ਅੱਖਾਂ ਦੇ ਕੈਂਪ ਦੌਰਾਨ ਅਪ੍ਰੇਸ਼ਨ ਲਈ ਚੁਣੇ ਗਏ ਮਰੀਜ਼ਾਂ ਦਾ ‘ਪੰਜਵਾਂ ਗਰੁੱਪ’ ਅਪ੍ਰੇਸ਼ਨ ਦੇ ਲਈ EYE SURE HOSPITAL ਬਠਿੰਡਾ ਲਈ ਕੀਤਾ ਗਿਆ ਰਵਾਨਾ
ਮਲੋਟ: ਭਲਾਈ ਕੇਂਦਰ ਗੁਰੂ ਰਾਮਦਾਸ ਸੇਵਾ ਸੁਸਾਇਟੀ ਛਾਪਿਆਂਵਾਲੀ ਵੱਲੋਂ ਪਿੰਡ ਛਾਪਿਆਂਵਾਲੀ ਵਿਖੇ ਅੱਖਾਂ ਦਾ ਮੁਫ਼ਤ ਚੈਕਅੱਪ ਅਤੇ ਅਪ੍ਰੇਸ਼ਨ ਕੈਂਪ ਦੌਰਾਨ ਅਪ੍ਰੇਸ਼ਨ ਲਈ ਚੁਣੇ ਮਰੀਜ਼ਾਂ ਨੂੰ ਅਪ੍ਰੇਸ਼ਨ ਲਈ ਐਂਬੂਲੈਂਸ ਵੈਨ ਰਾਹੀਂ ਪੰਜਵਾਂ ਗਰੁੱਪ ਅੱਜ ਸਵੇਰੇ 9 ਵਜੇ ਬਠਿੰਡਾ ਭੇਜਿਆ ਗਿਆ ਹੈ। ਇਸ ਐਂਬੂਲੈਂਸ ਵੈਨ ਨੂੰ ਗਗਨ ਆਪਟੀਕਲ ਕੋਰਟ ਰੋਡ ਮਲੋਟ ਤੋਂ ਇੰਜ. ਜੱਸਾ ਸਿੰਘ (JE PSPCL) ਵੱਲੋਂ ਹਰੀ ਝੰਡੀ ਦੇ EYE SURE HOSPITAL ਬਠਿੰਡਾ ਲਈ ਰਵਾਨਾ ਕੀਤਾ ਗਿਆ। ਇਸ ਮੌਕੇ ਡਾ. ਗਿੱਲ ਨੇ ਕਿਹਾ ਕਿ ਅਪ੍ਰੇਸ਼ਨ ਲਈ ਚੁਣੇ ਗਏ ਮਰੀਜ਼ਾਂ ਨੂੰ ਚਿੱਟੇ ਮੋਤੀਏ ਦੇ ਮੁਫ਼ਤ ਅਪ੍ਰੇਸ਼ਨ ਕਰਵਾ ਕੇ ਮੁਫਤ ਲੈਂਜ ਪਵਾ ਕੇ ਸ਼ਾਮ ਤੱਕ ਮਲੋਟ ਲਿਆਂਦਾ ਜਾਵੇਗਾ। ਕਿਸੇ ਵੀ ਮਰੀਜ਼ ਤੋਂ ਕੋਈ ਵੀ ਰਕਮ ਨਹੀਂ ਪ੍ਰਾਪਤ ਕੀਤੀ ਜਾਵੇਗੀ।
ਡਾ. ਗਿੱਲ ਨੇ ਬਲਾਕ ਲੰਬੀ ਦੇ ਕੋਆਰਡੀਨੇਟਰ ਬਾਬਾ ਸਰਬਜੀਤ ਸਿੰਘ ਛਾਪਿਆਂਵਾਲੀ ਦਾ ਧੰਨਵਾਦ ਕੀਤਾ, ਜੋ ਲੋਕ ਹਿੱਤ ਕੈਂਪ ਲਗਾ ਕੇ ਲੋੜਵੰਦ ਲੋਕਾਂ ਦੇ ਚਿੱਟੇ ਮੋਤੀਏ ਦੇ ਅਪ੍ਰੇਸ਼ਨ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਰੇ ਮਰੀਜਾਂ ਨੂੰ ਬਠਿੰਡਾ ਲਿਜਾ ਕੇ ਹੀ ਅਪ੍ਰੇਸ਼ਨ ਕਰਵਾਏ ਜਾਣਗੇ, ਕਿਸੇ ਵੀ ਮਰੀਜ ਨੂੰ ਕੋਈ ਤਕਲੀਫ਼ ਨਹੀਂ ਆਉਣ ਦਿੱਤੀ ਜਾਵੇਗੀ। ਡਾ. ਗਿੱਲ ਨੇ ਕਿਹਾ ਕਿ ਸਾਰੇ ਮਰੀਜ਼ਾਂ ਦੇ ਬਲੱਡ ਪ੍ਰੈੱਸ਼ਰ, ਸ਼ੂਗਰ ਅਤੇ ਕਾਲੇ ਪੀਲੀਏ ਦੇ ਮੁਫ਼ਤ ਟੈਸਟ ਕੀਤੇ ਗਏ ਹਨ। ਇਸ ਮੌਕੇ ਤੇ ਬਲਜੀਤ ਸਿੰਘ ਜੇ.ਈ, ਜਗਤੇਜ ਸਿੰਘ (ਲਾਇਨਮੈਨ), ਮਾਸਟਰ ਮਲਕੀਤ ਸਿੰਘ, ਜਗਮੀਤ ਰਾਜ ਸ਼ਰਮਾ, ਮਨਦੀਪ ਸਿੰਘ (SSA), ਸਵਰਨ ਸਿੰਘ ਤੋਂ ਇਲਾਵਾ ਗਗਨ ਆਪਟੀਕਲ ਦੇ ਸੰਚਾਲਕ ਗਗਨਦੀਪ ਸ਼ਰਮਾ ਹਾਜ਼ਿਰ ਸਨ। Author: Malout Live