ਸਰਕਾਰੀ ਸਕੂਲਾਂ ਦੀਆਂ ਮੁਲਤਵੀ ਹੋਈਆਂ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, ਵਾਧੂ ਜਾਣਕਾਰੀ ਵੈੱਬਸਾਈਟ ਤੇ ਕਰਵਾਈ ਜਾਏਗੀ ਮੁਹੱਈਆ
ਮਲੋਟ (ਪੰਜਾਬ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀਆਂ ਸਪਲੀਮੈਂਟਰੀ ਪ੍ਰੀਖਿਆਵਾਂ ਹੁਣ 3 ਅਤੇ 4 ਅਗਸਤ ਨੂੰ ਹੋਣਗੀਆਂ। ਪਹਿਲਾਂ ਇਹ ਪ੍ਰੀਖਿਆਵਾਂ 10 ਜੁਲਾਈ ਅਤੇ 11 ਜੁਲਾਈ ਨੂੰ ਹੋਣੀਆਂ ਸਨ, ਪਰ ਪੰਜਾਬ ਵਿੱਚ ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਇਹ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਸਨ। ਸਿੱਖਿਆ ਬੋਰਡ ਦੇ ਉੱਪ-ਸਕੱਤਰ ਮਨਮੀਤ ਸਿੰਘ ਪਟੇਲ ਨੇ ਦੱਸਿਆ ਕਿ
ਪੰਜਵੀਂ ਜਮਾਤ ਦੀ ਇਸ ਪ੍ਰੀਖਿਆ ਨਾਲ ਸੰਬੰਧਿਤ ਸੋਧੀ ਹੋਈ ਡੇਟਸ਼ੀਟ ਅਤੇ ਹੋਰ ਵਾਧੂ ਜਾਣਕਾਰੀ ਸਿੱਖਿਆ ਬੋਰਡ ਦੀ ਵੈੱਬਸਾਈਟ www.pseb.ac.in ’ਤੇ ਵੀ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਪ੍ਰੀਖਿਆ ਸਵੇਰੇ 10:00 ਵਜੇ ਤੋਂ ਸ਼ੁਰੂ ਹੋਵੇਗੀ ਅਤੇ ਇਨ੍ਹਾਂ ਵਿਸ਼ਿਆਂ ਦੀ ਪ੍ਰੀਖਿਆ ਦਾ ਸਮਾਂ 3 ਘੰਟੇ ਦਾ ਹੋਵੇਗਾ। ਉਮੀਦਵਾਰਾਂ ਨੂੰ ਪ੍ਰਸ਼ਨ ਪੱਤਰ ਪੜ੍ਹਨ ਲਈ 15 ਮਿੰਟ ਦਾ ਵਾਧੂ ਸਮਾਂ ਦਿੱਤਾ ਜਾਂਦਾ ਹੈ। Author: Malout Live