ਨਵ-ਨਿਰਮਾਣ ਅਧੀਨ ਗੁਰਦੁਆਰਾ ਸ਼੍ਰੀ ਭਗਤ ਕਬੀਰ ਸਾਹਿਬ ਜੀ ਮਲੋਟ ਵਿਖੇ ਮਨਾਇਆ ਗਿਆ ਪ੍ਰਕਾਸ਼ ਦਿਹਾੜਾ

ਮਲੋਟ: ਸ਼੍ਰੀ ਭਗਤ ਕਬੀਰ ਸਾਹਿਬ ਜੀ ਦਾ 625ਵਾਂ ਪ੍ਰਕਾਸ਼ ਦਿਹਾੜਾ ਧੰਨ-ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਵਿੱਚ ਵਾਰਡ ਨੰ 10 ਕਬੀਰ ਨਗਰ (ਮਹਾਂਵੀਰ ਨਗਰ) ਮਲੋਟ ਵਿਖੇ ਨਵ-ਨਿਰਮਾਣ ਅਧੀਨ ਗੁਰਦੁਆਰਾ ਸ਼੍ਰੀ ਭਗਤ ਕਬੀਰ ਸਾਹਿਬ ਜੀ ਮਲੋਟ ਵਿਖੇ ਮਨਾਇਆ ਗਿਆ। ਬਾਬਾ ਮੰਗਾ ਸਿੰਘ ਘੁਮਿਆਰਾ ਖੇਡ਼ਾ ਜੀਆਂ ਵੱਲੋਂ ਪ੍ਰਕਾਸ਼ ਦਿਹਾੜੇ ਦੀ ਅਰਦਾਸ ਬੇਨਤੀ ਕੀਤੀ ਗਈ। ਇਸ ਸ਼ੁੱਭ ਮੌਕੇ 'ਤੇ ਮਾਨਯੋਗ ਡਾ. ਬਲਜੀਤ ਕੌਰ ਕੈਬਨਿਟ ਮੰਤਰੀ ਗੁਰੂਘਰ ਵਿਖੇ ਹਾਜ਼ਿਰ ਹੋਏ ਅਤੇ ਸ਼੍ਰੀ ਭਗਤ ਕਬੀਰ ਸਾਹਿਬ ਜੀ ਦੇ ਜੀਵਨ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ।

ਗ੍ਰੰਥੀ ਸਾਹਿਬ ਅਤੇ ਗੁਰੂਘਰ ਕਮੇਟੀ ਵੱਲੋਂ ਡਾ. ਬਲਜੀਤ ਕੌਰ ਅਤੇ ਲਵ ਬੱਤਰਾ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗਗਨਦੀਪ ਔਲਖ, ਲਾਲੀ ਗਗਨੇਜਾ, ਰਮੇਸ਼ ਅਰਨੀਵਾਲਾ, ਜੋਨੀ ਗਰਗ, ਲਵ ਬੱਤਰਾ, ਸੁਨੀਸ਼ ਗੋਇਲ, ਐਡਵੋਕੇਟ ਰਾਕੇਸ਼ ਇਟਕਾਨ, ਸੋਮ ਲਾਲ ਜਾਖੂ, ਇੰਜ.ਸ਼ਾਮ ਲਾਲ ਸੋਲੰਕੀ SDO, ਮਾ. ਬਿੰਦਰ ਸਿੰਘ ਖੋਸਾ, ਪ੍ਰਿੰਸੀਪਲ ਅਮਰਜੀਤ ਸਿੰਘ, ਮੰਗਤ ਰਾਮ ਮੋਰਵਾਲ, ਕਾਮਰੇਡ ਜਗਦੀਸ਼ ਕੁਮਾਰ ਬੋਸ, ਲਛਮਣ ਦਾਸ, ਮੰਗਾ ਸਿੰਘ ਭਲੇਰੀਆ, ਰਤਨ ਲਾਲ ਅਤੇ ਸੁਖਬਿਲਾਸ ਆਦਿ ਹਾਜ਼ਿਰ ਸਨ। ਆਖਿਰ ਵਿੱਚ ਵਿਨੋਦ ਸੋਲੰਕੀ, ਜੈ ਪ੍ਰਕਾਸ਼ ਬੋਸ ਐਡਵੋਕੇਟ ਸੰਦੀਪ ਇਟਕਾਨ, ਕ੍ਰਿਸ਼ਨ ਕਾਇਤ, ਦਰਸ਼ਨ ਡਾਬਲਾ ਅਤੇ ਮੁੱਖ ਸੇਵਾਦਾਰ ਸੁਦੇਸ਼ਪਾਲ ਸਿੰਘ ਮਲੋਟ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। Author: Malout Live