ਜੁਵੇਨਾਇਲ ਜਸਟਿਸ ਐਕਟ ਅਤੇ ਪੋਕਸੋ ਐਕਟ ਨੂੰ ਮਲੋਟ ਅਤੇ ਲੰਬੀ ਬਲਾਕ ਵਿੱਚ ਕੀਤਾ ਜਾਵੇ ਸਖਤੀ ਨਾਲ ਲਾਗੂ
ਸ੍ਰੀ ਮੁਕਤਸਰ ਸਾਹਿਬ:- ਗੋਪਾਲ ਸਿੰਘ(ਪੀ. ਸੀ. ਐਸ) ਉਪ-ਮੰਡਲ ਮੈਜਿਸਟ੍ਰੇਟ ਮਲੋਟ ਦੀ ਪ੍ਰਧਾਨਗੀ ਹੇਠ ਅੱਜ ਬਲਾਕ ਪੱਧਰੀ ਬਾਲ ਪੱਧਰੀ ਬਾਲ ਸੁਰੱਖਿਆ ਕਮੇਟੀ ਦੀ ਮੀਟਿੰਗ ਹੋਈ । ੳਹਨਾ ਵੱਲੋਂ ਮੀਟਿੰਗ ਦੌਰਾਨ ਪੁਲਿਸ ਵਿਭਾਗ ਨੂੰ ਹਦਾਇਤ ਕੀਤੀ ਕਿ ਮਲੋਟ ਵਿੱਚ ਜੁਵੇਨਾਇਲ ਜਸਟਿਸ ਐਕਟ ਅਤੇ ਪੋਕਸੋ ਐਕਟ, ਚਾਈਲਡ ਮੈਰਿਜ(ਪ੍ਰੋਹਿਬਸ਼ਨ ਐਕਟ) ਬਾਲ ਭਿੱਖਿਆ ਵਿਰੋਧੀ ਐਕਟ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ ਤਾਂ ਜੋ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਕੀਤਾ ਜਾ ਸਕੇ । ਉਪ-ਮੰਡਲ ਮੈਜਿਸਟ੍ਰੇਟ ਵੱਲੋਂ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਮਲੋਟ, ਲੰਬੀ ਨੂੰ ਹਦਾਇਤ ਦਿੱਤੀ ਗਈ ਕਿ ਪਿੰਡ ਪੱਧਰੀ ਬਾਲ ਸੁਰੱਖਿਆ ਕਮੇਟੀ ਦੇ ਸਰਪੰਚਾ ਅਤੇ ਮੈਂਬਰਾਂ ਨੂੰ ਉਹਨਾਂ ਦੇ ਕੰਮਾਂ ਸਬੰਧੀ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਕਿਸੇ ਵੀ ਬੱਚੇ ਨਾਲ ਕਿਸੇ ਤਰਾਂ ਦਾ ਦੁਰ-ਵਿਵਹਾਰ ਨਾ ਹੋ ਸਕੇ । ੳਹਨਾ ਵੱਲੋਂ ਬੱਚਿਆਂ ਦੀ ਸਿਹਤ ਸਬੰਧੀ ਜਾਗਰੂਕ ਹੋਣ ਸਬੰਧੀ ਸੀਨੀਅਰ ਮੈਡੀਕਲ ਅਫਸਰ ਨੂੰ ਹਦਾਇਤ ਦਿੱਤੀ ਕਿ ਮਲੋਟ, ਲੰਬੀ,ਬਾਦਲ, ਆਲਮਵਾਲਾ ਵਿਖੇ ਹਰ ਬੱਚੇ ਦਾ ਟੀਕਾਕਰਨ ਯਕੀਨੀ ਬਣਾਇਆ ਜਾਵੇ ।
ਇਸ ਦੌਰਾਨ ਬਲਾਕ ਪ੍ਰਇਮਰੀ ਸਿੱਖਿਆ ਅਫਸਰ ਨੂੰ ਹਦਾਇਤ ਦਿੱਤੀ ਗਈ ਕਿ ਮਲੋਟ ਅਤੇ ਲੰਬੀ ਬਲਾਕ ਦੇ ਬੱਚਿਆਂ ਦੀ 100 ਪ੍ਰਤੀਸ਼ਤ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ । ਉਹਨਾ ਬਾਲ ਵਿਆਹ ਨੂੰ ਰੋਕਣ ਸਬੰਧੀ ਬਾਲ ਵਿਕਾਸ ਪ੍ਰੋਜੈਕਟ ਅਫਸਰ ਮਲੋਟ, ਲੰਬੀ ਅਤੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਮਲੋਟ, ਲੰਬੀ ਹਰ ਧਾਰਮਿਕ ਸਥਾਨ ਤੇ ਬੋਰਡ ਲਗਵਾਉਣ ਲਈ ਕਿਹਾ ਗਿਆ ਤਾ ਜੋ ਬੱਚਿਆਂ ਦਾ ਛੋਟੀ ਉਮਰ ਵਿੱਚ ਵਿਆਹ ਨਾ ਹੋ ਸਕੇ । ਇਸ ਮੀਟਿੰਗ ਵਿੱਚ ਗੁਰਜੀਤ ਕੌਰ, ਸੀ.ਡੀ.ਪੀ.ਓ,ਮਲੋਟ,ਲੰਬੀ, ਲਵਪ੍ਰੀਤ ਕੌਰ, ਲੋਬਰ ਇੰਨਫੋਰਸਮੈਂਟ ਅਫਸਰ, ਬੁੱਧ ਰਾਮ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰ, ਮਲੋਟ, ਗੁਰਦੀਪ ਕੌਰ, , ਬਲਾਕ ਪ੍ਰਾਇਮਰੀ ਸਿੱਖਿਆ ਅਫਸਰ, ਲੰਬੀ, ਡਾ. ਸੁਖਰਾਜ,ਏ.ਐਮ.ਓ, ਲੰਬੀ ਡਾ. ਚੇਤਨ, ਮੈਡੀਕਲ ਅਫਸਰ ਬਾਦਲ, ਡਾ. ਵਿਸ਼ਵਾਸ ਕੌਰ, ਐਮ.ਡੀ. ਮਲੋਟ, ਡਾ. ਅਰਪਨ ਸਿੰਘ, ਐਸ.ਐਮ.ਓ, ਆਲਮਵਾਲਾ, ਜਸਵੰਤ ਸਿੰਘ, ਬਾਲ ਵਿਕਾਸ ਪ੍ਰੋਜੈਕਟ ਅਫਸਰ, ਮਲੋਟ, ਰਾਕੇਸ਼ ਬਿਸ਼ਨੋਈ, ਬਾਲ ਵਿਕਾਸ ਪ੍ਰੋਜੈਕਟ ਅਫਸਰ, ਲੰਬੀ, ਹਰਜੀਤ ਸਿੰਘ ਮਾਨ, ਐਸ.ਐਚ.ਓ, ਮਲੋਟ, ਜਤਿੰਦਰਪਾਲ,ਐਨ.ਟੀ, ਮਲੋਟ, ਡਾ. ਸ਼ਿਵਾਨੀ ਨਾਗਪਾਲ, ਜਿਲਾ ਬਾਲ ਸੁਰੱਖਿਆ ਅਫਸਰ,ਸ੍ਰੀ ਮੁਕਤਸਰ ਸਾਹਿਬ, ਅਨੂ ਬਾਲਾ, ਬਾਲ ਸੁਰੱਖਿਆ ਅਫਸਰ ਨੇ ਭਾਗ ਲਿਆ ।