੰ ਇੱਕ ਜਿੰਮੇਵਾਰ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ ਗਿਆ। ਕੈਂਪ ਵਿੱਚ ਕੁੱਲ 565 ਕੈਡੇਟ ਭਾਗ ਲੈ ਰਹੇ ਹਨ। ਇਸ ਤੋਂ ਇਲਾਵਾ 04 ANO, 04 CTO, 02 GCI ਅਤੇ 12 PI ਸਟਾਫ ਕੈਂਪ ਦੇ ਸਫਲ ਸੰਚਾਲਨ ਵਿੱਚ ਆਪਣੀਆਂ ਮਹੱਤਵਪੂਰਨ ਸੇਵਾਵਾਂ ਨਿਭਾ ਰਹੇ ਹਨ।

ਕੈਡੇਟਾਂ ਦੇ ਸਰਵਾਂਗੀਣ ਵਿਕਾਸ ਲਈ Health & Hygiene, Drone Training, NDRF, Driving Skills ਅਤੇ Cyber Security ਵਰਗੇ ਵਿਸ਼ਿਆਂ 'ਤੇ ਵਿਸ਼ੇਸ਼ ਲੈੱਕਚਰ ਅਤੇ ਟ੍ਰੇਨਿੰਗ ਸੈਸ਼ਨ ਕਰਵਾਏ ਜਾ ਰਹੇ ਹਨ। ਕੈਂਪ ਦੌਰਾਨ ਕੈਡੇਟਾਂ ਨੂੰ ਡ੍ਰਿਲ, ਫਾਇਰਿੰਗ, ਮੈਪ ਰੀਡਿੰਗ, ਵਿਅਕਤੀਗਤ ਵਿਕਾਸ, ਸੱਭਿਆਚਾਰਕ ਗਤੀਵਿਧੀਆਂ ਅਤੇ ਸਮਾਜਿਕ ਜਾਗਰੂਕਤਾ ਨਾਲ ਸੰਬੰਧਿਤ ਵੱਖ-ਵੱਖ ਪ੍ਰਕਾਰ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਨ੍ਹਾਂ ਗਤੀਵਿਧੀਆਂ ਰਾਹੀਂ ਕੈਡੇਟਾਂ ਵਿੱਚ ਆਤਮ-ਵਿਸ਼ਵਾਸ, ਲੀਡਰਸ਼ਿਪ ਯੋਗਤਾ, ਅਨੁਸ਼ਾਸਨ ਅਤੇ ਦੇਸ਼ਭਗਤੀ ਦੀ ਭਾਵਨਾ ਦਾ ਵਿਕਾਸ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪ੍ਰੀ-ਟੀ.ਐੱਸ.ਸੀ (ਥਲ ਸੈਨਾ ਕੈਂਪ) ਦੀ ਤਿਆਰੀ ਲਈ ਚੁਣੇ ਹੋਏ ਕੈਡੇਟਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਨੂੰ ਡ੍ਰਿਲ, ਮੈਪ ਰੀਡਿੰਗ, ਫੀਲਡ ਕ੍ਰਾਫਟ ਅਤੇ ਹੋਰ ਮੁਕਾਬਲਾਤੀ ਗਤੀਵਿਧੀਆਂ ਦਾ ਗਹਿਰਾ ਅਭਿਆਸ ਕਰਵਾਇਆ ਜਾ ਰਿਹਾ ਹੈ ਤਾਂ ਜੋ ਉਹ ਆਉਣ ਵਾਲੇ ਥਲ ਸੈਨਾ ਕੈਂਪਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੇ ਸੰਸਥਾਨ, ਬਟਾਲੀਅਨ ਅਤੇ ਰਾਜ ਦਾ ਨਾਮ ਰੌਸ਼ਨ ਕਰ ਸਕਣ।

Author : Malout Live