ਮਲੋਟ ਦੇ ਪੱਤਰਕਾਰ ਅਤੇ ਡਾ. ਬੀ. ਆਰ ਅੰਬੇਡਕਰ ਬਲੱਡ ਡੋਨਰ ਕਲੱਬ ਮਲੋਟ ਦੇ ਪ੍ਰਧਾਨ ਸੰਦੀਪ ਖਟਕ ਨੂੰ ਸਦਮਾ, ਮਾਤਾ ਜੀ ਦਾ ਹੋਇਆ ਦਿਹਾਂਤ

ਮਲੋਟ : ਮਲੋਟ ਦੇ ਪੱਤਰਕਾਰ ਅਤੇ ਡਾ. ਬੀ. ਆਰ ਅੰਬੇਡਕਰ ਬਲੱਡ ਡੋਨਰ ਕਲੱਬ ਮਲੋਟ ਦੇ ਪ੍ਰਧਾਨ ਸੰਦੀਪ ਖਟਕ ਦੇ ਮਾਤਾ ਜੀ, ਸਵ. ਸ਼੍ਰੀ ਰਾਜ ਖਟਕ ਦੀ ਧਰਮਪਤਨੀ ਸ਼੍ਰੀਮਤੀ ਜੀਵਨੀ ਦੇਵੀ ਦਾ ਦਿਹਾਂਤ ਹੋ ਗਿਆ ਹੈ। ਉਹ ਕੁੱਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ। ਉਹਨਾਂ ਨੇ ਆਪਣੇ ਆਖਰੀ ਸਾਹ ਆਪਣੇ ਗ੍ਰਹਿ ਸਥਾਨ ਵਿਖੇ ਲਏ।

ਉਹਨਾਂ ਦੇ ਪਾਰਥਿਵ ਸਰੀਰ ਦਾ ਅੰਤਿਮ ਸਸਕਾਰ ਅੱਜ ਦੁਪਹਿਰ 11:00 ਵਜੇ ਸ਼ਿਵਪੁਰੀ ਨੇੜੇ ਰੇਲਵੇ ਲਾਇਨ ਮਲੋਟ ਵਿਖੇ ਕੀਤਾ ਜਾਵੇਗਾ। ਇਸ ਦਿਹਾਂਤ ਤੇ ਸਮੂਹ ਪੱਤਰਕਾਰ ਭਾਈਚਾਰੇ ਨੇ ਸੰਦੀਪ ਖਟਕ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। Author : Malout Live