District NewsMalout News
PSEB ਬੋਰਡ ਨੇ ਡਿਜੀਟਲ ਕਾਪੀਆਂ ਦੇ ਨਾਲ-ਨਾਲ ਹਾਰਡ ਕਾਪੀਆਂ ਵੀ ਲਾਜ਼ਮੀ ਤੌਰ ਤੇ ਜਾਰੀ ਕਰਨ ਦਾ ਲਿਆ ਫੈਂਸਲਾ
ਮਲੋਟ (ਪੰਜਾਬ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਰਚ 2024 ਤੋਂ ਪ੍ਰੀਖਿਆਰਥੀਆਂ ਨੂੰ ਜਾਰੀ ਕੀਤੇ ਜਾਂਦੇ ਸਰਟੀਫਿਕੇਟਾਂ ਦੀਆਂ ਡਿਜੀਟਲ ਕਾਪੀਆਂ ਦੇ ਨਾਲ-ਨਾਲ ਹਾਰਡ ਕਾਪੀਆਂ ਵੀ ਲਾਜ਼ਮੀ ਤੌਰ ‘ਤੇ ਜਾਰੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ਤਾਂ ਜੋ ਵਿਦਿਆਰਥੀਆਂ ਨੂੰ ਆਪਣੇ ਸਰਟੀਫਿਕੇਟਾਂ ਦੀ ਵਰਤੋਂ ਕਰਨ ਸਮੇਂ ਸੌਖ ਰਹੇ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਪਰਸਨ ਦੀ ਅਗਵਾਈ ‘ਚ ਬੋਰਡ ਦੀ ਹੋਈ ਬੈਠਕ ਦੌਰਾਨ ਉਕਤ ਫ਼ੈਸਲਾ ਲੈਂਦਿਆਂ ਇਸ ਪੱਖ ‘ਤੇ ਵੀ ਚਰਚਾ ਹੋਈ ਕਿ ਪਿਛਲੇ 2 ਸਾਲਾਂ ਦੌਰਾਨ ਵਿਦਿਆਰਥੀਆਂ ਨੂੰ ਡਿਜੀਟਲ ਸਰਟੀਫਿਕੇਟ ਜਾਰੀ ਕੀਤੇ ਜਾਣ ਦੇ ਬਾਵਜੂਦ ਲਗਭਗ 90 ਫ਼ੀਸਦੀ ਵਿਦਿਆਰਥੀਆਂ ਵੱਲੋਂ ਹਾਰਡ ਕਾਪੀ ਦੀ ਮੰਗ ਵੀ ਕੀਤੀ ਗਈ ਸੀ। ਇਸ ਤੋਂ ਇਲਾਵਾ ਕਈ ਵਿਦਿਆਰਥੀ ਹਰ ਰੋਜ਼ ਹਾਰਡ ਕਾਪੀ ਲਈ ਬੋਰਡ ਦੇ ਦਫ਼ਤਰ ‘ਚ ਬਿਨੈ-ਪੱਤਰ ਦਿੰਦੇ ਹਨ।
Author: Malout Live