ਪੁਲਿਸ ਨੇ ਧੀਆ ਨੂੰ ਆਤਮ ਰੱਖਿਆਂ ਕਰਨ ਅਤੇ ਅਸੁਰੱਖਿਅਤ ਵੇਲੇ ਪੁਲਿਸ ਸਹਾਇਤਾ ਪ੍ਰਾਪਤ ਕਰਨ ਬਾਰੇ ਦਿੱਤੀ ਜਾਣਕਾਰੀ

ਸ੍ਰੀ ਮੁਕਤਸਰ ਸਾਹਿਬ:- ਸ. ਰਾਜ ਬੱਚਨ ਸਿੰਘ ਸੰਧੂ ਜੀ. ਐੱਸ. ਐੱਸ. ਪੀ. ਸ੍ਰੀ ਮੁਕਤਸਰ ਸਾਹਿਬ ਵੱਲੋਂ ਔਰਤਾਂ ਅਤੇ ਧੀਆਂ ਦੀਆਂ ਸੁਰੱਖਿਆ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਪੁਲਿਸ ਟੀਮਾਂ ਬਣਾ ਕਿ ਸੈਮੀਨਾਰ ਲਗਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਤਹਿਤ ਮੁੱਖ ਅਫ਼ਸਰ ਥਾਣਾ ਕਬਰਵਾਲਾ ਵਿਸ਼ਨ ਲਾਲ ਅਤੇ ਨਸ਼ਾ ਵਿਰੋਧੀ ਚੇਤਨਾ ਯੂਨਿਟ ਦੇ ਇੰਚਾਰਜ ਏ ਐੱਸ ਆਈ ਗੁਰਾਦਿੱਤਾ ਸਿੰਘ ਵੱਲੋਂ ਸਰਕਾਰੀ ਸੈਕੰਡਰੀ ਸਕੂਲ ਪੰਨੀਵਾਲਾ ਫ਼ੱਤਾ ਵਿਖੇ ਸਕੂਲੀ ਵਿਦਿਆਰਥੀਆਂ ਨੂੰ ਆਤਮ ਰੱਖਿਆ ਕਰਨ ਅਤੇ ਪੁਲਸ ਦੀ ਸਹਾਇਤਾ ਪ੍ਰਾਪਤ ਕਰਨ ਬਾਰੇ ਜਾਣਕਾਰੀ ਦਿੱਤੀ ਗਈ। ਜਿੱਥੇ ਪੁਲਿਸ ਟੀਮ ਵੱਲੋਂ ਸਪੈਸ਼ਲ ਤੌਰ ਤੇ ਸ਼ਰਾਰਤੀ ਅਨਸਰਾਂ ਤੋਂ ਬਚਣ ਦੇ ਗੁਰ ਦਿੱਤੇ। ਵਿਦਿਆਰਥਣਾਂ ਨੂੰ ਇਨ੍ਹਾਂ ਦੀ ਪ੍ਰੈਕਟਿਸ ਵੀ ਕਰਵਾਈ । ਉਨ੍ਹਾਂ ਦਰਸਾ ਕੇ ਜਦੋਂ ਤੁਸੀਂ ਆਪ ਸੁਰੱਖਿਅਤ ਮਹਿਸੂਸ ਕਰੋ ਉਸ ਟਾਈਮ ਤੁਸੀਂ 112, 181 ਨੰਬਰ ਤੇ ਫੋਨ ਕਰੋ ਤੁਹਾਨੂੰ ਤੁਰੰਤ ਹੀ ਪੁਲਿਸ ਸਹਾਇਤਾ ਪ੍ਰਾਪਤ ਹੋਵੇਗੀ ਨਾਲ ਹੀ ਉਨ੍ਹਾਂ ਨੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਅਤੇ ਨਸ਼ਿਆਂ ਤੋਂ ਬਚਣ ਦੇ ਤਰੀਕਿਆਂ ਬਾਰੇ ਜਾਣੂ ਕਰਵਾਇਆ , ਉਨ੍ਹਾਂ ਕਿਹਾ ਕਿ ਹਮੇਸ਼ਾ ਸਾਨੂੰ ਸਹੀ ਸੰਗਤ ਦੇ ਨਾਲ ਰਹਿਣਾ ਚਾਹੀਦਾ ਹੈ । ਇਸ ਮੌਕੇ ਏਐੱਸਆਈ ਕਾਸਮ ਅਲੀ ਏਐੱਸਆਈ ਗੁਰਜੰਟ ਸਿੰਘ ਜਟਾਣਾ ਅਤੇ ਪੁਲਿਸ ਪਾਰਟੀ ਹਾਜ਼ਰ ਸੀ ਗਾਣਾ ਚਾਹੀਦਾ ਹੈ।