ਡੀ.ਏ.ਵੀ ਕਾਲਜ ਮਲੋਟ ਵਿਖੇ ਚੱਲ ਰਹੇ ਸੱਤ ਰੋਜ਼ਾ ਐੱਨ.ਐੱਸ.ਐੱਸ. ਕੈਂਪ ਦੇ ਚੌਥੇ ਦਿਨ ਆਰਟ ਵਰਕਸ਼ਾਪ ਦਾ ਕੀਤਾ ਗਿਆ ਆਯੋਜਨ

ਮਲੋਟ: ਡੀ.ਏ.ਵੀ ਕਾਲਜ ਮਲੋਟ ਵਿਖੇ ਚੱਲ ਰਹੇ ਸੱਤ ਰੋਜ਼ਾ ਐੱਨ.ਐੱਸ.ਐੱਸ ਕੈਂਪ ਦੇ ਚੌਥੇ ਦਿਨ ਮਿਤੀ 26 ਦਸੰਬਰ 2023 ਨੂੰ ਇੱਕ ਆਰਟ ਵਰਕਸ਼ਾਪ ਲਗਾਈ ਗਈ ਸੀ, ਜਿਸਦੇ ਮੁੱਖ ਮਹਿਮਾਨ ਸ਼ਹਿਰ ਦੇ ਮੰਨੇ ਪ੍ਰਮੰਨੇ ਕਲਾਕਾਰ ਤਰਸੇਮ ਰਾਹੀ ਸਨ। ਜਿਨ੍ਹਾਂ ਨੇ ਆਪਣੇ ਆਰਟ ਰਾਹੀਂ ਦੇਸ਼ਾਂ-ਵਿਦੇਸ਼ਾਂ ਵਿੱਚ ਨਾਮ ਕਮਾਇਆ ਹੈ। ਸੱਭ ਤੋਂ ਪਹਿਲਾਂ ਕਾਲਜ ਦੇ ਪ੍ਰਿੰਸੀਪਲ ਸ਼੍ਰੀ ਸੁਭਾਸ਼ ਗੁਪਤਾ, ਐੱਨ.ਐੱਸ.ਐੱਸ ਯੂਨਿਟ ਅਫ਼ਸਰਾਂ ਡਾ. ਜਸਬੀਰ ਕੌਰ, ਡਾ. ਵਿਨੀਤ ਕੁਮਾਰ ਅਤੇ ਸ਼੍ਰੀ ਦੀਪਕ ਅਗਰਵਾਲ ਦੁਆਰਾ ਫੁੱਲਾਂ ਦੇ ਗੁਲਦਸਤਿਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਸ਼੍ਰੀ ਤਰਸੇਮ ਰਾਹੀ ਨੇ ਕੁੱਝ ਸ਼ਬਦ ਵਲੰਟੀਅਰਜ਼ ਨਾਲ ਸਾਂਝੇ ਕੀਤੇ ਅਤੇ ਆਪਣੇ ਆਰਟ ਦੀਆਂ ਜੁਗਤਾਂ ਨਾਲ ਵਿਦਿਆਰਥੀਆਂ ਨੂੰ ਜਾਣੂੰ ਕਰਵਾਇਆ।

ਉਨ੍ਹਾਂ ਨੇ ਵਿਦਿਆਰਥੀਆਂ ਦਾ ਆਰਟ ਵੇਖਣ ਲਈ ਉਨ੍ਹਾਂ ਨੂੰ ਇੱਕ ਫੁੱਲਾਂ ਦਾ ਗੁਲਦਸਤਾ ਬਨਾਉਣ ਲਈ ਕਿਹਾ। ਕੁੱਝ ਵਿਦਿਆਰਥੀ ਇਸ ਆਰਟ ਵਿੱਚ ਸਫ਼ਲ ਵੀ ਰਹੇ। ਇਸ ਤੋਂ ਇਲਾਵਾ ਡਾ. ਦਵਿੰਦਰ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪੁੱਜੇ, ਜਿਨ੍ਹਾਂ ਨੇ ਇੱਕ ਮੈਡੀਕਲ ਕੈਂਪ ਲਗਾਇਆ, ਜਿਸ ਵਿੱਚ 50 ਦੇ ਕਰੀਬ ਵਲੰਟੀਅਰਜ਼ ਅਤੇ ਸਟਾਫ਼ ਮੈਂਬਰਾਂ ਦੀਆਂ ਅੱਖਾਂ ਚੈੱਕ ਕੀਤੀਆਂ ਗਈਆਂ। ਅਖੀਰ ਵਿੱਚ ਮਹਿਮਾਨਾਂ ਨੂੰ ਮੋਮੈਂਟੋ ਨਾਲ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਪ੍ਰੋਫੈਸਰ ਰਛਪਾਲ ਸਿੰਘ, ਮੈਡਮ ਕੋਮਲ ਗੱਖੜ ਅਤੇ ਮੈਡਮ ਅਪਨੀਤ ਵੀ ਹਾਜ਼ਿਰ ਸਨ। Author: Malout Live