ਬ੍ਰਿਟਿਸ਼ Airways ਵੱਲੋਂ 1500 ਉਡਾਣਾਂ ਰੱਦ, ਦਿੱਲੀ ਨੂੰ ਵੀ ਫਲਾਈਟਸ ਪ੍ਰਭਾਵਿਤ
ਲੰਡਨ— ਜਹਾਜ਼ ਕੰਪਨੀ ਬ੍ਰਿਟਿਸ਼ ਏਅਰਵੇਜ਼ ਦੇ ਪਾਇਲਟਾਂ ਦੀ ਸੋਮਵਾਰ ਤੇ ਮੰਗਲਵਾਰ ਨੂੰ ਨਿਰਧਾਰਤ ਹੜਤਾਲ ਕਾਰਨ ਕੰਪਨੀ ਨੇ ਹੁਣ ਤਕ 1500 ਉਡਾਣਾਂ ਰੱਦ ਕਰ ਦਿੱਤੀਆਂ ਹਨ। ਏਅਰਲਾਈਨ ਦੇ 100 ਸਾਲਾਂ ਦੇ ਇਤਿਹਾਸ ਦੀ ਇਹ ਸਭ ਤੋਂ ਵੱਡੀ ਹੜਤਾਲ ਮੰਨੀ ਜਾ ਰਹੀ ਹੈ। ਰਿਪੋਰਟਾਂ ਮੁਤਾਬਕ ਹੜਤਾਲ ਕਾਰਨ 2 ਲੱਖ 80 ਹਜ਼ਾਰ ਲੋਕ ਪ੍ਰਭਾਵਿਤ ਹੋਣਗੇ ਅਤੇ ਇਸ ਕਾਰਨ 80 ਮਿਲੀਅਨ ਪੌਂਡ ਦਾ ਨੁਕਸਾਨ ਹੋਵੇਗਾ। ਜਾਣਕਾਰੀ ਮੁਤਾਬਕ ਨਿਊਯਾਰਕ, ਦਿੱਲੀ, ਹਾਂਗਕਾਂਗ ਅਤੇ ਜੋਹਨਸਬਰਗ ਦੀਆਂ ਉਡਾਣਾਂ ਵੀ ਪ੍ਰਭਾਵਿਤ ਹੋਈਆਂ ਹਨ। ਕੰਪਨੀ ਨੇ ਯਾਤਰੀਆਂ ਨੂੰ ਕਿਹਾ ਹੈ ਕਿ ਜੇਕਰ ਤੁਹਾਡੀਆਂ ਫਲਾਈਟਸ ਰੱਦ ਹੋ ਗਈਆਂ ਹਨ ਤਾਂ ਏਅਰਪੋਰਟ ਨਾ ਜਾਓ।