District NewsMalout News
58 ਸਾਲ ਦੀ ਓਮਰ ਤੱਕ ਬੇਦਾਗ ਸੇਵਾਵਾਂ ਨਿਭਾਉਣ ਤੇ ਪੰਜਾਬ ਹੋਮ ਗਾਰਡ ਦੇ ਅੰਗਰੇਜ਼ ਸਿੰਘ ਨੂੰ ਦਿੱਤੀ ਵਿਦਾਇਗੀ ਪਾਰਟੀ
ਮਲੋਟ:- ਪੰਜਾਬ ਹੋਮਗਾਰਡ ਵਿੱਚ ਬੇਦਾਗ ਸੇਵਾਵਾਂ ਨਿਭਾ ਚੁੱਕੇ ਅੰਗਰੇਜ਼ ਸਿੰਘ ਨੂੰ ਬੀਤੇ ਦਿਨ ਉਨ੍ਹਾਂ ਦੀ ਰਿਟਾਇਰਮੈਂਟ ਪਾਰਟੀ ਤੇ ਲੰਬੀ ਥਾਣਾ ਅਧੀਨ ਆਉਂਦੀ ਚੌਂਕੀ ਕਿੱਲਿਆਵਾਲੀ ਵਿਖੇ ਉਨ੍ਹਾਂ ਨੂੰ ਮਹਿਕਮੇ ਵੱਲੋਂ ਰਿਟਾਇਰਮੈਂਟ ਪਾਰਟੀ ਦਿੱਤੀ ਗਈ। ਇਸ ਦੌਰਾਨ ਐੱਸ.ਐੱਚ.ਓ ਲੰਬੀ ਅਮਨਦੀਪ ਸਿੰਘ ਅਤੇ ਚੌਂਕੀ ਇੰਚਾਰਜ ਐੱਸ.ਆਈ ਭਗਵਾਨ ਸਿੰਘ ਵੀ ਮੌਜੂਦ ਸਨ।
ਇਸ ਦੌਰਾਨ ਚੌਂਕੀ ਇੰਚਾਰਜ ਨੇ ਅੰਗਰੇਜ਼ ਸਿੰਘ ਦੁਆਰਾ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਈ ਗਈ ਡਿਊਟੀ ਬਾਰੇ ਮੁਲਾਜ਼ਮਾਂ ਨੂੰ ਜਾਣੂੰ ਕਰਵਾਇਆ ਅਤੇ ਭਵਿੱਖ ਵਿੱਚ ਉਨ੍ਹਾਂ ਦੀ ਸਿਹਤ ਸੰਬੰਧੀ ਚੰਗੀਆ ਕਾਮਨਾਵਾਂ ਕੀਤੀਆਂ। ਇਸ ਮੌਕੇ ਚੌਂਕੀ ਕਿੱਲਿਆਵਾਲੀ ਦਾ ਸਮੂਹ ਸਟਾਫ਼ ਹਾਜ਼ਿਰ ਸੀ।
Author : Malout Live