District NewsMalout News

ਮੇਲਾ ਮਾਘੀ ਮੌਕੇ ਕਿਸੇ ਵੀ ਸ਼ਰਧਾਲੂ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਮੁਸ਼ਕਿਲ ਐੱਸ.ਐੱਸ.ਪੀ

ਜ਼ਿਲ੍ਹਾ ਪੁਲਿਸ ਵੱਲੋਂ ਟ੍ਰੈਫਿਕ ਸੰਬੰਧੀ ਵਿਸ਼ੇਸ਼ ਐਮਰਜੈਂਸੀ ਟ੍ਰੈਫਿਕ ਪਲਾਨ ਤਿਆਰ

ਸ਼੍ਰੀ ਮੁਕਤਸਰ ਸਾਹਿਬ:- ਸ਼੍ਰੀ ਮੁਕਤਸਰ ਸਾਹਿਬ ਵਿਖੇ ਚਾਲੀ ਮੁਕਤਿਆਂ ਦੀ ਯਾਦ ਵਿੱਚ ਹਰ ਸਾਲ ਲੱਗਣ ਵਾਲੇ ਪਵਿੱਤਰ ਅਤੇ ਇਤਹਾਸਿਕ ਮੇਲਾ ਮਾਘੀ ਮੌਕੇ ਭਾਰੀ ਤਾਦਾਦ ਵਿੱਚ ਸ਼ਰਧਾਲੂ, ਸਿਆਸੀ ਹਸਤੀਆਂ, ਉੱਚ ਅਫ਼ਸਰ, ਨੌਜਵਾਨ ਅਤੇ ਸਮਾਜ ਦੇ ਹਰ ਵਰਗ ਦੇ ਲੋਕ ਆਪਣੀ ਹਾਜਰੀ ਲਗਵਾਉਣ ਲਈ ਇਸ ਮੇਲੇ ਦਾ ਹਿੱਸਾ ਬਣਦੇ ਹਨ। ਇਸ ਮੌਕੇ ਅਕਸਰ ਟਰੈਫਿਕ ਅਤੇ ਅਮਨ ਕਾਨੂੰਨ ਦੀ ਸੱਮਸਿਆ ਦਾ ਡਰ ਬਣਿਆ ਰਹਿੰਦਾ ਹੈ। ਇਸ ਮੇਲੇ ਦੀ ਮਹੱਤਤਾ ਨੂੰ ਦੇਖਦੇ ਹੋਏ ਟਰੈਫਿਕ ਸਮੱਸਿਆਂ ਨੂੰ ਕੰਟਰੋਲ ਕਰਨ ਲਈ ਜਿਲ੍ਹਾ ਪੁਲਿਸ ਵੱਲੋਂ ਇੱਕ ਵਿਸ਼ੇਸ਼ ਰੂਟ ਪਲਾਨ ਤਿਆਰ ਕੀਤਾ ਗਿਆ। ਇਸ ਸੰਬੰਧੀ ਸ. ਸਰਬਜੀਤ ਸਿੰਘ ਪੀ.ਪੀ.ਐੱਸ ਸੀਨੀਅਰ ਕਪਤਾਨ ਪੁਲਿਸ ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇੱਸ ਪਵਿੱਤਰ ਤਿਉਹਾਰ ਤੇ ਆਉਣ ਵਾਲੇ ਸ਼ਰਧਾਲੂਆਂ ਦੀ ਸੁਵਿਧਾ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 7 ਆਰਜੀ ਬੱਸ ਸਟੈਂਡ ਤਿਆਰ ਕੀਤੇ ਗਏ, ਜੋ ਇਸ ਪ੍ਰਕਾਰ ਹਨ:-
1. ਫਿਰੋਜ਼ਪੁਰ ਰੋਡ ਤੋਂ ਆਉਣ ਵਾਲੀਆਂ ਬੱਸਾਂ ਦੀ ਪਾਰਕਿੰਗ ਸਾਹਮਣੇ 220 ਕੇ.ਵੀ ਸਬ ਸਟੇਸ਼ਨ ਨੇੜੇ ਬਿਜਲੀ ਘਰ ਫਿਰੋਜ਼ਪੁਰ ਰੋਡ ‘ਤੇ ਹੋਵੇਗੀ।
2. ਮਲੋਟ ਰੋਡ ਤੋਂ ਆਉਣ ਵਾਲੀਆਂ ਬੱਸਾਂ ਦੀ ਪਾਰਕਿੰਗ, ਰਾਧਾ ਸੁਆਮੀ ਡੇਰੇ ਦੇ ਸਾਹਮਣੇ ਮਲੋਟ ਰੋਡ ‘ਤੇ ਹੋਵੇਗੀ।
3. ਬਠਿੰਡਾ ਰੋਡ ਤੋਂ ਆਉਣ ਵਾਲੀਆਂ ਬੱਸਾਂ ਦੀ ਪਾਰਕਿੰਗ, ਸਾਹਮਣੇ ਹਰਿਆਲੀ ਪੈਟਰੋਲ ਪੰਪ ਬਠਿੰਡਾ ਰੋਡ ‘ਤੇ ਹੋਵੇਗੀ।
4. ਜਲਾਲਾਬਾਦ ਤੋਂ ਆਉਣ ਵਾਲੀਆਂ ਬੱਸਾਂ ਦੀ ਪਾਰਕਿੰਗ, ਨੇੜੇ ਭਾਈ ਮਹਾਂ ਸਿੰਘ ਯਾਦਗਾਰੀ ਗੇਟ ਜਲਾਲਾਬਾਦ ਰੋਡ ‘ਤੇ ਹੋਵੇਗੀ।
5. ਗੁਰੂਹਰਸਹਾਏ ਰੋਡ ਤੋਂ ਆਉਣ ਵਾਲੀਆ ਬੱਸਾਂ ਦੀ ਪਾਰਕਿੰਗ, ਯਾਦਗਾਰੀ ਗੇਟ ਗੁਰੂਹਰਸਹਾਏ ਰੋਡ ‘ਤੇ ਹੋਵੇਗੀ।
6. ਕੋਟਕਪੂਰਾ ਰੋਡ ਤੋਂ ਆਉਣ ਵਾਲੀਆ ਬੱਸਾਂ ਦੀ ਪਾਰਕਿੰਗ, ਸਾਹਮਣੇ ਦੇਸ਼ ਭਗਤ ਡੈਂਟਲ ਕਾਲਜ ਅਤੇ ਡੀ.ਏ.ਵੀ ਸਕੂਲ ਕੋਟਕਪੂਰਾ ਰੋਡ ਵਿਖੇ ਹੋਵੇਗੀ।
7. ਅਬਹੋਰ/ਪੰਨੀਵਾਲਾ ਤੋਂ ਆਉਣ ਵਾਲੀਆ ਬੱਸਾਂ ਦੀ ਪਾਰਕਿੰਗ, ਅਬੋਹਰ ਰੋਡ ਬਾਈਪਾਸ ਚੌਂਕ ‘ਤੇ ਹੋਵੇਗੀ ਅਤੇ ਕਿਸੇ ਵੀ ਬੱਸ ਨੂੰ ਸ਼ਹਿਰ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ।
ਮੇਲੇ ਵਾਲੇ ਦਿਨ ਸ਼ਹਿਰ ਵਿੱਚ ਹੈਵੀ ਵਹੀਕਲਾਂ ਨੂੰ ਆਉਣ ਦੀ ਮਨਾਹੀ ਹੋਵੇਗੀ ਅਤੇ ਇਸਦੀ ਉਲੰਘਣਾ ਕਰਨ ਵਾਲਿਆਂ ਖਿਲ਼ਾਫ ਜ਼ਿਲ੍ਹਾ ਟਰੈਫਿਕ ਪੁਲਿਸ ਨੂੰ ਕਾਰਵਾਈ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਇਸਦੇ ਨਾਲ ਹੀ ਫਿਰੋਜ਼ਪੁਰ, ਕੋਟਕਪੂਰਾ, ਬਠਿੰਡਾ, ਜਲਾਲਾਬਾਦ, ਗੁਰੂਹਰਸਹਾਏ ਵਾਲੀ ਸਾਈਡ ਤੋਂ ਆਉਣ ਵਾਲੇ ਹੈਵੀ ਵਹੀਕਲਾਂ ਲਈ ਬਦਲਵੇਂ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਇਸ ਪ੍ਰਕਾਰ ਆਮ ਲੋਕਾਂ ਅਤੇ ਸ਼ਰਧਾਲੂਆਂ ਦੀਆਂ ਨਿੱਜੀ ਗੱਡੀਆਂ ਲਈ ਪਾਰਕਿੰਗ ਵਾਸਤੇ 17 ਪਾਰਕਿੰਗ ਥਾਵਾਂ ਨਿਰਧਾਰਿਤ ਕੀਤੀਆਂ ਗਈਆਂ ਹਨ ਜੋ ਇਸ ਪ੍ਰਕਾਰ ਹਨ:-
1. ਦੁਸਹਿਰਾ ਗਰਾਉਂਡ/ਪਸ਼ੂ ਮੇਲਾ ਨੇੜੇ ਡਾ. ਗਿੱਲ ਕੋਠੀ ਪਿੰਡ ਚੱਕ ਬੀੜ ਸਰਕਾਰ।
2. ਸਾਹਮਣੇ ਮੁਕਤਾ-ਏ-ਮਿਨਾਰ ਨੇੜ੍ਹੇ ਡੀ.ਸੀ ਦਫ਼ਤਰ।
3. ਦਫਤਰ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ।
4. ਹਰਿਆਲੀ ਪੈਟਰੋਲ ਪੰਪ ਦੇ ਸਾਹਮਣੇ।
5. ਸਾਹਮਣੇ ਖੇਤੀਬਾੜੀ ਦਫ਼ਤਰ ਬਠਿੰਡਾ ਰੋਡ ਸ਼੍ਰੀ ਮੁਕਤਸਰ ਸਾਹਿਬ।
6. ਬੈਕ ਸਾਈਡ ਬਾਬਾ ਦੀਪ ਸਿੰਘ ਹੈੱਲਥ ਕਲੱਬ ਨੇੜੇ ਨਹਿਰੀ ਕਾਲੌਨੀ ਬਠਿੰਡਾ ਬਾਈਪਾਸ।
7. ਗਿਰਧਰ ਧਰਮ ਕੰਡਾ ਮਲੋਟ ਰੋਡ ਦੇ ਨਾਲ ਸ਼ਹਿਰ ਵਾਲੇ ਪਾਸੇ ।
8. ਦੀਪ ਹਾਂਡਾ ਕਾਰ ਏਜੰਸੀ ਦੇ ਸਾਹਮਣੇ ਅਤੇ ਬਿਜਲੀ ਘਰ ਦੇ ਨਾਲ ਮਲੋਟ ਰੋਡ।
9. ਦੀਪ ਹਾਂਡਾ ਕਾਰ ਏਜੰਸੀ ਦੇ ਨਾਲ ਅਤੇ ਬਿਜਲੀ ਘਰ ਦੇ ਸਾਹਮਣੇ ਮਲੋਟ ਰੋਡ।
10. ਬੱਸ ਸਟੈਂਡ ਸ਼੍ਰੀ ਮੁਕਤਸਰ ਸਾਹਿਬ।
11. ਟੋਆਇਟਾ ਮੋਟਰਜ਼ ਅਤੇ ਸੇਤੀਆ ਹਾਂਡਾ ਮੋਟਰ ਸਾਈਕਲ ਏਜੰਸੀ ਦੇ ਵਿਚਕਾਰ ਮਲੋਟ ਰੋਡ।
12. ਟੋਆਇਟਾ ਮੋਟਰਜ਼ ਦੇ ਸਾਹਮਣੇ ਮਲੋਟ ਰੋਡ।
13. ਨਵੀਂ ਦਾਣਾ ਮੰਡੀ ਸ਼੍ਰੀ ਮੁਕਤਸਰ ਸਾਹਿਬ।
14. ਰੈੱਡ ਕਰਾਸ ਭਵਨ ਨੇੜੇ ਗੁਰੂੁ ਗੋਬਿੰਦ ਸਿੰਘ ਪਾਰਕ/ਨੇੜੇ ਥਾਣਾ ਸਿਟੀ ਸ਼੍ਰੀ ਮੁਕਤਸਰ ਸਾਹਿਬ।
15. ਮਾਈ ਭਾਗੋ ਕਾਲਜ ਦੇ ਸਾਹਮਣੇ ਕਾਲੌਨੀ ਵਿੱਚ।
16. ਤਿਕੋਣੀ ਮਲੋਟ ਰੋਡ ਦੇ ਨਾਲ ਸ਼੍ਰੋਮਣੀ ਕਮੇਟੀ ਦੀ ਜ੍ਹਗਾ ਦੇ ਬੈਕਸਾਈਡ ਡਾ.ਜੈ ਦੇਵ ਵਾਲੀ ਗਲੀ।
17. ਕਾਲੌਨੀ ਬੂੜਾ ਗੁੱਜਰ ਰੋਡ ਸ਼੍ਰੀ ਮੁਕਤਸਰ ਸਾਹਿਬ।
ਇਸ ਤੋਂ ਇਲਾਵਾ ਜ਼ਿਲ੍ਹਾ ਪੁਲਿਸ ਵੱਲੋਂ 07 ਐਮਰਜੈਂਸੀ ਪੁਲਿਸ ਸਹਾਇਤਾ ਕੇਂਦਰ ਬਣਾਏ ਗਏ ਹਨ, ਜਿੱਥੋਂ ਮੇਲੇ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਆਉਣ ‘ਤੇ ਆਮ ਲੋਕ ਬੜੀ ਅਸਾਨੀ ਨਾਲ ਇਨ੍ਹਾਂ ਪੁਲਿਸ ਸਹਾਇਤਾ ਕੇਂਦਰਾਂ ਨਾਲ ਸੰਪਰਕ ਕਰ ਸਕਦੇ ਹਨ ਅਤੇ ਪੁਲਿਸ ਸਹਾਇਤਾ ਪ੍ਰਾਪਤ ਕਰ ਸਕਦੇ ਹਨ।
ਪੁਲਿਸ ਸਹਾਇਤਾ ਕੇਂਦਰ ਦੇ ਨਾਮ ਇਸ ਪ੍ਰਕਾਰ ਹਨ:-
1. ਬਠਿੰਡਾ ਰੋਡ ‘ਤੇ ਜ਼ਿਲ੍ਹਾ ਉਦਯੋਗ ਕੇਂਦਰ ਦੇ ਦਫ਼ਤਰ ਦੇ ਨਾਲ।
2. ਮੇਲਾ ਗਰਾਊਂਡ ਮੇਨ ਗੇਟ ਦੇ ਨਜਦੀਕ ਮਲੋਟ ਰੋਡ
3. ਡੇਰਾ ਭਾਈ ਮਸਤਾਨ ਸਿੰਘ ਸਕੂਲ ਮਲੋਟ ਰੋਡ ਮੰਗੇ ਦੇ ਪਟਰੋਲ ਪੰਪ ਪਿੱਛੇ
4 . ਅਬੋਹਰ ਰੋਡ ਬਾਈਪਾਸ ਚੌਂਕ
5. ਨੇੜੇ ਗੁਰੂ ਨਾਨਕ ਕਾਲਜ (ਲੜਕੀਆਂ) ਟਿੱਬੀ ਸਾਹਿਬ ਰੋਡ
6. ਗੁਰੂ ਹਰਸਹਾਏ ਰੋਡ ਪਿੰਡ ਲੰਬੀ ਢਾਬ (ਪਸ਼ੂ ਮੇਲਾ)
7. ਕੋਟ ਕਪੂਰਾ ਰੋਡ ਨੇੜੇ ਕੋਠੀ ਡਾ. ਕੇਹਰ ਸਿੰਘ।
ਅਮਨ ਕਾਨੂੰਨ ਅਤੇ ਸੁੱਰਖਿਆ ਕਾਇਮ ਰੱਖਣ ਲਈ ਸ਼ਹਿਰ ਦੇ ਅੰਦਰੂਨੀ ਭਾਗਾਂ ਵਿੱਚ 32 ਸਥਾਨਾਂ ‘ਤੇ ਨਾਕੇ ਲਗਾਏ ਗਏ ਹਨ ਅਤੇ ਸ਼੍ਰੀ ਮੁਕਤਸਰ ਸਾਹਿਬ ਨੂੰ ਆਉਣ ਵਾਲੇ ਬਾਹਰੀ ਰਸਤਿਆਂ ਤੇ ਕੁੱਲ 26 ਸਥਾਨਾ ਤੇ ਨਾਕੇ ਲਗਾਏ ਗਏ ਹਨ। ਮੇਲਾ ਮਾਘੀ ਮੌਕੇ ਆਵਾਜਾਈ ਵਿਵਸਥਾ ਨੂੰ ਨਿਯਮਬੱਧ ਤਰੀਕੇ ਨਾਲ ਚਲਾਉਣ ਲਈ ਵੱਖ-ਵੱਖ ਸਥਾਨਾਂ ‘ਤੇ ਕੁੱਲ 49 ਟਰੈਫਿਕ ਪੁਆਇੰਟਾਂ ਦੀ ਪਹਿਚਾਣ ਕਰਕੇ ਉਹਨਾਂ ‘ਤੇ ਜਰੂਰਤ ਅਨੁਸਾਰ ਟਰੈਫਿਕ ਪੁਲਿਸ ਦੀ ਤਾਇਨਾਤੀ ਕੀਤੀ ਗਈ ਹੈ। ਇਸੇ ਪ੍ਰਕਾਰ ਆਮ ਲੋਕਾਂ ਅਤੇ ਮੇਲਾ ਵੇਖਣ ਆ ਰਹੀਆਂ ਸੰਗਤਾਂ ਦੇ ਮਨਾਂ ਵਿੱਚ ਸੁੱਰਖਿਆ ਦੀ ਭਾਵਨਾ ਪੈਦਾ ਕਰਨ ਅਤੇ ਸਮਾਜ ਵਿਰੋਧੀ ਅਨਸਰਾਂ ‘ਤੇ ਨਜਰ ਬਣਾਈ ਰੱਖਣ ਦੇ ਮਕਸਦ ਨਾਲ 14 ਮੋਟਰਸਾਈਕਲ ਗਸ਼ਤਾਂ, 5 ਘੋੜ ਸਵਾਰ ਗਸ਼ਤਾਂ ਅਤੇ 11 ਪੈਦਲ ਗਸ਼ਤਾਂ ਸ਼ੁਰੂ ਕੀਤੀਆਂ ਗਈਆਂ ਹਨ। ਭੀੜ ਭੱੜਕੇ ਅਤੇ ਭਗਦੜ ਤੋਂ ਬਚਾਅ ਲਈ 12 ਸਥਾਨਾਂ ਤੇ ਪੁਲਿਸ ਟਾਵਰ ਸਥਾਪਿਤ ਕਰਕੇ ਉਹਨਾਂ ਪਰ ਪੁਲਿਸ ਦੀ ਤਾਇਨਾਤੀ ਕੀਤੀ ਗਈ ਹੈ। ਸ਼ਹਿਰੀ ਏਰੀਆ ਵਿੱਚ ਸਥਿਤ ਸਿਨੇਮਾ ਘਰਾਂ, ਆਰਾਮ ਘਰਾਂ ‘ਤੇ ਵੱਖਰੇ ਤੌਰ ‘ਤੇ ਪੁਲਿਸ ਫੋਰਸ ਲਗਾਈ ਗਈ ਹੈ। ਮੇਲਾ ਮਾਘੀ ਮੌਕੇ ਪੁਲਿਸ ਫੋਰਸ ਨੂੰ ਜਰੂਰਤ ਅਨੁਸਾਰ ਸੀ.ਸੀ.ਟੀ.ਵੀ ਕੈਮਰੇ, ਦੂਰਬੀਨਾਂ, ਡਰੋਨ ਕੈਮਰੇ, ਡੌਗ ਸਕੁਐਡ,ਸੀ.ਸੀ.ਟੀ.ਵੀ ਵੈਨ,ਅਵੇਰਨੈੱਸ ਟੀਮ,ਗੋਤਾਖੋਰ, ਫਸਟਏਡ ਟੀਮਾਂ, ਕਰੇਨਾਂ, ਪੀ ਏ ਸਿਸਟਮ ਆਦਿ ਵੀ ਮੁੱਹਈਆ ਕਰਵਾਏ ਗਏ ਹਨ।
ਸਮੁੱਚੇ ਮੇਲੇ ਨੂੰ ਕੁੱਲ ਸੱਤ ਸੈਕਟਰਾਂ ਵਿੱਚ ਵੰਡ ਕੇ ਪੁਲਿਸ ਫੋਰਸ ਨੂੰ ਤਾਇਨਾਤ ਕੀਤਾ ਗਿਆ ਹੈ ਅਤੇ ਹਰੇਕ ਸੈਕਟਰ ਦਾ ਇੰਚਾਰਜ ਇੱਕ ਸੀਨੀਅਰ ਗਜ਼ਟਿਡ ਪੁਲਿਸ ਅਫ਼ਸਰ ਲਗਾਇਆ ਗਿਆ ਹੈ ਜਦੋਂ ਕਿ ਮੇਲਾ ਮਾਘੀ ਸੁੱਰਖਿਆ ਸੰਬੰਧੀ ਸਮੁੱਚੀ ਕਮਾਂਡ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਮੁਕਤਸਰ ਸਾਹਿਬ ਦੇ ਹੱਥਾਂ ਵਿੱਚ ਸਿੱਧੇ ਤੌਰ ਤੇ ਰਹੇਗੀ।
ਕੋਰੋਨਾ ਮਹਾਂਮਾਰੀ ਤੋਂ ਰਹੋ ਸਾਵਧਾਨ:-
ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਕੋਰੋਨਾ ਵਾਇਰਸ ਬਿਮਾਰੀ ਤੋਂ ਬਚਾਅ ਲਈ ਸਮੇਂ-ਸਮੇਂ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਹਰੇਕ ਵਿਅਕਤੀ ਵੱਲੋਂ ਯਕੀਨੀ ਤੌਰ ਤੇ ਕੀਤੀ ਜਾਵੇ ਅਤੇ ਲੋੜੀਂਦੀਆਂ ਸਾਵਧਾਨੀਆਂ ਦੀ ਵਰਤੋਂ ਹਰ ਹਾਲਤ ਵਿੱਚ ਕੀਤੀ ਜਾਵੇ, ਮੇਲੇ ਵਿੱਚ ਮਾਸਕ ਜਰੂਰ ਲਗਾ ਕੇ ਆੳ ਅਤੇ ਆਪਸੀ ਦੂਰੀ ਬਣਾ ਕੇ ਰੱਖੋ, ਜਿਆਦਾ ਭੀੜ੍ਹ ਭੱੜਕੇ ਵਾਲੀਆਂ ਥਾਵਾਂ ਤੇ ਨਾ ਜਾਓ ਅਤੇ ਖਾਣ ਪੀਣ ਦੀਆਂ ਵਸਤੂਆਂ ਦੀ ਵਰਤੋਂ ਕਰਨ ਤੋਂ ਬਾਅਦ ਸਫਾਈ ਦਾ ਧਿਆਨ ਰੱਖਦਿਆਂ ਕੂੜੇ ਦਾਨ ਦੀ ਵਰਤੋਂ ਕੀਤੀ ਜਾਵੇ ਅਤੇ ਆਪਣੇ ਆਲੇ ਦੁਆਲੇ ਦੀ ਸਫਾਈ ਦਾ ਧਿਆਨ ਰੱਖਿਆ ਜਾਵੇ।
ਮੇਲੇ ਵਿੱਚ ਰਹੋ ਸਾਵਧਾਨ:-
ਜ਼ਿਲ੍ਹਾ ਪੁਲਿਸ ਵੱਲੋਂ ਮਾਘੀ ਮੇਲੇ ਮੌਕੇ ਆਉਣ ਵਾਲੀਆਂ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੇਲੇ ਵਿੱਚ ਆਪਣੇ ਬੱਚਿਆਂ, ਬਜੁਰਗਾਂ ਅਤੇ ਔਰਤਾਂ ਦਾ ਖਾਸ ਧਿਆਨ ਰੱਖਣ ਅਤੇ ਆਪਣੇ ਕੀਮਤੀ ਸਮਾਨ ਦੀ ਪੂਰੀ ਚੌਕਸੀ ਨਾਲ ਸੰਭਾਲ ਕਰਨ, ਕੀਮਤੀ ਗਹਿਣੇ ਤੇ ਨਗਦ ਰਾਸ਼ੀ ਪ੍ਰਤੀ ਚੌਕੰਨੇ ਰਹਿਣ। ਆਮ ਲੋਕਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਦਿਆਂ ਕਿਸੇ ਕਿਸਮ ਦੀ ਅਫਵਾਹ ਤੇ ਯਕੀਨ ਨਾ ਕਰਨ ਦੀ ਅਪੀਲ ਵੀ ਕੀਤੀ ਜਾ ਰਹੀ ਹੈ। ਮੇਲਾ ਵੇਖਣ ਆ ਰਹੇ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੇ ਨਸ਼ੇ ਦੀ ਵਰਤੋਂ ਨਾ ਕਰਨ, ਹੁੱਲੜਬਾਜੀ ਨਾ ਕਰਨ ਤੇ ਅਮਨ ਕਾਨੂੰਨ ਦੀ ਪਾਲਣਾ ਯਕੀਨੀ ਬਣਾਉਣ ਲਈ ਜ਼ਿਲ੍ਹਾ ਪੁਲਿਸ ਨੂੰ ਸਹਿਯੋਗ ਦੀ ਅਪੀਲ ਵੀ ਕੀਤੀ ਜਾ ਰਹੀ ਹੈ। ਸ਼੍ਰੀ ਮੁਕਤਸਰ ਸਾਹਿਬ ਦਾ ਸਮੁੱਚਾ ਪੁਲਿਸ ਪ੍ਰਸ਼ਾਸ਼ਨ ਆਮ ਲੋਕਾਂ ਦੀ ਸੁਰੱਖਿਆ ਲਈ ਵਚਨਬੱਧ ਹੈ ਤੇ ਕਿਸੇ ਵੀ ਮੁਸ਼ਕਿਲ ਸਮੇਂ ਲੋਕ ਪੁਲਿਸ ਕੰਟਰੋਲ ਰੂਮ ਤੇ 01633-263622, 80543-70100, 85560-12400, 112, ਐਬੁਲੈਂਸ 108, ਚਾਈਲਡ ਹੈਲਪਲਾਈਨ ਨੰ: 1098, ਫਾਇਰ ਹੈਲਪਲਾਈਨ ਨੰ:101, ਬਿਲਜੀ ਬੋਰਡ ਹੈਲਪਲਾਈਨ ਨੰ: 1912 ਤੇੇ ਸੰਪਰਕ ਕਰ ਸਕਦੇ ਹਨ।ਮੀਡੀਆ ਨੂੰ ਇਹ ਜਾਣਕਾਰੀ ਵਿਭਾਗ ਦੇ ਲੋਕ ਸੰਪਰਕ ਅਧਿਕਾਰੀ ਸ. ਜਗਸੀਰ ਸਿੰਘ ਵੱਲੋਂ ਦਿੱਤੀ ਗਈ।

Leave a Reply

Your email address will not be published. Required fields are marked *

Back to top button