ਰਾਜਾ ਵੜਿੰਗ ਦੇ ਨਿੱਜੀ ਸਲਾਹਕਾਰਾਂ ਵੱਲੋਂ ਚੋਣ ਕਮਿਸ਼ਨ ਦੇ ਅਮਲੇ ਦੇ ਫੋਟੋਗ੍ਰਾਫਰ ਦੀ ਕੁੱਟਮਾਰ
ਮਲੋਟ:- ਚੋਣ ਕਮਿਸ਼ਨ ਦੇ ਅਮਲੇ ’ਚ ਬਤੌਰ ਫੋਟੋਗ੍ਰਾਫੀ ਕਰਨ ਵਾਲੇ ਨੌਜਵਾਨ ਦੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਿੱਜੀ ਸਲਾਹਕਾਰਾਂ ਵੱਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦਾ ਪਤਾ ਲੱਗਣ ’ਤੇ ਰਾਜਾ ਵੜਿੰਗ ਦੇ 2 ਨਿੱਜੀ ਸਲਾਹਕਾਰਾਂ ’ਤੇ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਰਾਜਾ ਵੜਿੰਗ ਦੇ 2 ਨਿੱਜੀ ਸਲਾਹਕਾਰਾਂ ਵੱਲੋਂ ਚੋਣ ਕਮਿਸ਼ਨ ਦੇ ਅਮਲੇ ’ਚ ਬਤੌਰ ਫੋਟੋਗ੍ਰਾਫੀ ਕਰਨ ਵਾਲੇ
ਨੌਜਵਾਨ ਸੰਦੀਪ ਸਿੰਘ ਦੀ ਘਟਨਾ ਵਾਲੀ ਜਗ੍ਹਾ ਦੀ ਵੀਡੀਓ ਗ੍ਰਾਫੀ ਕਰਨ ’ਤੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਕੱਟਮਾਰ ਕਰਨ ’ਤੇ ਨੌਜਵਾਨ ਨੂੰ ਸਿਵਲ ਹਸਪਤਾਲ ਗਿਦੜ੍ਹਬਾਹਾ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ। ਪੀੜਤ ਨੌਜਵਾਨ ਸੰਦੀਪ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਪੁਲਿਸ ਵੱਲੋਂ ਰਣਧੀਰ ਸਿੰਘ ਅਤੇ ਰੌਕਸੀ ’ਤੇ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।