Malout News

ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਮੰਡੀ ਹਰਜੀ ਰਾਮ ਗਰਲਜ਼ ਸਕੂਲ ਮਲੋਟ ਦੇ ਦੋ ਅਧਿਆਪਕਾ ਦਾ ਵਿਸ਼ੇਸ਼ ਸਨਮਾਨ

ਮਲੋਟ:- ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਮਲੋਟ ਦੇ ਅਧਿਆਪਕ ਸ੍ਰੀ ਮਤੀ ਸੁਨੀਤਾ ਰਾਣੀ ਸਾਇੰਸ ਮਿਸਟ੍ਰੈਸ ਅਤੇ ਸ੍ਰੀ ਮਤੀ ਨਿੱਧਾ ਨਾਰੰਗ ਸਾਇੰਸ ਮਿਸਟ੍ਰੈੱਸ ਦਾ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਜਸਵਿੰਦਰ ਕੌਰ ਵੱਲੋਂ ਸਨਮਾਨ ਪੱਤਰ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ, ਇਹ ਸਨਮਾਨ ਲਾਕਡਾਊਨ ਦੌਰਾਨ ਮਿਹਨਤ ਅਤੇ ਸ਼ਿੱਦਤ ਨਾਲ ਆਨਲਾਈਨ ਕਰਵਾਈ ਜਾ ਰਹੀ ਪੜਾਈ ਕਰਕੇ ਕੀਤਾ ਗਿਆ।
ਸਕੂਲ ਦੇ ਪ੍ਰਿੰਸੀਪਲ ਸ੍ਰੀ ਵਿਜੈ ਗਰਗ ਨੇ ਦੱਸਿਆ ਇਸ ਸਕੂਲ ਦੇ ਸਾਰੇ ਅਧਿਆਪਕ ਲਾਕਡਾਊਨ ਦੌਰਾਨ ਪੂਰੀ ਮਿਹਨਤ ਨਾਲ ਵਿਦਿਆਰਥੀਆਂ ਦੀ ਆਨਲਾਈਨ ਪੜਾਈ ਵਿੱਚ ਲੱਗੇ ਹੋਏ ਹਨ, ਸਮੇਂ ਸਮੇਂ ਤੇ ਨਿਰੀਖਣ ਵੀ ਕੀਤਾ ਜਾਦਾ ਹੈ, ਉਹਨਾ ਦੱਸਿਆ ਘਰ ਬੈਠੇ ਵਿਦਿਆਰਥੀਆਂ ਦਾ ਸੋਸ਼ਲ ਮੀਡੀਆ ਰਾਹੀਂ ਸਮਰ ਕੈਪ ਵੀ ਲਗਾਇਆ ਗਿਆ ਸੀ। ਇਸ ਮੌਕੇ ਪ੍ਰਿੰਸੀਪਲ ਸ੍ਰੀ ਵਿਜੈ ਗਰਗ ਨੇ ਸਨਮਾਨਿਤ ਹੋਣ ਵਾਲੇ ਅਧਿਆਪਕਾ ਨੂੰ ਵਧਾਈ ਦਿੱਤੀ

Leave a Reply

Your email address will not be published. Required fields are marked *

Back to top button