ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਨਿਗਮ ਦਾ ਦਫ਼ਤਰ ਮਲੋਟ ਤੋਂ ਸੰਗਰੂਰ ਵਿਖੇ ਬਦਲਣ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਨੇ ਸਰਕਾਰ ਦੇ ਫੈਸਲੇ ਦੀ ਕੀਤੀ ਨਿਖੇਧੀ
ਮਲੋਟ: ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਨਿਗਮ ਦਾ ਦਫ਼ਤਰ ਮਲੋਟ ਤੋਂ ਸੰਗਰੂਰ ਵਿਖੇ ਬਦਲਣ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਮਲੋਟ ਦੇ ਇੰਚਾਰਜ ਪ੍ਰੋ. ਰੁਪਿੰਦਰ ਕੌਰ ਰੂਬੀ ਨੇ ਸਰਕਾਰ ਦੇ ਫੈਸਲੇ ਦੀ ਨਿਖੇਧੀ ਕੀਤੀ। ਪ੍ਰੋ. ਰੁਪਿੰਦਰ ਕੌਰ ਰੂਬੀ ਨੇ ਕਿਹਾ ਹੈ ਕਿ ਇਸ ਦਫ਼ਤਰ ਦੇ ਬਦਲਣ ਨਾਲ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਕਿਸਾਨਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਧਰਤੀ ਵਾਲਾ ਪਾਣੀ ਖਾਰਾ ਹੋਣ ਕਰਕੇ ਸਿੰਚਾਈ ਨਹਿਰੀ ਪਾਣੀ ਨਾਲ ਜਿਆਦਾ ਕੀਤੀ ਜਾਂਦੀ ਹੈ। ਜਿਸ ਵਾਸਤੇ ਪੱਕੇ ਖਾਲਿਆਂ ਦੀ ਬਹੁਤ ਲੋੜ ਹੈ। ਜੇਕਰ ਇਹ ਦਫ਼ਤਰ ਇਥੋਂ ਚਲਾ ਜਾਂਦਾ ਹੈ ਤਾਂ NOC ਲੈਣ, ਪੱਕੇ ਖਾਲ ਬਣਾਉਣ, ਪੱਕੇ ਖਾਲਿਆਂ ਦੀ ਰਿਪੇਅਰ ਤੇ ਧਰਤੀ ਹੇਠ ਪਾਈਪ ਲਾਈਨ ਵਾਸਤੇ ਲੋਕਾਂ ਨੂੰ ਜ਼ਿਲ੍ਹਾ ਸੰਗਰੂਰ ਦੇ ਧੱਕੇ ਖਾਣੇ ਪੈਣਗੇ। ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਜਿਆਦਾਂ ਸੇਮ ਹੋਣ ਕਾਰਨ ਪੱਕੇ ਖਾਲ ਜਲਦੀ ਟੁੱਟ ਜਾਂਦੇ ਹਨ। ਸੋ ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਇਹ ਦਫ਼ਤਰ ਨੂੰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਮਲੋਟ ਬਲਾਕ ਵਿੱਚ ਹੀ ਰੱਖਿਆ ਜਾਵੇ ਤਾਂ ਕਿ ਲੋਕ ਆਉਣ ਵਾਲੀਆਂ ਸਮੱਸਿਆਵਾਂ ਤੋਂ ਬੱਚ ਸਕਣ। Author: Malout Live