ਸਿਹਤ ਵਿਭਾਗ ਵੱਲੋਂ ਟੀਕਾਕਰਨ ਪ੍ਰੌਗਰਾਮ ਅਧੀਨ ਵਰਤੀਆਂ ਜਾਂਦੀਆਂ ਵੈਕਸੀਨਾਂ ਦੇ ਤਾਪਮਾਨ ਦੀ ਹੋਵੇਗੀ ਆਨਲਾਇਨ ਨਿਗਰਾਨੀ- ਸਿਵਲ ਸਰਜਨ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਪੰਜਾਬ ਸਰਕਾਰ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ ਇਸ ਸੰਬੰਧ ਵਿੱਚ ਪੰਜਾਬ ਸਰਕਾਰ ਵੱਲੋਂ ਯੂਨਾਇਟਡ ਨੇਸ਼ਨ ਡਿਵੈਲਪਮੈਂਟ ਪ੍ਰੌਗਰਾਮ ਅਧੀਨ ਨਵਾਂ ਉਪਰਾਲਾ ਕਰਦੇ ਹੋਏ ਰੁਟੀਨ ਟੀਕਾਕਰਨ ਵਿੱਚ ਵਰਤੀਆਂ ਜਾਣ ਵਾਲੀਆਂ ਵੈਕਸੀਨਾਂ ਦੀ ਗੁਣਵੱਤਾ ਬਰਕਰਾਰ ਰੱਖਣ ਲਈ ਉਨ੍ਹਾਂ ਦੇ ਟੈਂਪਰੇਚਰ ਤੇ 24 ਘੰਟੇ ਨਜ਼ਰ ਰੱਖਣ ਲਈ ਵੈਕਸੀਨ ਸਟੋਰੇਜ਼ ਸੈਂਟਰਾਂ ਤੇ ਟੈਂਪਰੇਚਰ ਲੋਗਰ ਲਗਾਏ ਗਏ ਹਨ। ਇਸ ਸੰਬੰਧੀ ਡਾ. ਰੰਜੂ ਸਿੰਗਲਾ ਸਿਵਲ ਸ਼੍ਰੀ ਮੁਕਤਸਰ ਸਾਹਿਬ ਨੇ ਜਿਲ੍ਹਾ ਵੈਕਸੀਨ ਸਟੋਰੇਜ਼ ਸੈਂਟਰ ਵਿਖੇ ਲਗਾਏ ਗਏ ਟੈਂਪਰੇਚਰ ਲੋਗਰ ਦਾ ਮੁਆਇਨਾ ਕੀਤਾ। ਉਨ੍ਹਾਂ ਕਿਹਾ ਕਿ ਜਿਲ੍ਹੇ ਵਿੱਚ ਜਿਲ੍ਹਾ ਵੈਕਸੀਨ ਸਟੋਰੇਜ਼ ਸੈਂਟਰ ਤੋਂ ਇਲਾਵਾ ਜਿਲ੍ਹੇ ਦੀਆਂ ਸਿਹਤ ਸੰਸਥਾਵਾਂ ਵਿਚ 23 ਹੋਰ ਵੈਕਸੀਨ ਸਟੋਰੇਜ਼ ਸੈਂਟਰ ਬਣੇ ਹੋਏ ਹਨ। ਜਿੱਥੇ ਕਿ ਵੈਕਸੀਨ ਦਾ ਰੱਖ-ਰੱਖਾਵ ਵਧੀਆ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਅਤੇ ਸੰਬੰਧਿਤ ਸਟਾਫ ਵੱਲੋਂ ਰੋਜ਼ਾਨਾ ਦੋ ਵਾਰ ਆਇਸਲਾਇਨ ਰੈਫਰੀਜਰੇਟਰ ਅਤੇ ਡੀਪ ਫਰੀਜਰਾਂ ਦਾ ਤਾਪਮਾਨ ਰਿਕਾਰਡ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਰੂਟੀਨ ਟੀਕਾਕਰਨ ਲਈ ਵਰਤੀਆਂ ਜਾਂਦੀਆਂ ਵੈਕਸੀਨਾਂ ਨੂੰ ਦੋ ਤੋਂ ਅੱਠ ਡਿਗਰੀ ਦੇ ਤਾਪਮਾਨ ਤੇ ਆਇਸਲਾਇਨ ਰੈਫਰੀਜਰੇਟਰ ਵਿੱਚ ਰੱਖਿਆ ਜਾਂਦਾ ਹੈ। ਕਈ ਵਾਰ ਲਗਾਤਾਰ ਛੁੱਟੀਆਂ ਹੋਣ ਕਾਰਨ ਜਾਂ ਬਿਜਲੀ ਦਾ ਲੰਬਾਂ ਕੱਟ ਲੱਗਣ ਕਾਰਨ ਆਇਸਲਾਇਨ ਰੈਫਰੀਜਰੇਟਰ ਦਾ ਤਾਪਮਾਨ ਵੱਧ ਸਕਦਾ ਹੈ। ਜਿਸ ਕਾਰਨ ਵੈਕਸੀਨਾਂ ਦੀ ਗੁਣਵੱਤਾ ਵਿੱਚ ਕਮੀ ਆ ਸਕਦੀ ਹੈ।
ਇਸ ਲਈ ਪੰਜਾਬ ਸਰਕਾਰ ਵੱਲੋਂ ਨਵੀਂ ਪਹਿਲ ਕਰਦੇ ਹੋਏ ਜਿਲ੍ਹੇ ਦੇ ਸਾਰੇ ਵੈਕਸੀਨ ਸਟੋਰੇਜ਼ ਸੈਂਟਰਾਂ ਤੇ ਟੈਂਪਰੇਚਰ ਲੋਗਰ ਗਏ ਹਨ। ਜਿਨ੍ਹਾਂ ਵਿੱਚ ਸਿਮ ਲੱਗੀ ਹੋਈ ਹੈ ਅਤੇ ਆਇਸਲਾਇਨ ਰੈਫਰੀਜਰੇਟਰ ਦੇ ਅੰਦਰ ਇੱਕ ਬਲੂਟੂਥ ਡਿਵਾਇਸ ਲਗਾਇਆ ਹੈ ਜੋ ਕਿ ਇਸ ਦੇ ਤਾਪਮਾਨ ਦੀ ਜਾਣਕਾਰੀ ਲੋਗਰ ਵਿੱਚ ਭੇਜਦਾ ਹੈ। ਜੇਕਰ ਆਇਸਲਾਇਨ ਰੈਫਰੀਜਰੇਟਰ ਦਾ ਤਾਪਮਾਨ 2 ਡਿਗਰੀ ਤੋਂ ਘੱਟਦਾ ਹੈ ਜਾਂ 8 ਡਿਗਰੀ ਤੋਂ ਵੱਧਦਾ ਹੈ ਜਾਂ ਬਿਜਲੀ ਦੀ ਲੰਬਾ ਸਮਾਂ ਕਟੌਤੀ ਹੁੰਦੀ ਹੈ ਤਾਂ ਇਹ ਟੈਂਪਰੇਚਰ ਲੋਗਰ ਸੰਬੰਧਿਤ ਸੰਸਥਾ ਦੇ ਕੋਲਡ ਚੈਨ ਹੈਂਡਲਰ ਦੇ ਮੋਬਾਇਲ ਤੇ ਸੁਨੇਹਾ ਭੇਜੇਗਾ ਸੰਬੰਧਿਤ ਸਟਾਫ ਵੱਲੋਂ ਤੁਰੰਤ ਕਾਰਵਾਈ ਕੀਤੀ ਜਾਵੇਗੀ। ਇਸ ਸੰਬੰਧ ਜਾਣਕਾਰੀ ਦਿੰਦਿਆਂ ਡਾ. ਬੰਦਨਾ ਬਾਂਸਲ ਜਿਲ੍ਹਾ ਟੀਕਾਕਰਨ ਅਫਸਰ ਨੇ ਦੱਸਿਆ ਕਿ ਰੂਟੀਨ ਟੀਕਾਕਰਨ ਪ੍ਰੌਗਰਾਮ ਨੂੰ ਡਿਜੀਟਲ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਵੈਕਸੀਨਾਂ ਦੀ ਗੁਣਵੱਤਾ ਨੂੰ ਬਰਕਰਾਰ ਰੱਖ ਕੇ ਬੱਚਿਆਂ ਨੂੰ ਮਾਰੂ ਬੀਮਾਰੀਆਂ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਕੀਤਾ ਜਾ ਸਕੇ। ਇਸ ਮੌਕੇ ਸਰਬਜੀਤ ਸਿੰਘ ਜਿਲ੍ਹਾ ਕੋਲਡ ਚੈਨ ਅਫਸਰ ਅਤੇ ਖੁਸ਼ਦੀਪ ਸਿੰਘ ਜਿਲ੍ਹਾ ਵੈਕਸੀਨ ਕੋਲਡ ਚੈਨ ਹੈਂਡਲਰ ਨੇ ਕਿਹਾ ਕਿ ਇਸ ਟੈਂਪਰੇਚਰ ਲੋਗਰ ਤੇ ਕਿਸੇ ਵੀ ਸਮੇਂ ਸੰਬੰਧਿਤ ਸੰਸਥਾ ਦੇ ਕੋਲਡ ਚੈਨ ਹੈਂਡਲਰ ਜਾਂ ਜਿਲ੍ਹਾ ਅਧਿਕਾਰੀਆਂ ਜਾਂ ਸਟੇਟ ਪੱਧਰ ਤੇ ਅਧਿਕਾਰੀਆਂ ਵੱਲੋਂ ਤਾਪਮਾਨ ਦੇਖਿਆ ਜਾ ਸਕਦਾ ਹੈ ਅਤੇ ਤਾਪਮਾਨ ਦੀ ਆਨਲਾਇਨ ਨਿਗਰਾਨੀ ਈਵਿਨ ਐਪ ਰਾਹੀਂ ਕੀਤੀ ਜਾ ਸਕੇਗੀ। ਇਸ ਮੌਕੇ ਡਾ. ਪ੍ਰਭਜੀਤ ਸਿੰਘ ਸਹਾਇਕ ਸਿਵਲ ਸਰਜਨ, ਬੰਦਨਾ ਬਾਂਸਲ ਜਿਲ੍ਹਾ ਟੀਕਾਕਰਨ ਅਫਸਰ, ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫਸਰ, ਸਰਬਜੀਤ ਸਿੰਘ ਜਿਲ੍ਹਾ ਕੋਲਡ ਚੈਨ ਅਫਸਰ ਅਤੇ ਖੁਸ਼ਦੀਪ ਸਿੰਘ ਜਿਲ੍ਹਾ ਵੈਕਸੀਨ ਕੋਲਡ ਚੈਨ ਹੈਂਡਲਰ ਹਾਜ਼ਿਰ ਸਨ। Author: Malout Live