ਬਰੇਨ ਟਿਊਮਰ ਤੋਂ ਬਚਣ ਲਈ ਮੋਬਾਇਲ ਦੀ ਵਰਤੋਂ ਸੀਮਿਤ ਕਰਨ ਦੀ ਲੋੜ- ਡਾ. ਤੇਜਵੰਤ ਸਿੰਘ ਢਿੱਲੋਂ ਸਿਵਲ ਸਰਜਨ

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸੰਸਾਰ ਦੇ ਨਾਲ-ਨਾਲ ਭਾਰਤ ਵਿੱਚ ਵੀ ਬ੍ਰੇਨ ਟਿਊਮਰ ਦੀ ਸਮੱਸਿਆ ਦਿਨੋ-ਦਿਨ ਵਧਦੀ ਜਾ ਰਹੀ ਹੈ। ਇਸ ਲਈ ਇਸ ਗੰਭੀਰ ਬਿਮਾਰੀ ਪ੍ਰਤੀ ਲੋਕਾਂ ਨੂੰ ਜਾਗਰੂਕ ਹੋਣ ਦੀ ਬਹੁਤ ਲੋੜ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਤੇਜਵੰਤ ਸਿੰਘ ਢਿੱਲੋਂ ਨੇ ਦੱਸਿਆ ਕਿ ਇਹ ਬਿਮਾਰੀ ਉਨ੍ਹਾਂ ਲੋਕਾਂ ਨੂੰ ਜਿਆਦਾ ਪ੍ਰਭਾਵਿਤ ਕਰ ਰਹੀ ਹੈ ਜੋ ਕਿ ਰੇਡੀਏਸ਼ਨ ਦੇ ਜਿਆਦਾ ਸੰਪਰਕ ਵਿੱਚ ਹਨ। ਬ੍ਰੇਨ ਟਿਊਮਰ ਦੀ ਸਮੱਸਿਆ ਬਾਲਗਾਂ ਦੇ ਨਾਲ-ਨਾਲ ਬੱਚਿਆਂ ਵਿੱਚ ਲਗਾਤਾਰ ਫੈਲ ਰਹੀ ਹੈ।

ਬਰੇਨ ਟਿਊਮਰ ਨਾਲ ਸਾਡੇ ਦਿਮਾਗ ਵਿੱਚ ਅਸਧਾਰਨ ਸੈੱਲ ਅਚਾਨਕ ਵੱਧ ਜਾਦੇ ਹਨ। ਬ੍ਰੇਨ ਟਿਊਮਰ ਦੀਆਂ ਕਈ ਕਿਸਮਾਂ ਹਨ। ਕੁੱਝ ਬ੍ਰੇਨ ਟਿਊਮਰ ਕੈਂਸਰ ਦੇ ਨਾਲ ਦੇ ਹਨ ਜੋ ਬਹੁਤ ਖਤਰਨਾਕ ਹੁੰਦੇ ਹਨ ਅਤੇ ਕੁੱਝ ਸਧਾਰਨ ਹੁੰਦੇ ਹਨ। ਸਹੀ ਸਮੇਂ ਤੇ ਟਿਊਮਰ ਦਾ ਪਤਾ ਲੱਗਣਾ ਜਰੂਰੀ ਹੈ ਤਾ ਜੋ ਇਲਾਜ ਹੋ ਸਕੇ। ਸਿਰਦਰਦ, ਕੰਬਣੀ, ਉਲਟੀਆਂ, ਨਜ਼ਰ ਦਾ ਘੱਟਣਾ, ਤੁਰਨ ਫਿਰਨ ਵਿੱਚ ਦਿੱਕਤ, ਬੋਲਣ ਵਿੱਚ ਤਕਲੀਫ, ਸਰੀਰ ਵਿੱਚ ਝਰਨਾਹਟ ਬ੍ਰੇਨ ਟਿਊਮਰ ਦੇ ਲੱਛਣ ਹਨ। ਇਸ ਤਰ੍ਹਾਂ ਦੇ ਲੱਛਣਾਂ ਦੀ ਸ਼ੁਰੂਆਤ ਤੇ ਤਰੁੰਤ ਡਾਕਟਰੀ ਜਾਂਚ ਕਰਵਾਉਣੀ ਜਰੂਰੀ ਹੈ। Author : Malout Live