ਸਫਾਈ ਸੇਵਕ ਯੂਨੀਅਨ ਵੱਲੋਂ ਮੰਗਾਂ ਨੂੰ ਲੈ ਕੇ ਤਿੰਨ ਦਿਨਾਂ ਹੜਤਾਲ ਕੀਤੀ ਸ਼ੁਰੂ
ਮਲੋਟ: ਬੀਤੇ ਦਿਨੀਂ ਮੰਗਾਂ ਨੂੰ ਲੈ ਕੇ ਸਫ਼ਾਈ ਮਜ਼ਦੂਰ ਯੂਨੀਅਨ ਮਲੋਟ ਨੇ ਘੜਾ ਭੰਨ੍ਹ ਕੇ ਰੋਸ ਮੁਜ਼ਾਹਰਾ ਕੀਤਾ ਅਤੇ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ ਗਿਆ। ਇਹ ਰੋਸ ਮਾਰਚ ਮਹਾਰਾਜਾ ਅਗਰਸੈਨ ਚੌਂਕ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚੋਂ ਹੁੰਦਾ ਹੋਇਆ ਵਾਪਿਸ ਅਗਰਸੈਨ ਚੌਂਕ 'ਚ ਪਰਤਿਆ। ਸਫ਼ਾਈ ਮਜ਼ਦੂਰ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਹੜਤਾਲ 3 ਦਿਨ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਮੰਗ ਕੀਤੀ ਕਿ ਠੇਕਾ ਪ੍ਰਣਾਲੀ ਸਮਾਪਤ ਕਰਕੇ ਕੰਮ ਕਰਦੇ ਮਾਲੀ, ਬੇਲਦਾਰ, ਇਲੈਕਟ੍ਰੀਸ਼ੀਅਨ, ਪੰਪ ਉਪਰੇਟਰ,
ਕੰਪਿਊਟਰ ਉਪਰੇਟਰ, ਕਲਰਕ, ਡਰਾਈਵਰ ਅਤੇ ਫਾਇਰ ਬ੍ਰਿਗੇਡ ਕੱਚੇ ਮੁਲਾਜ਼ਮ ਰੈਗੂਲਰ ਕੀਤੇ ਜਾਣ, ਤਨਖ਼ਾਹਾਂ ਸਮੇਂ ਸਿਰ ਦੇਣ ਲਈ ਜੀ.ਐੱਸ.ਟੀ ਦੀ ਰਾਸ਼ੀ ਦੁੱਗਣੀ ਕੀਤੀ ਜਾਵੇ, ਜਿੰਨ੍ਹਾਂ ਮੁਲਾਜ਼ਮਾਂ ਤੋਂ 31 ਦਿਸੰਬਰ 2011 ਤੱਕ ਪੈਨਸ਼ਨ ਸੰਬੰਧੀ ਆਪਸ਼ਨ ਲਈ ਹੈ, ਦਾ ਪ੍ਰੋਸੈਸ ਪੂਰਾ ਕਰਕੇ ਪੈਨਸ਼ਨ ਲਾਈ ਜਾਵੇ ਆਦਿ ਮੰਗਾਂ ਨੂੰ ਲੈ ਕੇ ਅੱਜ ਮਹਾਰਾਜਾ ਅਗਰਸੈਨ ਚੌਂਕ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਚੇਅਰਮੈਨ ਪ੍ਰਦੀਪ ਕੁਮਾਰ, ਪ੍ਰਧਾਨ ਰਾਜ ਕੁਮਾਰ, ਸੀਨੀਅਰ ਮੀਤ ਪ੍ਰਧਾਨ ਕਾਲਾ ਰਾਮ, ਵਾਇਸ ਪ੍ਰਧਾਨ ਸੂਰਜ ਕੁਮਾਰ, ਮੁੱਖ ਜਰਨਲ ਸਕੱਤਰ ਬਲਵੰਤ ਬੇਦੀ, ਸਹਾਇਕ ਸਕੱਤਰ ਸੂਰਜ ਕੁਮਾਰ ਅਤੇ ਖ਼ਜ਼ਾਨਚੀ ਸ਼ੰਕਰ ਹਾਜਿਰ ਸਨ। Author: Malout Live