Malout News

ਨੀਲੇ ਕਾਰਡ ਧਾਰਕਾਂ ਵੱਲੋ ਰਾਸ਼ਨ ਨਾ ਮਿਲਣ ਅਤੇ ਕਾਰਡ ਕੱਟੇ ਜਾਣ ਤੇ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਦਿੱਤਾ

ਤਾਲਾਬੰਦੀ ਦੌਰਾਨ ਗਰੀਬ ਪਰਿਵਾਰਾਂ ਵੱਲੋਂ ਸਰਕਾਰ ਦੀ ਬੇਰੁਖੀ ਤੇ ਜਤਾਇਆ ਰੋਸ

ਮਲੋਟ/ਲੰਬੀ:– ਸਾਬਕਾ ਮੁੱਖ ਮੰਤਰੀ ਪੰਜਾਬ ਪਕਾਸ਼ ਸਿੰਘ ਬਾਦਲ ਦੇ ਨਿੱਜੀ ਹਲਕੇ ਦੇ ਪਿੰਡ ਸ਼ੇਰਾਂ ਵਾਲਾ ਵਿਖੇ ਨੀਲੇ ਕਾਰਡ ਧਾਰਕਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ । ਵੱਡੀ ਗਿਣਤੀ ਵਿੱਚ ਇਕੱਤਰ ਹੋਏ ਪਿੰਡ ਵਾਸੀਆਂ ਨੇ ਤਾਲਾਬੰਦੀ ਦੌਰਾਨ ਗਰੀਬ ਲੋਕਾਂ ਨੂੰ ਰਾਸ਼ਨ ਨਾ ਮਿਲਣ ਅਤੇ ਹੁਣ ਨੀਲੇ ਕਾਰਡਾਂ ਵਿੱਚੋਂ ਨਾਮ ਕੱਟੇ ਜਾਣ ਤੇ ਰੋਸ ਜਾਹਰ ਕਰਦਿਆਂ ਹੋਇਆਂ ਮੁੱਖ ਮੰਤਰੀ ਪਜਾਬ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਮੰਗ ਪੱਤਰ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਰਾਹੀ ਭੇਜਿਆ ਗਿਆ। ਜਿਸ ਵਿੱਚ ਉਨਾਂ ਭਰੇ ਮਨ ਨਾਲ ਗਰੀਬ ਘਰਾਂ ਦੇ ਹਾਲਾਤਾਂ ਦਾ ਵਖਿਆਨ ਕਰਦਿਆਂ ਮੰਗ ਕੀਤੀ ਗਈ ਹੈ ਕਿ ਜਲਦ ਤੋਂ ਜਲਦ ਗਰੀਬ ਪਰਿਵਾਰਾਂ ਦੇ ਚਾਹੇ ਉਹ ਜਨਰਲ ਵਰਗ, ਦਲਿਤ ਪਰਿਵਾਰਾਂ ਦੇ ਹੋਣ ਉਨਾਂ ਦੇ ਮੁੜ ਤੋਂ ਨੀਲੇ ਕਾਰਡ ਜਾਰੀ ਕੀਤੇ ਜਾਣ।

ਇਸ ਮੌਕੇ ਸੰਬੋਧਨ ਕਰਦਿਆ ਪ੍ਰਤਾਪ ਸਿੰਘ ਸ਼ੇਰਾਂਵਾਲਾ ਹਰਜਿੰਦਰ ਸਿੰਘ ਰਾਜੇਜੰਗ  ਨੇ ਦੱਸਿਆ ਕਿ ਪੰਜਾਬ ਦੀ ਕੈਪਟਨ ਸਰਕਾਰ ਤੋਂ ਪੰਜਾਬ ਦਾ ਹਰ ਵਰਗ ਦੁਖੀ ਹੋ ਚੁੱਕਿਆ ਹੈ। ਚੋਣ ਮੈਨੀਫੈਸਟੋ ਵਿੱਚ ਇੰਨਾਂ ਨੇ ਗੁਟਕਾ ਸਹਿਬ ਦੀ ਸਹੁੰ ਖਾਧੀ ਪਰ ਕਿਸੇ ਵੀ ਵਾਅਦੇ ਤੇ ਪੂਰੇ ਨਹੀ ਉੱਤਰ ਸਕੇ। ਉਨਾ ਕਿਹਾ ਕਿ ਮਹਾਂਮਾਰੀ ਦੌਰਾਨ ਹਰ ਘਰ ਤੱਕ ਸਰਕਾਰ ਨੂੰ ਮੁਫਤ ਰਾਸ਼ਨ ਪਹੁੰਚਾਉਣਾ ਚਾਹੀਦਾ ਸੀ ਪਰ ਰਾਸ਼ਨ ਦੇਣ ਦੀ ਬਜਾਏ ਉਲਟਾ ਸਿਆਸੀ ਸ਼ਹਿ ਤੇ ਗਰੀਬ ਘਰਾਂ ਦੇ ਨੀਲੇ ਕਾਰਡ ਹੀ ਕੱਟ ਦਿੱਤੇ ਗਏ।ਸਮੁੱਚੇ ਪਿੰਡ ਵਾਸੀਆ ਨੇ ਮਤਾ ਪਾਸ ਕਤਾ ਕਿ ਸਰਕਾਰ ਨੇ ਜੇਕਰ ਇਸੇ ਤਰਾਂ ਦੀ ਬੇਰੁਖੀ ਨੂੰ ਅਪਣਾਈ ਰੱਖਿਆ ਤਾਂ ਮਜਬੂਰਨ ਉਨਾਂ ਨੂੰ ਸੰਘਰਸ਼ ਕਰਨ ਲਈ ਸੜਕਾਂ ਤੇ ਉਤਰਨਾ ਪਵੇਗਾ। ਇਸ ਮੌਕੇ ਮੰਗ ਪੱਤਰ ਦੇਣ ਵਾਲਿਆ ਵਿੱਚ ਮੋਹਰ ਸਿੰਘ, ਸੂਬਾ ਸਿੰਘ, ਅਨੋਖ ਸਿੰਘ, ਬਲਵੰਤ ਸਿੰਘ ਗੰਧੀ, ਦਰਸ਼ਨ ਸਿੰਘ ਗਿੱਲ, ਜਸਵਿੰਦਰ ਸਿੰਘ ਹੰਦਾਲ, ਰਣਜੀਤ ਸਿੰਘ ਹੰਦਾਲ, ਜਤਿੰਦਰ ਸਿੰਘ, ਨਛੱਤਰ ਸਿੰਘ, ਕੁਲਵੰਤ ਸਿੰਘ, ਨਿਸ਼ਾਨ ਸਿੰਘ, ਲਖਵਿੰਦਰ ਸਿੰਘ, ਬੂਟਾ ਸਿੰਗ, ਗੁਰਜੀਤ ਸਿੰਘ, ਜਗਸੀਰ ਸਿੰਘ, ਸੁਰਿੰਦਰ ਸਿੰਘ, ਸ਼ਰਨਜੀਤ ਸਿੰਘ, ਗਮਦੂਰ ਸਿੰੰਘ , ਬਲਕਾਰ ਸਿੰਘ, ਕੁਲਦੀਪ ਸਿੰਘ, ਬਲਵਿੰਦਰ ਸਿੰਘ, ਜਗਦੀਸ ਕੁਮਾਰ, ਸੁਖਜਿੰਦਰ ਸਿੰਘ, ਦਲਵਿੰਦਰ ਸਿੰਘ, ਸਰਵਨ ਸਿੰਘ, ਗੁਰਮੀਤ ਸਿੰਘ, ਬਖਸ਼ੀਸ ਸਿੰਘ, ਰਾਜਬੀਰ ਸਿੰਘ, ਮਿਠੂ ਸਿੰਘ, ਦਰਸ਼ਨ ਸਿੰਘ, ਸਤਨਾਮ ਸਿੰਘ ਹਾਜ਼ਰ ਸਨ।

Leave a Reply

Your email address will not be published. Required fields are marked *

Back to top button