ਸਰਬੱਤ ਦਾ ਭਲਾ ਟਰੱਸਟ ਵੱਲੋਂ ਸਰਕਾਰੀ ਆਈ.ਟੀ.ਆਈ ਵਿਖੇ ਲਗਾਇਆ ਗਿਆ ਆਰ.ਓ ਸਿਸਟਮ

ਮਲੋਟ:- ਆਪਣੀ ਨਿੱਜੀ ਕਮਾਈ ਵਿੱਚੋ ਲੋਕਾਂ ਦੀ ਭਲਾਈ ਲਈ ਤਤਪਰ ਰਹਿਣ ਵਾਲੀ ਨੇਕ ਸਖਸ਼ੀਅਤ ਡਾ.(ਪ੍ਰੋ) ਐਸ.ਪੀ ਸਿੰਘ ਉਬਰਾਏ, ਮੈਨਜਿੰਗ ਟਰੱਸਟੀ ਦੀ ਸੁਯੋਗ ਅਗਵਾਈ ਹੇਠ ਸਰਬੱਤ ਦਾ ਭਲਾ ਟਰੱਸਟ ਵੱਲੋ ਆਮ ਲੋਕਾਂ ਨੂੰ ਸ਼ੁੱਧ ਪਾਣੀ ਦੀ ਸਹੂਲਤ ਲਈ ਸਰਕਾਰੀ ਤੇ ਗੈਰ-ਸਰਕਾਰੀ ਅਦਾਰਿਆਂ ਵਿੱਚ ਆਰ.ਓ ਸਿਸਟਮ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।

ਇਸੇ ਲੜੀ ਤਹਿਤ ਸਰਬੱਤ ਦਾ ਭਲਾ ਟਰੱਸਟ ਇਕਾਈ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਸਰਕਾਰੀ ਆਈ.ਟੀ.ਆਈ ਸ਼੍ਰੀ ਮੁਕਤਸਰ ਸਾਹਿਬ ਵਿਖੇ ਲਗਾਏ ਗਏ ਆਰ.ਓ ਸਿਸਟਮ ਦਾ ਉਦਘਾਟਨ ਡਾਕਟਰ ਪਰਮਜੀਤ ਸਿੰਘ ਧੀਂਗੜਾ, ਮੁਖੀ ਰਿਜ਼ਨਲ ਸੈਂਟਰ (ਪੰਜਾਬ ਯੂਨੀਵਰਸਿਟੀ) ਸ਼੍ਰੀ ਮੁਕਤਸਰ ਸਾਹਿਬ ਵੱਲੋਂ ਕਰ ਕਮਲਾਂ ਨਾਲ ਕੀਤਾ ਗਿਆ। ਇਸ ਮੌਕੇ ਗੁਰਬਿੰਦਰ ਸਿੰਘ ਬਰਾੜ ਇੰਚਾਰਜ ਮਾਲਵਾ ਜੋਨ ਅਤੇ ਅਰਵਿੰਦਰ ਪਾਲ ਸਿੰਘ ਚਾਹਲ ਜ਼ਿਲਾ ਪ੍ਰਧਾਨ ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਟਰੱਸਟ ਵੱਲੋਂ ਸਿਵਲ ਹਸਪਤਾਲਾਂ, ਸਰਕਾਰੀ ਸਕੂਲਾਂ, ਗੁਰਦੁਆਰਾ ਸਾਹਿਬ ਆਦਿ ਵਿੱਚ ਵੱਡੇ ਪੱਧਰ ਤੇ ਆਰ.ਓ ਸਿਸਟਮ ਲਗਵਾਏ ਜਾ ਰਹੇ ਹਨ। ਇਸ ਤੋਂ ਇਲਾਵਾ ਸਿਹਤ ਸਹੂਲਤਾਂ ਪ੍ਰਦਾਨ ਕਰਦੇ ਹੋਏ ਸੰਨੀ ੳਬਰਾਏ ਕਲੀਨੀਕਲ ਲੈਬ, ਕੱਚਾ ਥਾਂਦੇਵਾਲਾ ਰੋਡ ਸ਼੍ਰੀ ਮੁਕਤਸਰ ਸਾਹਿਬ ਵਿਖੇ ਸਫਲਤਾਪੂਰਵਕ ਚੱਲ ਰਹੀ ਹੈ। ਜਿੱਥੇ ਆਮ ਲੋਕਾਂ ਨੂੰ ਸਰੀਰ ਨਾਲ ਸੰਬੰਧਿਤ ਟੈਸਟ ਲਈ ਆਧੁਨਿਕ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਤੇ ਮਾਸਟਰ ਰਾਜਿੰਦਰ ਸਿੰਘ, ਅਸ਼ੋਕ ਕੁਮਾਰ, ਸੁਖਵੀਰ ਸਿੰਘ, ਚਰਨਜੀਤ ਸਿੰਘ, ਬਲਵਿੰਦਰ ਸਿੰਘ ਬਰਾੜ, ਮਲਕੀਤ ਸਿੰਘ ਅਤੇ ਆਈ.ਟੀ.ਆਈ ਦਾ ਸਟਾਫ ਹਾਜ਼ਰ ਸੀ।