ਸਟੇਟ ਐਂਟੀ ਫਰਾਡ ਯੂਨਿਟ ਨੇ15 ਹਸਪਤਾਲਾਂ ਨੂੰ 'ਕਾਰਨ ਦੱਸੋ' ਨੋਟਿਸ ਕੀਤਾ ਜਾਰੀ
ਚੰਡੀਗੜ੍ਹ:- ਸਰਬੱਤ ਸਿਹਤ ਬੀਮਾ ਯੋਜਨਾ (ਐਸ. ਐਸ. ਬੀ. ਵਾਈ) ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਐਂਟੀ ਫਰਾਡ ਯੂਨਿਟ (ਐਸ. ਏ. ਐਫ. ਯੂ) ਨੇ ਕਾਰਵਾਈ ਕਰਦਿਆਂ ਸਟੇਟ ਧੋਖਾਧੜੀ ਕਰਨ ਵਾਲੇ 15 ਹਸਪਤਾਲਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ। ਐਸ. ਐਸ. ਬੀ. ਵਾਈ ਤਹਿਤ ਪਾਈ ਗਈ ਧੋਖਾਧੜੀ/ਬੇਨਿਯਮੀਆਂ ਸਬੰਧੀ ਕਿਸੇ ਵੀ ਘਟਨਾਂ ਦੀ ਸਰਗਰਮੀ ਨਾਲ ਨਿਗਰਾਨੀ ਕਰਨ ਅਤੇ ਨਿਯਮਾਂ ਦਾ ਪਾਲਣ ਕਰਵਾਉਣ ਅਤੇ ਸਕੀਮ ਬਾਰੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਤੋਂ ਸਖਤ ਕਾਰਵਾਈ ਕਰਨ ਲਈ ਐਸ. ਏ. ਐਫ. ਯੂ. ਨੂੰ ਨਿਰਦੇਸ਼ ਦਿੱਤੇ ਗਏ ਹਨ। ਇਹ ਪ੍ਰਗਟਾਵਾ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਆਪਣੇ ਇੱਕ ਪ੍ਰੈਸ ਬਿਆਨ 'ਚ ਕੀਤਾ।ਮੰਤਰੀ ਨੇ ਦੱਸਿਆ ਕਿ ਐਸ. ਏ. ਐਫ. ਯੂ ਟੀਮ ਵਲੋਂ ਪੰਜਾਬ ਦੇ ਹਸਪਤਾਲਾਂ 'ਚ ਬੇਨਿਯਮੀਆਂ/ਧੋਖਾਧੜੀਆਂ ਨਾਲ ਜੁੜੇ ਸਾਰੇ ਮਾਮਲਿਆਂ ਦਾ ਉਨ੍ਹਾਂ ਨੇ ਖੁਦ ਨਿਰੀਖਣ ਕੀਤਾ ਹੈ। ਉਨ੍ਹਾਂ ਦੱਸਿਆ ਕਿ ਐਸ. ਏ. ਐਫ. ਯੂ. ਦੀ ਟੀਮ ਮੁਤਾਬਕ ਸੂਬੇ ਦੇ ਕਈ ਹਸਪਤਾਲਾਂ ਨੂੰ ਹੁਣ ਤੱਕ 15 ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ, ਜ਼ੁਰਮਾਨਾ ਲਾਇਆ ਗਿਆ ਹੈ ਅਤੇ ਕੁਝ ਹਸਪਤਾਲਾਂ ਨੂੰ ਚਿਤਾਵਨੀ ਪੱਤਰ ਵੀ ਜਾਰੀ ਕੀਤੇ ਗਏ ਹਨ, ਜੋ ਕਥਿਤ ਤੌਰ 'ਤੇ ਐੱਸ. ਐੱਸ. ਵੀ. ਬਾਈ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ 'ਚ ਸ਼ਾਮਲ ਸਨ।