ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪਿੰਡ ਲਾਲਬਾਈ ਵਿੱਚ ਸ਼ਹੀਦ ਸੈਨਿਕ ਦੇ ਪਰਿਵਾਰ ਨਾਲ ਦੁੱਖ ਕੀਤਾ ਸਾਂਝਾ

ਮਲੋਟ: ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸ਼ਹੀਦ ਫ਼ੌਜੀ ਸੁਖਪਾਲ ਸਿੰਘ ਵਾਸੀ ਪਿੰਡ ਲਾਲਬਾਈ ਦੇ ਗ੍ਰਹਿ ਪਹੁੰਚ ਕੇ ਬਜ਼ੁਰਗ ਪਿਤਾ ਦਰਸ਼ਨ ਸਿੰਘ, ਮਾਤਾ ਅਮਰਜੀਤ ਕੌਰ, ਧਰਮਪਤਨੀ ਅਮਨਦੀਪ ਕੌਰ, ਭਰਾ ਰਛਪਾਲ ਸਿੰਘ ਤੇ ਹੋਰ ਪਰਿਵਾਰਿਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਪਰਿਵਾਰ ਨੂੰ ਹੌਂਸਲਾ ਦਿੰਦਿਆਂ ਕਿਹਾ ਕਿ ਬਾਦਲ ਪਰਿਵਾਰ ਹਮੇਸ਼ਾ ਉਨ੍ਹਾਂ ਨਾਲ ਖੜਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਦੀ ਧਰਮਪਤਨੀ ਨੂੰ ਸਰਕਾਰੀ ਨੌਕਰੀ ਦਿਵਾਉਣ ਸੰਬੰਧੀ ਉਹ ਪੰਜਾਬ ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖਣਗੇ।

ਉਨ੍ਹਾਂ ਸਵ. ਸੁਖਪਾਲ ਸਿੰਘ ਦੀ ਯਾਦ 'ਚ ਪਿੰਡ ਦੇ ਗੁਰੂਘਰ ਵਿੱਚ ਬਣਾਈ ਜਾ ਰਹੀ ਲਾਇਬ੍ਰੇਰੀ ਅਤੇ ਪਾਰਕ ਵਿੱਚ ਵੀ ਸਹਾਇਤਾ ਕਰਨ ਦਾ ਵਾਅਦਾ ਕੀਤਾ। ਇਸ ਮੌਕੇ ਮਨਜੀਤ ਸਿੰਘ ਲਾਲਬਾਈ, ਅਨਮੋਲ ਸਿੰਘ ਪੀ.ਏ., ਰਾਜਵੀਰ ਸਿੰਘ ਸਾਬਕਾ ਸਰਪੰਚ, ਸ਼ਿਵਰਾਜ ਸਿੰਘ ਸਾਬਕਾ ਸਰਪੰਚ, ਸੁਖਮੰਦਰ ਸਿੰਘ ਨੰਬਰਦਾਰ, ਗੁਰਜੀਤ ਸਿੰਘ ਥਰਾਜਵਾਲਾ, ਗੁਰਮੀਤ ਸਿੰਘ ਬਰਾੜ, ਪਿਆਰਾ ਸਿੰਘ, ਪਰਮਜੀਤ ਸਿੰਘ ਪ੍ਰਧਾਨ, ਜਗਮੀਤ ਸਿੰਘ ਮੈਂਬਰ ਪੰਚਾਇਤ ਆਦਿ ਹਾਜ਼ਿਰ ਸਨ। Author: Malout Live