ਪਾਰਲੀਮੈਂਟ ਵਿੱਚ ਧੂੰਆਂ ਬੰਬ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਇਤਿਹਾਸ ਦੁਹਰਾਇਆ- ਪ੍ਰੋਫ਼ੈਸਰ ਬਲਜੀਤ ਗਿੱਲ ਸਪੋਕਸਮੈਨ ਕਾਂਗਰਸ

ਮਲੋਟ: ( ਪਾਰਲੀਮੈਂਟ ਵਿੱਚ ਨੌਜਵਾਨਾਂ ਵੱਲੋਂ ਧੂੰਆਂ ਬੰਬ ਨਾਲ ਜੋ ਵੀ ਗਤੀਵਿਧੀ ਕੀਤੀ ਗਈ ਹੈ ਬੇਸ਼ੱਕ ਉਹ ਮੰਦਭਾਗੀ ਹੈ ਪਰ ਅੱਜ ਮੋਦੀ ਸਰਕਾਰ ਵੱਲੋਂ ਭਾਰਤ ਵਿੱਚ ਹਰ ਤਰ੍ਹਾਂ ਦੀਆਂ ਸੰਵਿਧਾਨਿਕ ਸੰਸਥਾਵਾਂ ਤੇ ਕਬਜ਼ਾ ਕਰਨ ਦੀ ਨੀਤੀ ਪ੍ਰਤੀ ਨੌਜਵਾਨਾਂ ਵਿੱਚ ਰੋਸ ਹੈ। ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਸੁਪਰੀਮ ਕੋਰਟ ਦੇ ਜੱਜਾਂ, ਅਦਾਲਤਾਂ, ਯੂਨੀਵਰਸਿਟੀਆਂ ਅਤੇ ਮੀਡੀਏ ਦੇ ਵਿੱਚ ਕੇਂਦਰ ਸਰਕਾਰ ਦੀ ਇੰਨੀ ਜ਼ਿਆਦਾ ਦਖਲ ਅੰਦਾਜੀ ਹੋਈ ਹੈ ਕਿ ਭਾਰਤ ਦਾ ਨੌਜਵਾਨ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਇਸ ਧੂੰਆਂ ਬੰਬ ਦਾ ਮਕਸਦ ਕਿਸੇ ਦੀ ਜਾਨ ਲੈਣਾ ਨਹੀਂ ਸੀ। ਇਹ ਕੇਂਦਰ ਸਰਕਾਰ ਖਿਲਾਫ ਇਕ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਵਾਂਗੂ ਰੋਸ-ਜਤਾਉਣਾ ਹੈ। ਭਾਜਪਾ ਦੇ ਸੰਸਦ ਮੈਂਬਰ ਵਜੋਂ ਲੋਕ ਸਭਾ ਵਿੱਚ ਐਂਟਰੀ ਪਾਸ ਬਣਾ ਕੇ ਦੇਣਾ ਵੀ

ਇਹ ਸਾਬਿਤ ਕਰਦਾ ਹੈ ਕਿ ਅੱਜ ਭਾਜਪਾ ਦੇ ਸੂਝਵਾਨ ਸੰਸਦ ਮੈਂਬਰ ਮੋਦੀ ਸਰਕਾਰ ਤੋਂ ਖੁਸ਼ ਨਹੀਂ ਹਨ। ਸਾਗਰ ਸ਼ਰਮਾ (ਧੂੰਆਂ ਬੰਬ ਸੰਸਦ ਵਿੱਚ ਲੈ ਕੇ ਜਾਣ ਵਾਲਾ ਨੌਜਵਾਨ ਦੀ ਜਗ੍ਹਾ) ਅਗਰ ਕੋਈ ਸਿੱਖ ਨੌਜਵਾਨ, ਇਸਾਈ ਨੌਜਵਾਨ ਜਾਂ ਮੁਸਲਿਮ ਨੌਜਵਾਨ ਹੁੰਦਾ ਤਾਂ ਕੇਂਦਰ ਸਰਕਾਰ ਨੇ ਭਾਰਤ ਵਿੱਚ ਦੰਗੇ ਕਰਵਾ ਦੇਣੇ ਸੀ। ਜਦੋਂ ਪ੍ਰਧਾਨ ਮੰਤਰੀ ਪੰਜਾਬ ਆਏ ਸਨ ਤੇ ਪੁੱਲ ਉੱਪਰ ਟ੍ਰੈਫ਼ਿਕ ਵਿੱਚ ਫਸ ਗਏ ਸਨ ਤਾਂ ਉਹਨਾਂ ਕਿਹਾ ਕਿ ਇਸ ਦੀ ਜਿੰਮੇਵਾਰੀ ਚੰਨੀ ਸਰਕਾਰ ਕਾਂਗਰਸ ਦੀ ਹੈ। ਉਸ ਵਕਤ ਪ੍ਰਧਾਨ ਮੰਤਰੀ ਦੇ ਕਿਸੇ ਨੇ ਰੋੜੀ ਵੀ ਨਹੀਂ ਸੀ ਮਾਰੀ। ਉਸ ਵਕਤ ਪ੍ਰਧਾਨ ਮੰਤਰੀ ਜੀ ਕਹਿ ਰਹੇ ਸਨ ਕਿ ਮੈਂ ਮਸਾਂ ਪੰਜਾਬ ਵਿੱਚੋਂ ਜਾਨ ਬਚਾ ਕੇ ਆਇਆ ਹਾਂ ਪਰ ਅੱਜ ਸੰਸਦ ਤੇ ਹਮਲਾ ਹੋਣਾ ਕੇਂਦਰ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ। Author: Malout Live