ਬ੍ਰਹਮਕੁਮਾਰੀ ਆਸ਼ਰਮ ਮਲੋਟ ਵੱਲੋਂ ਮਲੋਟ ਵਿਖੇ 88ਵੀਂ ਤ੍ਰਿਮੂਰਤ ਸ਼ਿਵ ਜੈਯੰਤੀ ਮਹਾਂਉਤਸਵ ਮਨਾਇਆ ਗਿਆ

ਮਲੋਟ: ਬ੍ਰਹਮਕੁਮਾਰੀ ਆਸ਼ਰਮ ਮਲੋਟ ਵੱਲੋਂ ਮਲੋਟ ਵਿਖੇ 88ਵੀਂ ਤ੍ਰਿਮੂਰਤ ਸ਼ਿਵ ਜੈਯੰਤੀ ਮਹਾਂਉਤਸਵ ਮਨਾਇਆ ਗਿਆ। ਇਸ ਮੌਕੇ ਬ੍ਰਹਮਕੁਮਾਰੀ ਆਸ਼ਰਮ ਨਾਲ ਸੰਬੰਧੀ ਭੈਣਾਂ ਨੇ ਪ੍ਰੇਰਣਾਦਾਇਕ ਪ੍ਰਵਚਨ ਦੇ ਕੇ ਇਸ ਮਹਾਨ ਉਤਸਵ ਸੰਬੰਧੀ ਵਿਚਾਰ ਰੱਖੇ ਉੱਥੇ ਹਰ ਵਿਅਕਤੀ ਨੂੰ ਆਪਣੇ ਅਗਲੇ ਜਨਮਾਂ ਲਈ ਇਸ ਜੀਵਨ ਅੰਦਰ ਚੰਗੇ ਕਰਮ ਕਰਨ ਬਾਰੇ ਕਿਹਾ। ਇਸ ਮੌਕੇ ਸ਼ਿਵ ਬਾਬਾ ਦਾ ਧਵਜ ਲਹਿਰਾਇਆ ਗਿਆ ਅਤੇ ਸ਼ਿਵ ਸ਼ੰਕਰ ਦੇ ਜਨਮ ਮੌਕੇ ਕੇਕ ਵੀ ਕੱਟਿਆ। ਸਥਾਨਕ ਪੰਜਾਬ ਪੈਲੇਸ ਮਲੋਟ ਵਿਖੇ ਅਯੋਜਿਤ ਇਸ ਧਾਰਮਿਕ ਸਮਾਗਮ ਵਿਚ ਸ਼ਹਿਰ ਭਰ ਵਿੱਚ 500 ਤੋਂ ਵੱਧ ਭੈਣਾਂ ਅਤੇ ਭਾਈਆਂ ਨੇ ਸ਼ਿਰਕਤ ਕੀਤੀ। ਜਿਸ ਮੌਕੇ ਪ੍ਰੇਮ ਦੀਦੀ ਜੀ ਜੋਨ ਇੰਚਾਰਜ ਪੰਜਾਬ ਅਤੇ ਸੰਗੀਤਾ ਦੀਦੀ ਜੀ ਇੰਚਾਰਜ ਫਰੀਦਕੋਟ ਸਰਕਲ ਨੇ ਜਿਥੇ ਸ਼ਿਵਰਾਤਰੀ ਦੇ ਮਹੱਤਵ ਬਾਰੇ ਦੱਸਿਆ ਅਤੇ ਸ਼ਿਵ ਅਤੇ ਸ਼ੰਕਰ ਬਾਰੇ ਦੱਸਦਿਆ ਸ਼ਿਵ ਨੂੰ ਪ੍ਰਮਾਤਮਾ ਦੀ ਪੂਰੀ ਪਹਿਚਾਣ ਨਾਮ ਰੂਪ ਬਾਰੇ ਦੱਸਿਆ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਅਗਰਬੱਤੀ ਅਤੇ ਮੋਮਬੱਤੀ ਆਪਾ ਵਾਰਕੇ ਲੋਕਾਂ ਨੂੰ ਚਾਨਣ ਅਤੇ ਖੁ਼ਸ਼ਬੂ ਵੰਡਦੇ ਹਨ।

ਉਸ ਤਰ੍ਹਾਂ ਹੀਨੂੰ ਫੁੱਲਾਂ ਵਾਂਗ ਖੁਸ਼ਨੁਮਾ ਅਤੇ ਮਹਿਕਾਂ ਵੰਡਣ ਵਾਲਾ ਜੀਵਨ ਜਿਉਣ ਦੀ ਕਲਾ ਦੱਸੀ। ਇਸ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਪ੍ਰੇਮ ਦੀਦੀ, ਸੰਗੀਤਾ ਦੀਦੀ, ਸ਼ਾਮ ਲਾਲ ਜੁਨੇਜਾ ਅਤੇ ਨੀਲਮ ਜੁਨੇਜਾ ਸ਼ਿਵ ਜੈਯੰਤੀ ਸੰਬੰਧੀ ਕੇਕ ਕੱਟਿਆ। ਇਸ ਮੌਕੇ ਸ਼ਿਵ ਬਾਬਾ ਦਾ ਧਵਜ ਲਹਿਰਾਇਆ। ਜਿਸ ਦੀ ਰਸਮ ਪੁੱਜੇ ਮਹਿਮਾਨਾਂ ਤੋਂ ਇਲਾਵਾ ਪੰਜਾਬ ਪੈਲੇਸ ਦੇ ਪ੍ਰਮੁੱਖ ਗੁਲਸ਼ਨ ਭਠੇਜਾ, ਸਾਧੂ ਰਾਮ ਭਠੇਜਾ, ਜੋਨੀ ਗਰਗ, ਸਨੀਸ਼ ਗੋਇਲ ਜੰਗਬਾਜ ਸ਼ਰਮਾ ਨੇ ਨਿਭਾਈ। ਇਸ ਮੌਕੇ ਭਾਈ ਜਗਦੀਸ਼ ਸਚਦੇਵਾ, ਬੀ.ਕੇ ਪੂਨਮ ਦੀਦੀ ਇੰਚਾਰਜ ਮਲੋਟ ਗੀਤਾਂਜਲੀ ਭੈਣ, ਪ੍ਰੀਤੀ ਭੈਣ, ਜਗਦੀਸ਼ ਸਚਦੇਵਾ, ਨਵੀਨ ਭਾਈ, ਆਸ਼ੂ ਭਾਈ ਕੋਟਕਪੂਰਾ, ਹਰੀਸ਼ ਗਰੋਵਰ, ਰਵੀ ਸ਼ਰਮਾ ਅਤੇ ਵਿਨੋਦ ਗਲੋਹਤਰਾ ਸਮੇਤ ਸਖਸ਼ੀਅਤਾਂ ਹਾਜ਼ਿਰ ਸਨ। ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮ ਲਾਲ ਜੁਨੇਜਾ ਅਤੇ ਨੀਲਮ ਜੁਨੇਜਾ ਨੂੰ ਵੀ ਸਨਮਾਨ ਦਿੱਤਾ। ਸਮਾਗਮ ਦੀ ਸਮਾਪਤੀ ਤੇ ਸੰਗਤਾਂ ਲਈ ਬ੍ਰਹਮ ਭੋਜ ਕਰਾਇਆ ਗਿਆ। Author: Malout Live