ਮਲੋਟ ਦੇ ਗੁਰਦੁਆਰਾ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਸਾਬਕਾ ਪ੍ਰਧਾਨ ਸ. ਭਗਵਾਨ ਸਿੰਘ ਜੀ ਦੇ ਨਮਿਤ ਅੰਤਿਮ ਅਰਦਾਸ ਕੱਲ੍ਹ

ਮਲੋਟ: ਅੰਗਰੇਜ਼ੀ ਵਿਸ਼ੇ ਦੇ ਲੈਕਚਰਾਰ ਜਸਵਿੰਦਰ ਸਿੰਘ ਦੇ ਸਹੁਰਾ ਸਾਹਿਬ ਅਤੇ ਸਿਮਰਜੀਤ ਕੌਰ ਪੰਜਾਬੀ ਅਧਿਆਪਿਕਾ ਦੇ ਪਿਤਾ ਸ. ਭਗਵਾਨ ਸਿੰਘ ਸਾਬਕਾ ਪ੍ਰਧਾਨ ਗੁਰਦੁਆਰਾ ਸ਼੍ਰੀ ਗੁਰੂ ਅੰਗਦ ਦੇਵ ਜੀ (ਮਲੋਟ) ਸਵਰਗ ਸਿਧਾਰ ਗਏ ਸਨ। ਉਹਨਾਂ ਦੀ ਆਤਮਿਕ ਸ਼ਾਂਤੀ ਲਈ ਸ਼੍ਰੀ ਆਖੰਡ ਪਾਠ ਸਾਹਿਬ ਦਾ ਭੋਗ ਅਤੇ

ਅੰਤਿਮ ਅਰਦਾਸ 2 ਅਕਤੂਬਰ 2022 ਦਿਨ ਐਂਤਵਾਰ ਨੂੰ ਦੁਪਹਿਰ 12:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਗੁਰਦੁਆਰਾ ਸ਼੍ਰੀ ਗੁਰੂ ਅੰਗਦ ਦੇਵ ਜੀ ਸਰਾਭਾ ਨਗਰ ਗਲੀ ਨੰ. 12 ਮਲੋਟ ਵਿਖੇ ਹੋਵੇਗਾ। ਇਸ ਦੌਰਾਨ ਪਰਿਵਾਰ ਵੱਲੋਂ ਸ. ਭਗਵਾਨ ਸਿੰਘ ਜੀ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਲਈ ਬੇਨਤੀ ਕੀਤੀ ਗਈ। Author: Malout Live