ਜੀਵਨ ਸਿੰਘ ਹੈੱਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਮੌੜ ਬਲਾਕ-1 ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੇ ਕੇਂਦਰ ਮੁੱਖ ਅਧਿਆਪਕ ਵਜੋਂ ਸੰਭਾਲਿਆ ਅਹੁਦਾ

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰਾਇਮਰੀ ਵਿਭਾਗ ਦੀਆਂ ਪਦ-ਉੱਨਤੀਆਂ ਕੀਤੀਆਂ ਗਈਆਂ। ਜੀਵਨ ਸਿੰਘ ਹੈੱਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਮੌੜ ਬਲਾਕ-1 ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਕੇਂਦਰ ਮੁੱਖ ਅਧਿਆਪਕ ਵਜੋਂ ਪਦ-ਉੱਨਤ ਕੀਤੇ ਗਏ। ਜਿੰਨਾਂ ਨੇ ਸਿੱਖਿਆ ਬਲਾਕ ਲੰਬੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਮਹਿਮੂਦ ਖੇੜਾ ਵਿਖੇ ਅਹੁਦਾ ਸੰਭਾਲ ਲਿਆ ਹੈ। ਕੇਂਦਰ ਮੁੱਖ ਅਧਿਆਪਕ ਜੀਵਨ ਸਿੰਘ ਨੂੰ ਸਕੂਲ ਵਿੱਚ ਹਾਜ਼ਿਰ ਕਰਵਾਉਣ ਲਈ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ਼੍ਰੀ ਬਲਵਿੰਦਰ ਸਿੰਘ ਤੋਂ ਬਿਨ੍ਹਾਂ ਅਧਿਆਪਕ ਜੱਥੇਬੰਦੀ ਡੀ.ਟੀ.ਐਫ ਦੇ ਵਰਕਰ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ।

ਜਿਨਾਂ ਵਿੱਚ ਜੱਥੇਬੰਦੀ ਦੇ ਜਿਲ੍ਹਾ ਪ੍ਰਧਾਨ ਲਖਵੀਰ ਸਿੰਘ ਹਰੀਕੇ, ਸਾਬਕਾ ਜ਼ਿਲ੍ਹਾ ਸਕੱਤਰ ਰਾਮ ਸਵਰਨ ਲੱਖੇਵਾਲੀ, ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਸੇਤੀਆ, ਬਲਾਕ ਦੋਦਾ ਦੇ ਪ੍ਰਧਾਨ ਤਜਿੰਦਰ ਸਿੰਘ ਹਾਜ਼ਿਰ ਹੋਏ। ਇਸ ਮੌਕੇ ਮਹਿਮੂਦ ਖੇੜਾ ਸਕੂਲ ਦੇ ਅਧਿਆਪਕ ਅੰਗਰੇਜ਼ ਲਾਲ, ਸਨੀ ਵਾਟਸ, ਗੁਰਵਿੰਦਰ ਕੌਰ, ਰਾਜਾ ਰਾਮ, ਵਿਕਾਸ ਕੁਮਾਰ ਅਤੇ ਕੇਂਦਰ ਦੇ ਸਮੂਹ ਅਧਿਆਪਕਾਂ ਨੇ ਸ੍ਰੀ ਜੀਵਨ ਸਿੰਘ ਨੂੰ ਜੀ ਆਇਆ ਆਖਿਆ ਅਤੇ ਮਠਿਆਈ ਨਾਲ ਸਵਾਗਤ ਕੀਤਾ। ਸ੍ਰੀ ਜੀਵਨ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਦ-ਉੱਨਤੀ ਤੋਂ ਬਹੁਤ ਖੁਸ਼ ਹਨ ਅਤੇ ਆਪਣੇ ਅਹੁਦੇ ਨਾਲ ਇਨਸਾਫ ਕਰਨਗੇ। ਉਹਨਾਂ ਨੇ ਹਾਜ਼ਿਰ ਕਰਵਾਉਣ ਅਤੇ ਸਵਾਗਤ ਕਰਨ ਵਾਲੇ ਅਧਿਆਪਕ ਸਾਥੀਆਂ ਦਾ ਧੰਨਵਾਦ ਕੀਤਾ। Author : Malout Live