District NewsMalout News

ਐੱਸ.ਡੀ.ਐੱਮ-ਕਮ-ਚੋਣਕਾਰ ਰਜਿਸਟ੍ਰੇਸ਼ਨ ਅਫਸਰ ਨੇ 15 ਸਤੰਬਰ ਨੂੰ ਨਗਰ ਪੰਚਾਇਤ ਬਰੀਵਾਲਾ ਦੀ ਕੀਤੀ ਵੋਟਰ ਸੂਚੀ ਦੀ ਪ੍ਰਕਾਸ਼ਨਾ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਆਗਾਮੀ ਨਗਰ ਪੰਚਾਇਤ ਚੋਣਾਂ ਦੇ ਮੱਦੇਨਜ਼ਰ ਨਗਰ ਪੰਚਾਇਤ ਬਰੀਵਾਲਾ ਦੀ ਡਰਾਫਟ ਵੋਟਰ ਸੂਚੀ ਦੀ ਪ੍ਰਕਾਸ਼ਨਾ 15 ਸਤੰਬਰ 2023 ਨੂੰ ਐੱਸ.ਡੀ.ਐੱਮ-ਕਮ-ਚੋਣਕਾਰ ਰਜਿਸਟ੍ਰੇਸ਼ਨ ਅਫਸਰ 86- ਮੁਕਤਸਰ ਸ਼੍ਰੀ ਕੰਵਰਜੀਤ ਸਿੰਘ ਨੇ ਕਰ ਦਿੱਤੀ ਹੈ। ਉਹਨਾਂ ਦੱਸਿਆ ਕਿ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ 22 ਸਤੰਬਰ 2023 ਤੱਕ ਵੋਟਰ ਸੂਚੀ ਦੇ ਸੰਬੰਧ ਵਿੱਚ ਦਾਅਵੇ/ਇਤਰਾਜ਼ ਪ੍ਰਾਪਤ ਕੀਤੇ ਜਾਣੇ ਹਨ।

ਇਹ ਦਾਅਵੇ/ਇਤਰਾਜ਼ ਉਹਨਾਂ ਦੇ ਦਫਤਰ ਜਾਂ ਨਗਰ ਪੰਚਾਇਤ ਬਰੀਵਾਲਾ ਦੇ ਦਫਤਰ ਵਿਖੇ 22 ਸਤੰਬਰ 2023 ਤੱਕ ਦਸਤੀ ਪੇਸ਼ ਕੀਤੇ ਜਾ ਸਕਦੇ ਹਨ ਜਾਂ ਡਾਕ ਰਾਹੀਂ ਭੇਜੇ ਜਾ ਸਕਦੇ ਹਨ। ਇਹਨਾਂ ਦਾਅਵੇ/ਇਤਰਾਜ਼ਾਂ ਦਾ ਨਿਪਟਾਰਾ ਸ਼ਡਿਊਲ ਅਨੁਸਾਰ 06 ਅਕਤੂਬਰ 2023 ਤੱਕ ਕੀਤਾ ਜਾਣਾ ਹੈ। ਇਸ ਤੋਂ ਬਾਅਦ 16 ਅਕਤੂਬਰ 2023 ਨੂੰ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਕਰ ਦਿੱਤੀ ਜਾਵੇਗੀ।

Author: Malout Live

Back to top button