Malout News

ਸਿਹਤ ਮੁਲਾਜ਼ਮਾ ਨੇ ਐੱਸ.ਐੱਮ.ਓ ਆਲਮਵਾਲਾ ਨਾਲ ਕੀਤੀ ਮੀਟਿੰਗ ਅਤੇ ਦਿੱਤਾ ਮੰਗ ਪੱਤਰ

ਮਲੋਟ:- ਮਲਟੀਪਰਪਜ਼ ਹੈਲਥ ਇੰਮਪਲਾਈਜ਼ ਯੂਨੀਅਨ ਮੇਲ/ਫੀਮੇਲ ਦੀ ਇੱਕ ਅਹਿਮ ਮੀਟਿੰਗ ਜਸਵਿੰਦਰ ਸਿੰਘ ਬਲਾਕ ਪ੍ਰਧਾਨ ਦੀ ਅਗਵਾਈ ਵਿੱਚ ਸੀ.ਐਚ.ਸੀ ਆਲਮਵਾਲਾ ਵਿਖੇ ਹੋਈ। ਇਸ ਮੌਕੇ ਵੱਖ-ਵੱਖ ਮੁੱਦਿਆ ਤੇ ਵਿਚਾਰ ਚਰਚਾ ਕੀਤੀ ਗਈ ਅਤੇ ਡਿਊਟੀ ਦੌਰਾਨ ਆ ਰਹੀਆਂ ਮੁਸ਼ਕਲਾਂ ਦੇ ਹੱਲ ਕਰਨ ਲਈ ਅਤੇ ਮੰਗਾਂ ਸੰਬੰਧੀ ਐਸ.ਐਮ.ਓ ਆਲਮਵਾਲਾ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਬਲਾਕ ਪ੍ਰਧਾਨ ਨੇ ਦੱਸਿਆ ਕਿ ਫੀਲਡ ਸਟਾਫ ਜੋ ਪਹਿਲਾਂ ਹੀ ਬਹੁਤ ਮਿਹਨਤ ਤੇ ਲਗਨ ਨਾਲ ਕੰਮ ਕਰ ਰਿਹਾ ਹੈ। ਕੋਰੋਨਾ ਦੇ ਚੱਲਦਿਆਂ ਫੀਲਡ ਸਟਾਫ ਨੇ ਦਿਨ ਰਾਤ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਪੂਰੀ ਇਮਾਨਦਾਰੀ ਨਾਲ ਕੰਮ ਕਰਕੇ ਕੋਰੋਨਾ ਵਰਗੀ ਬੀਮਾਰੀ ਨੂੰ ਕੰਟਰੋਲ ਕਰਨ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ ਹੈ।

ਕੋਰੋਨਾ ਦੇ ਕਾਰਨ ਕੰਮ ਦਾ ਬੋਝ ਹੋਰ ਵੀ ਵੱਧ ਗਿਆ ਹੈ। ਇਸ ਲਈ ਕੋਈ ਹੋਰ ਵਾਧੂ ਕੰਮ ਦਾ ਬੋਝ ਨਾ ਪਾਇਆ ਜਾਵੇ। ਉਹਨਾਂ ਨੇ ਮੰਗ ਕੀਤੀ ਕਿ ਪਿਛਲੇ ਸਮੇਂ ਤੋ ਲਟਕ ਰਹੀਆ ਮੰਗਾਂ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ। ਇਸ ਮੌਕੇ ਸੁਖਜੀਤ ਸਿੰਘ ਆਲਮਵਾਲਾ ਸੂਬਾ ਆਗੂ, ਗੁਰਵਿੰਦਰ ਸਿੰਘ ਬਰਾੜ ਜ਼ਿਲ੍ਹਾ ਪ੍ਰਧਾਨ ਮਲਟੀਪਰਪਜ ਹੈਲਥ ਸੁਪਰਵਾਈਜਰ ਮੇਲ, ਪਰਮਪਾਲ ਸਿੰਘ ਜ਼ਿਲ੍ਹਾ ਪ੍ਰਧਾਨ, ਤਰਸੇਮ ਕੁਮਾਰ, ਹਰਦੀਪ ਕੌਰ ਬਲਾਕ ਜਨਰਲ ਸਕੱਤਰ, ਰਾਜਵੰਤ ਕੌਰ ਗੁਰੂਸਰ ਯੋਧਾ ਸੀਨੀਅਰ ਮੀਤ ਪ੍ਰਧਾਨ, ਸਰਬਜੀਤ ਕੌਰ ਵਿੱਤ ਸਕੱਤਰ, ਚਰਨਜੀਤ ਕੌਰ ਸਕੱਤਰ, ਗੁਰਪ੍ਰੀਤ ਸਿੰਘ ਪ੍ਰੈੱਸ ਸਕੱਤਰ, ਹਰਮਿੰਦਰ ਸਿੰਘ ਸਲਾਹਕਾਰ,ਚਰਨਜੀਤ ਕੌਰ ਆਲਮਵਾਲਾ, ਜਸਵੀਰ ਕੌਰ, ਅਲਫੋਸਾ, ਰਾਜਵੀਰ ਝੋਰੜ, ਸ਼ਮਿੰਦਰ ਝੋਰੜ, ਭੁਪਿੰਦਰ ਕੌਰ ਈਨਾਖੇੜਾ, ਅਮਨਦੀਪ ਗੁਰੂਸਰ ਯੋਧਾ, ਰੀਤੂ ਬਾਲਾ ਕਬਰਵਾਲਾ, ਸੀਮਾ ਰਾਣੀ, ਕੁਲਵੰਤ ਕੌਰ, ਕਿਰਨਜੀਤ ਕੌਰ, ਪਰਮਜੀਤ ਕੌਰ, ਬਲਜਿੰਦਰ ਕੌਰ ਅਤੇ ਹੋਰ ਆਗੂ ਮੌਜੂਦ ਸਨ।

Author: Malout Live

Leave a Reply

Your email address will not be published. Required fields are marked *

Back to top button