ਮੌਸਮ ਵਿਭਾਗ ਵੱਲੋਂ ਪੰਜਾਬ ਵਿੱਚ 5 ਦਿਨ ਸੰਘਣੀ ਧੁੰਦ ਪੈਣ ਦਾ ਅਲਰਟ ਕੀਤਾ ਗਿਆ ਜਾਰੀ
ਮਲੋਟ (ਪੰਜਾਬ): ਮੌਸਮ ਵਿਭਾਗ ਵੱਲੋਂ ਪੰਜਾਬ ਵਿੱਚ 5 ਦਿਨ ਸੰਘਣੀ ਧੁੰਦ ਪੈਣ ਦਾ ਅਲਰਟ ਜਾਰੀ ਕੀਤਾ ਗਿਆ ਹੈ। ਬੀਤੇ ਦਿਨ ਵੀ ਸੂਬੇ ਵਿੱਚ ਵਿਜ਼ੀਬਿਲਟੀ 50 ਮੀਟਰ ਤੋਂ ਘੱਟ ਦਰਜ਼ ਹੋਈ ਸੀ, ਜਿਸ ਕਰਕੇ ਅਜੇ ਤੱਕ ਠੰਡ ਤੋਂ ਕੋਈ ਖ਼ਾਸ ਰਾਹਤ ਮਿਲਣ ਦੀ ਉਮੀਦ ਨਹੀਂ ਹੈ। ਮੌਸਮ ਵਿਭਾਗ ਨੇ ਕੋਲਡ ਡੇਅ ਅਤੇ ਸਵੀਅਰ ਕੋਲਡ ਡੇਅ ਦੀ ਚਿਤਾਵਨੀ ਦਿੱਤੀ ਹੈ। ਹਾਲਾਂਕਿ ਘੱਟੋ-ਘੱਟ ਤਾਪਮਾਨ ਵਿੱਚ ਖਾਸ ਬਦਲਾਅ ਨਹੀਂ ਹੈ। ਇਸ ਕਰਕੇ ਅਗਲੇ ਕੁੱਝ ਦਿਨਾਂ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਬੀਤੇ ਦਿਨ ਸਵੇਰ ਤੋਂ ਹੀ ਧੁੰਦ ਪੈਣੀ ਸ਼ੁਰੂ ਹੋ ਗਈ ਸੀ ਅਤੇ ਸੀਤ ਲਹਿਰ ਨੇ ਸਾਰਾ ਦਿਨ ਠੰਡ ਬਣਾਈ ਰੱਖੀ।
ਦਿਨ ਦੇ ਸਮੇਂ ਵੱਧ ਤੋਂ ਵੱਧ ਤਾਪਮਾਨ ਵਿੱਚ 5 ਡਿਗਰੀ ਦੀ ਕਮੀ ਦਰਜ਼ ਹੋਈ। ਤਾਪਮਾਨ 13 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਘੱਟੋ-ਘੱਟੋ ਤਾਪਮਾਨ ਇੱਕ ਡਿਗਰੀ ਦੀ ਕਮੀ ਨਾਲ 6 ਡਿਗਰੀ ਰਿਹਾ। ਸੂਬੇ ਵਿੱਚ 12 ਕਿ.ਮੀ. ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਰਿਕਾਰਡ ਕੀਤੀਆਂ ਜਾ ਰਹੀਆਂ ਹਨ। ਮੌਸਮ ਵਿਭਾਗ ਮੁਤਾਬਿਕ 25 ਤੋਂ 27 ਜਨਵਰੀ ਦੇ ਦਰਮਿਆਨ ਪੱਛਮੀ ਪੌਣਾਂ ਸਰਗਰਮ ਹੋ ਰਹੀਆਂ ਹਨ, ਪਰ ਉਹ ਕਿੰਨੀਆਂ ਮਜ਼ਬੂਤ ਹਨ ਅਜੇ ਕੁੱਝ ਨਹੀਂ ਕਿਹਾ ਜਾ ਸਕਦਾ। Author: Malout Live