ਖੇਡਾਂ ਵਤਨ ਪੰਜਾਬ ਦੀਆਂ-2022 ਤਹਿਤ ਬਲਾਕ ਪੱਧਰੀ ਟੂਰਨਾਮੈਂਟ ਮਲੋਟ ਅਤੇ ਲੰਬੀ ਵਿੱਚ 1 ਸਤੰਬਰ ਤੋਂ 6 ਸਤੰਬਰ ਤੱਕ

ਮਲੋਟ: ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਅਤੇ ਗੁਰਮੀਤ ਸਿੰਘ ਮੀਤ ਹੇਅਰ ਖੇਡਾਂ ਅਤੇ ਯੁਵਕ ਸੇਵਾਂਵਾ ਮੰਤਰੀ ਦੀ ਵਿਸ਼ੇਸ਼ ਹਾਜ਼ਰੀ ਵਿੱਚ ਖੇਡਾਂ ਵਤਨ ਪੰਜਾਬ ਦੀਆਂ-2022 ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਵਿੱਚ ਬਲਾਕ ਪੱਧਰੀ ਟੂਰਨਾਮੈਂਟ 1 ਸਤੰਬਰ ਤੋਂ 7 ਸਤੰਬਰ ਤੱਕ ਕਰਵਾਏ ਜਾ ਰਹੇ ਹਨ। ਇਹ ਬਲਾਕ ਪੱਧਰੀ ਟੂਰਨਾਮੈਂਟ ਮਲੋਟ ਵਿਖੇ ਬਲਾਕ ਇੰਚਾਰਜ ਸ਼੍ਰੀ ਕੰਵਲਜੀਤ ਸਿੰਘ (ਹੈਂਡਬਾਲ ਕੋਚ) ਦੀ ਨਿਗਰਾਨੀ ਵਿੱਚ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਅਤੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪਿੰਡ ਈਨਾ ਖੇੜਾ ਵਿੱਚ ਖੋਹ-ਖੋਹ, ਕਬੱਡੀ (ਨ.ਸ), ਕਬੱਡੀ (ਸ.ਸ), ਵਾਲੀਬਾਲ, ਰੱਸਾਕਸੀ, ਐਥਲੈਟਿਕਸ, ਫੁੱਟਬਾਲ ਦੇ ਅੰਡਰ 14-17 ਦੇ ਮੁਕਾਬਲੇ 1 ਸਤੰਬਰ ਤੋਂ 2 ਸਤੰਬਰ, ਅੰਡਰ 21 ਅਤੇ 21-40 ਦੇ ਮੁਕਾਬਲੇ

3 ਸਤੰਬਰ ਤੋਂ 4 ਸਤੰਬਰ ਅਤੇ ਅੰਡਰ 41-50 ਅਤੇ 50 ਤੋਂ ਵੱਧ ਮੁਕਾਬਲੇ 5 ਸਤੰਬਰ ਤੋਂ 6 ਸਤੰਬਰ ਤੱਕ ਕਰਵਾਏ ਜਾ ਰਹੇ ਹਨ। ਇਸੇ ਤਰ੍ਹਾਂ ਲੰਬੀ ਵਿਖੇ ਸ਼੍ਰੀ ਨੀਰਜ ਕੁਮਾਰ (ਕੁਸ਼ਤੀ ਕੋਚ) ਦੀ ਨਿਗਰਾਨੀ ਵਿੱਚ ਖੋਹ-ਖੋਹ, ਕਬੱਡੀ (ਨ.ਸ), ਕਬੱਡੀ (ਸ.ਸ), ਫੁੱਟਬਾਲ ਦੇ ਮੁਕਾਬਲੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪਿੰਡ ਭਾਗੂ ਵਿੱਚ ਅਤੇ ਐਥਲੈਟਿਕਸ, ਵਾਲੀਬਾਲ, ਰੱਸਾਕਸੀ ਦੇ ਮੁਕਾਬਲੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਪਿੰਡ ਬਾਦਲ ਵਿੱਚ ਅੰਡਰ 14-17 ਦੇ ਮੁਕਾਬਲੇ 1 ਸਤੰਬਰ ਤੋਂ 2 ਸਤੰਬਰ, ਅੰਡਰ 21 ਅਤੇ 21-40 ਦੇ ਮੁਕਾਬਲੇ 3 ਸਤੰਬਰ ਤੋਂ 4 ਸਤੰਬਰ ਅਤੇ ਅੰਡਰ 41-50 ਅਤੇ 50 ਤੋਂ ਵੱਧ ਮੁਕਾਬਲੇ 5 ਸਤੰਬਰ ਤੋਂ 6ਸਤੰਬਰ ਤੱਕ ਕਰਵਾਏ ਜਾ ਰਹੇ ਹਨ। ਖਿਡਾਰੀਆਂ ਦੇ ਉਤਸ਼ਾਹ ਨੂੰ ਦੇਖਦੇ ਹੋਏ ਖੇਡਾਂ ਲਈ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 30-08-2022 ਕਰ ਦਿੱਤੀ ਗਈ ਹੈ। ਖੇਡਾਂ ਵਿੱਚ ਭਾਗ ਲੈਣ ਦੇ ਚਾਹਵਾਨ ਖਿਡਾਰੀ www.punjabkhedmela2022.in ਤੇ ਜਾ ਕੇ ਜਾਂ ਦਫਤਰ, ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀ ਮੁਕਤਸਰ ਸਾਹਿਬ ਨਾਲ ਸੰਪਰਕ ਕਰਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। Author: Malout Live