ਮਲੋਟ ਦੀਆਂ ਸੰਗਤਾਂ ਵੱਲੋਂ ਤਖ਼ਤ ਸ਼੍ਰੀ ਪਟਨਾ ਸਾਹਿਬ ਲਈ ਕਣਕ ਦਾ ਟਰੱਕ ਕੀਤਾ ਰਵਾਨਾ

ਮਲੋਟ:- ਮਲੋਟ ਸ਼ਹਿਰ ਦੀਆਂ ਸੰਗਤਾਂ ਵੱਲੋਂ ਹਰੇਕ ਸਾਲ ਹੀ ਕਣਕ ਦਾ ਟਰੱਕ ਲੰਗਰ ਲਈ ਰਵਾਨਾ ਕੀਤਾ ਜਾਂਦਾ ਹੈ। ਡਾ.ਸੁਖਦੇਵ ਸਿੰਘ ਗਿੱਲ ਜਿਲ੍ਹਾ ਕੋਆਰਡੀਨੇਟਰ ਸਮੂਹ ਸਮਾਜ ਸੇਵੀ ਸੰਸਥਾਵਾਂ ਅਤੇ ਧਾਰਮਿਕ ਜੱਥੇਬੰਦੀਆਂ ਨੇ ਸ. ਰੇਸ਼ਮ ਸਿੰਘ, ਗੁਰਚਰਨ ਸਿੰਘ ਢਿੱਲੋਂ, ਗੁਰਦਿਆਲ ਸਿੰਘ ਸੰਧੂ,ਬਲਬੀਰ ਚੰਦ ਦਾ ਧੰਨਵਾਦ ਕੀਤਾ ਜਿਹਨਾਂ ਨੇ ਮਲੋਟ ਸ਼ਹਿਰ ਦੀਆਂ ਸੰਗਤਾਂ ਕੋਲੋ ਕਣਕ ਇੱਕਠੀ ਕਰਕੇ ਤਖ਼ਤ ਪਟਨਾ ਸਾਹਿਬ ਲਈ ਭੇਜੀ ਹੈ। ਮਲੋਟ ਸ਼ਹਿਰ ਦੇ ਸਰਾਭਾ ਨਗਰ ਤੋਂ ਕਣਕ ਦਾ ਟਰੱਕ ਰਵਾਨਾ ਕੀਤਾ ਗਿਆ।

ਬਾਬਾ ਕਸ਼ਮੀਰ ਸਿੰਘ ਭੂਰੀਵਾਲੇਆ ਦੀ ਅਗਵਾਈ ਵਿੱਚ ਇਹ ਉਪਰਾਲਾ ਕੀਤਾ ਜਾਂਦਾ ਹੈ। ਡਾ.ਗਿੱਲ ਨੇ ਕਿਹਾ ਕਿ ਇਸ ਤੋਂ ਇਲਾਵਾ ਹੋਰ ਪਿੰਡਾਂ ਵਿੱਚੋਂ ਵੀ ਕਣਕ ਇਕੱਠੀ ਕਰਕੇ ਭੇਜੀ ਜਾ ਰਹੀ ਹੈ। ਇਸ ਮੌਕੇ ਗੁਰਜੀਤ ਸਿੰਘ ਸਰਪੰਚ ਸਰਾਵਾਂ ਬੋਦਲਾ, ਮਹਿੰਦਰ ਸਿੰਘ, ਸੁਖਦੇਵ ਸਿੰਘ, ਪ੍ਰੀਤਮ ਸਿੰਘ, ਹਰਪ੍ਰੀਤ ਸਿੰਘ, ਮਹਿਲ ਸਿੰਘ, ਗੁਰਪ੍ਰੀਤ ਸਿੰਘ, ਬਲਵੀਰ ਸਿੰਘ ਇੰਸਪੈਕਟਰ, ਪਿੰਦਰ ਕੰਗ, ਕਾਬਲ ਸਿੰਘ,ਮਾਸਟਰ ਹਰਜਿੰਦਰ ਸਿੰਘ,ਕਸ਼ਮੀਰ ਸਿੰਘ, ਹਰਜੀਤ ਸਿੰਘ, ਮਾਸਟਰ ਹਿੰਮਤ ਸਿੰਘ ਅਤੇ ਗੁਰਦੁਆਰਾ ਗੁਰੂ ਅੰਗਦ ਦੇਵ ਜੀ ਸਰਾਭਾ ਨਗਰ ਦਾ ਵਿਸ਼ੇਸ਼ ਸਹਿਯੋਗ ਰਿਹਾ । Author : Malout Live