District NewsMalout News

ਥਾਣਾ ਸਦਰ ਮਲੋਟ ਪੁਲਿਸ ਨੂੰ ਮਿਲੀ ਕਾਮਯਾਬੀ, ਲੰਮੇ ਸਮੇਂ ਤੋਂ ਭਗੋੜੇ ਕਰਾਰ ਦੋਸ਼ੀ ਆਏ ਕਾਬੂ

ਮਲੋਟ: ਸ਼੍ਰੀ ਗੋਰਵ ਯਾਦਵ ਆਈ.ਪੀ.ਐੱਸ ਡੀ.ਜੀ.ਪੀ ਪੰਜਾਬ, ਸ੍ਰ. ਗੁਰਸ਼ਰਨ ਸਿੰਘ ਸੰਧੂ ਆਈ.ਜੀ.ਪੀ ਫਰੀਦਕੋਟ ਅਤੇ ਸ਼੍ਰੀ ਭਾਗੀਰਥ ਮੀਨਾ ਆਈ.ਪੀ.ਐੱਸ, ਐੱਸ.ਐੱਸ.ਪੀ ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਡੀ.ਐੱਸ.ਪੀ ਮਲੋਟ ਅਵਤਾਰ ਸਿੰਘ ਰਾਜਪਾਲ ਅਤੇ ਲਵਮੀਤ ਕੌਰ ਮੁੱਖ ਅਫਸਰ ਥਾਣਾ ਸਦਰ ਮਲੋਟ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਉਨ੍ਹਾਂ ਮੁਕੱਦਮਾ ਨੰਬਰ 44 ਮਿਤੀ 23-06-2014 ਅ/ਧ 457/380 ਆਈ.ਪੀ.ਸੀ ਸਦਰ ਥਾਣਾ ਮਲੋਟ ਵਿਖੇ ਅ/ਧ ਧਾਰਾ 82/83 CPRC ਤਹਿਤ ਸੰਜੇ ਪੁੱਤਰ ਕਰਨ ਸਿੰਘ ਵਾਸੀ ਮ.ਨੰ. 4,

ਹੰਸ ਕਲੋਨੀ ਫਤਿਆਬਾਦ ਹਾਲ ਆਬਾਦ ਵਾ ਨੰ. 10, ਸ਼ਿਵਾਲੀ (ਹਰਿਆਣਾ) ਅਤੇ ਰਕੇਸ਼ ਕੁਮਾਰ ਉਰਫ ਸੁਭਾਸ਼ ਪੁੱਤਰ ਜ਼ੋਹਰੀ ਲਾਲ ਵਾਸੀ ਚੇਮਣਪੁਰ, ਜਿਲ੍ਹਾ ਭਰਤਪੁਰ (ਰਾਜਸਥਾਨ) ਝੂਨਝਨੂ ਜੇਲ੍ਹ (ਰਾਜਸਥਾਨ) ਜੋ ਕਿ ਲੰਮੇ ਸਮੇਂ ਤੋ ਮੁਕੱਦਮੇ ਵਿੱਚ ਭਗੋੜੇ (ਪੀ.ਓ) ਕਰਾਰ ਸੀ ਜਿਨ੍ਹਾਂ ਨੂੰ ਬੀਤੇ ਦਿਨੀਂ ਝੂਨਝਨੂ ਜੇਲ੍ਹ (ਰਾਜਸਥਾਨ) ਤੋਂ ਮਲੋਟ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਲਈ ਲਿਆਏ ਸਨ। ਇਸ ਮੌਕੇ ਮੁਕੱਦਮੇ ਦੀ ਪੈਰਵਾਈ ਕਰ ਰਹੇ ਥਾਣਾ ਸਦਰ ਮਲੋਟ ਦੇ ਏ.ਐੱਸ.ਆਈ ਪ੍ਰਭਜੋਤ ਸਿੰਘ ਨੇ ਉਕਤਾਨ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਾ ਕੇ ਵਾਪਿਸ ਝੂਨਝਨੂ ਜੇਲ੍ਹ (ਰਾਜਸਥਾਨ) ਪੁਲਿਸ ਅਧਿਕਾਰੀਆਂ ਨੂੰ ਸਪੁਰਦ ਕਰਾ ਦਿੱਤੇ ਗਏ।

Author: Malout Live

Back to top button