District NewsMalout News

ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਚੋਰੀ ਦੇ 04 ਮੋਟਰਸਾਇਕਲ ਅਤੇ ਗੈਸ ਸਿਲੰਡਰਾਂ ਸਮੇਤ 03 ਵਿਅਕਤੀ ਕੀਤੇ ਕਾਬੂ

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਮਾਣਯੋਗ ਗੋਰਵ ਯਾਦਵ ਆਈ.ਪੀ.ਐੱਸ. ਡੀ.ਜੀ.ਪੀ ਪੰਜਾਬ ਦੀਆ ਹਦਾਇਤਾਂ ਮੁਤਾਬਿਕ ਸ੍ਰੀ ਭਾਗੀਰਥ ਸਿੰਘ ਮੀਨਾ, ਆਈ.ਪੀ.ਐੱਸ ਸੀਨੀਅਰ ਕਪਤਾਨ ਪੁਲਿਸ ਸ੍ਰੀ ਮੁਕਤਸਰ ਸਾਹਿਬ ਵੱਲੋਂ ਸ਼ਰਾਰਤੀ ਅਨਸਰਾਂ ਤੇ ਨਕੇਲ ਕਸੀ ਜਾ ਰਹੀ ਹੈ। ਜਿਸ ਦੇ ਚੱਲਦਿਆ ਸ੍ਰੀ ਮਨਮੀਤ ਸਿੰਘ ਢਿੱਲੇ ਐੱਸ.ਪੀ. (ਡੀ) ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਐਸ.ਆਈ ਜਗਸੀਰ ਸਿੰਘ ਮੁੱਖ ਅਫ਼ਸਰ ਥਾਣਾ ਬਰੀਵਾਲਾ ਵੱਲੋਂ 03 ਚੋਰ ਗਿਰੋਹ ਦੇ ਮੈਂਬਰਾਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ 04 ਚੋਰੀ ਦੇ ਮੋਟਰਸਾਇਕਲ ਅਤੇ 02 ਗੈਸ ਸਿਲੰਡਰਾਂ ਨੂੰ ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ।

ਜਾਣਕਾਰੀ ਅਨੁਸਾਰ ਮਿਤੀ 04-6-2024 ਨੂੰ ਹੌਲਦਾਰ ਲਖਵੀਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਦਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸੰਬੰਧ ਵਿੱਚ ਪਿੰਡ ਵੜਿੰਗ ਮੌਜੂਦ ਸੀ ਤਾਂ ਰਾਮ ਸਿੰਘ ਪੁੱਤਰ ਤੁਲਸੀ ਰਾਮ ਵਾਸੀ ਨਹਿਰ ਕਾਲੋਨੀ ਵੜਿੰਗ ਨੇ ਇਤਲਾਹ ਦਿੱਤੀ ਕਿ ਉਸਦਾ ਮੋਟਰਸਾਇਕਲ ਪਲਟੀਨਾ ਨੰਬਰੀ ਪੀ.ਬੀ. 300 8458 ਸਤਵੀਰ ਸਿੰਘ ਉਰਫ ਸੰਤੂ ਪੁੱਤਰ ਜਗਦੇਵ ਸਿੰਘ, ਬਲਜਿੰਦਰ ਸਿੰਘ ਉਰਫ ਥਿੰਦਾ ਪੁੱਤਰ ਅਮਨਜੀਤ ਸਿੰਘ ਅਤੇ ਅਕਾਸ਼ਦੀਪ ਸਿੰਘ ਉਰਫ ਦੀਪੂ ਪੁੱਤਰ ਅਮਨਜੀਤ ਸਿੰਘ ਵਾਸੀਆਨ ਕੋਟਲੀ ਸੰਘਰ ਨੇ ਚੋਰੀ ਕਰ ਲਿਆ ਹੈ, ਜਿਸ ਤੇ ਮੁਕੰਦਮਾ ਨੰਬਰ 41 ਮਿਤੀ 04-6-2024 ਅ/ਧ 379 ਹਿੰ:ਦੰ: ਥਾਣਾ ਬਰੀਵਾਲਾ ਦਰਜ ਕਰਕੇ ਤਫਤੀਸ਼ ਦੌਰਾਨ ਦੋਸ਼ੀ ਸਤਵੀਰ ਸਿੰਘ ਉਰਫ ਸੱਤੂ ਪੁੱਤਰ ਜਗਦੇਵ ਸਿੰਘ, ਬਲਜਿੰਦਰ ਸਿੰਘ ਉਰਫ ਬਿੰਦਾ ਪੁੱਤਰ ਅਮਨਜੀਤ ਸਿੰਘ ਅਤੇ ਅਕਾਸ਼ਦੀਪ ਸਿੰਘ ਉਰਫ ਦੀਪੂ ਪੁੱਤਰ ਅਮਨਜੀਤ ਸਿੰਘ ਵਾਸੀਆਨ ਕੋਟਲੀ ਸੰਘਰ ਨੂੰ ਗ੍ਰਿਫ਼ਤਾਰ ਕਰਕੇ ਇਹਨਾਂ ਪਾਸੋਂ 04 ਚੋਰੀ ਦੇ ਮੋਟਰਸਾਇਕਲ ਅਤੇ 02 ਗੈਸ ਸਿਲੰਡਰ ਬਰਾਮਦ ਕਰਕੇ ਗ੍ਰਿਫ਼ਤਾਰ ਕਰਕੇ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ।

Author : Malout Live

Back to top button